25.1 C
Delhi
Friday, March 29, 2024
spot_img
spot_img

ਪੰਜਾਬ ਪੁਲਿਸ ਨੇ 18 ਕਰੋੜ ਰੁਪਏ ਦੀ ਹੈਰੋਇਨ ਫ਼ੜੀ, 6 ਨਸ਼ਾ ਤਸਕਰ ਗ੍ਰਿਫ਼ਤਾਰ

ਐਸ.ਏ.ਐੱਸ. ਨਗਰ, 1 ਜੂਨ, 2020 –
ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸਾਖੋਰੀ ਦੇ ਖਾਤਮੇ ਲਈ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ, ਐਸਐਸਪੀ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਜਲਿ੍ਹਾ ਪੁਲਿਸ ਨੇ 6 ਹੈਰੋਇਨ ਸਪਲਾਈ ਕਰਨ ਵਾਲਿਆਂ ਦੀ ਗਿ੍ਰਫਤਾਰੀ ਨਾਲ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. (ਜਾਂਚ) ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਸੀਆਈਏ ਸਟਾਫ ਖਰੜ ਦੇ ਇੰਸਪੈਕਟਰ ਰਾਜੇਸ ਕੁਮਾਰ ਨੇ ਸੂਹ ਮਿਲਣ ਤੇ ਥਾਣਾ ਸਿਟੀ ਖਰੜ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21-61-85 ਦੇ ਤਹਿਤ ਕੇਸ ਦਰਜ ਕੀਤਾ ਸੀ ਅਤੇ 28-5-20 ਨੂੰ ਪਿੰਡ ਛੱਜੂਮਾਜਰਾ ਰੋਡ ‘ਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਕਿ 2 ਕਾਰ ਸਵਾਰ ਵਿਅਕਤੀਆਂ ਨੇ ਪੁਲਿਸ ਪਾਰਟੀ ਨੂੰ ਵੇਖਦਿਆਂ ਭੱਜਣ ਦੀ ਕੋਸਸਿ ਕੀਤੀ ਪਰ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।

ਕੁਲ 5 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ, ਜਿਹਨਾਂ ਵਿਚ ਅੰਜੁਲ ਸੋਢੀ ਵਾਸੀ ਸਿਰਸਾ, ਹਰਿਆਣਾ, ਪਰਿਵਰ ਸਿੰਘ ਵਾਸੀ ਪਿੰਡ ਬੱਲੋਮਾਜਰਾ ਐਸ.ਏ.ਐਸ. ਨਗਰ, ਰਵੀ ਵਰਮਾ ਵਾਸੀ ਸੰਨੀ ਇੰਨਕਲੇਵ, ਖਰੜ, ਦਲਵਿੰਦਰ ਸਿੰਘ ਵਾਸੀ ਪਿੰਡ ਖਹਿਰਾ ਕਲਾਂ ਐਸ.ਏ.ਐਸ. ਨਗਰ, ਨੀਲੂ ਵਾਸੀ ਸਿਰਸਾ ਸ਼ਾਮਲ ਹਨ। ਉਹਨਾਂ ਕੋਲੋਂ ਇਕ ਸਵਿਫਟ ਕਾਰ ਅਤੇ ਇਕ ਸੈਵਰਲੇਟ ਦੇ ਨਾਲ 1 ਕਿਲੋ 300 ਗ੍ਰਾਮ ਹੈਰੋਇਨ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਜਬਤ ਕੀਤੀ ਗਈ।

ਮੁਲਾਜਮਾਂ ਤੋਂ ਪੁੱਛਗਿੱਛ ਦੇ ਨਤੀਜੇ ਵਜੋਂ ਇੱਕ ਹੋਰ ਹੈਰੋਇਨ ਸਪਲਾਇਰ, ਡੇਵਿਡ ਨਾਮੀ ਇੱਕ ਨਾਈਜੀਰੀਅਨ ਵਿਅਕਤੀ ਨੂੰ 31-5-20 ਨੂੰ ਦਿੱਲੀ ਤੋਂ ਗਿ੍ਰਫਤਾਰ ਕੀਤਾ ਗਿਆ ਅਤੇ ਉਸ ਕੋਲੋਂ 2 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਲਈ, ਜਬਤ ਕੀਤੀ ਗਈ ਹੈਰੋਇਨ ਦੀ ਕੁਲ ਮਾਤਰਾ 3 ਕਿੱਲੋ ਅਤੇ 500 ਗ੍ਰਾਮ ਹੈ ਜਿਸਦੀ ਅੰਤਰਰਾਸਟਰੀ ਮਾਰਕੀਟ ਵਿਚ ਕੀਮਤ 18 ਕਰੋੜ ਰੁਪਏ ਹੈ।

ਮੁਲਜਮ ਬਹੁਤ ਲੰਮੇ ਸਮੇਂ ਤੋਂ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਸਰਗਰਮ ਸਨ ਅਤੇ ਹੈਰੋਇਨ ਦੀ ਸਪਲਾਈ ਕਰ ਰਹੇ ਸਨ। ਇਹਨਾਂ ਵਿਚੋਂ ਇਕ ਮੁਲਜਮ ਦਲਵਿੰਦਰ ਸਿੰਘ 4 ਸਾਲਾਂ ਤੋਂ ਹੈਰੋਇਨ ਦੀ ਸਪਲਾਈ ਕਰ ਰਿਹਾ ਹੈ ਅਤੇ ਉਸ ਖਿਲਾਫ ਐਨਡੀਪੀਐਸ ਐਕਟ ਅਧੀਨ ਥਾਣਾ ਸਰਦੂਲਗੜ ਅਤੇ ਥਾਣਾ ਸਿਟੀ ਸਿਰਸਾ ਵਿਖੇ 2 ਕੇਸ ਦਰਜ ਹਨ ਅਤੇ ਇਕ ਹੋਰ ਕੇਸ ਧਾਰਾ 420 ਅਧੀਨ ਦਰਜ ਹੈ।

ਉਹ ਅੰਜੁਲ ਸੋਢੀ ਅਤੇ ਨੀਲੂ ਨਾਲ ਮਿਲ ਕੇ ਦਿੱਲੀ ਤੋਂ ਹੈਰੋਇਨ ਲਿਆਉਂਦਾ ਸੀ ਅਤੇ ਕਾਫੀ ਵੱਧ ਕੀਮਤ ‘ਤੇ ਵੇਚਦਾ ਸੀ। ਦੋਸੀ ਰਵੀ ਵਰਮਾ ਅਤੇ ਪਰਿਵਰ ਸਿੰਘ ਮੁਹਾਲੀ ਅਤੇ ਚੰਡੀਗੜ੍ਹ ਦੇ ਇਲਾਕਿਆਂ ਵਿਚ ਇਹਨਾਂ ਦੀ ਖੇਪ ਦੀ ਸਪਲਾਈ ਕਰਦੇ ਸਨ। ਇਸ ਮਾਮਲੇ ‘ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਸ ਮੌਕੇ ਹਾਜਰ ਹੋਰਨਾਂ ਅਧਿਕਾਰੀਆਂ ਵਿੱਚ ਡੀਐਸਪੀ ਸਾਈਬਰਕ੍ਰਾਇਮ ਰੁਪਿੰਦਰਦੀਪ ਕੌਰ ਸੋਹੀ ਅਤੇ ਡੀਐਸਪੀ- ਖਰੜ -1 ਪਾਲ ਸਿੰਘ ਸਾਮਲ ਸਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION