36.1 C
Delhi
Thursday, March 28, 2024
spot_img
spot_img

ਪੰਜਾਬ ਪੁਲਿਸ ਨੇ ਖਾਲਿਸਤਾਨ ਟਾਈਗਰ ਫੋਰਸ ਦੇ ਇੱਕ ਹੋਰ ਮਾਡਿਊਲ ਦਾ ਕੀਤਾ ਪਰਦਾਫਾਸ਼; ਟਿਫਿਨ ਬੰਬ, ਹੱਥ-ਗੋਲੇ ਅਤੇ ਪਿਸਤੌਲਾਂ ਸਮੇਤ 3 ਗਿ੍ਰਫਤਾਰ

ਯੈੱਸ ਪੰਜਾਬ
ਚੰਡੀਗੜ/ਤਰਨ ਤਾਰਨ, 23 ਸਤੰਬਰ, 2021:
ਪੰਜਾਬ ਪੁਲਿਸ ਨੇ ਤਰਨਤਾਰਨ ਦੇ ਭਿੱਖੀਵਿੰਡ ਇਲਾਕੇ ਦੇ ਪਿੰਡ ਭਗਵਾਨਪੁਰ ਤੋਂ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਦੇ ਸਮਰਥਨ ਵਾਲੇ ਇੱਕ ਹੋਰ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਉਕਤ ਵਿਅਕਤੀਆਂ ਕੋਲੋਂ ਫੋਮ ਵਿੱਚ ਪੈਕ ਕੀਤੇ (ਟਿਫਿਨ ਬੰਬ ਦੀ ਤਰਾਂ ਦਿਖਣ ਵਾਲੇ) ਦੋ ਡੱਬੇ, ਦੋ ਹੈਂਡ ਗ੍ਰਨੇਡ (86 ਪੀ) ਅਤੇ ਤਿੰਨ 9 ਐਮ.ਐਮ. ਪਿਸਤੌਲਾਂ ਵੀ ਬਰਾਮਦ ਕੀਤੀਆਂ ਹਨ। ਸਰਹੱਦੀ ਸੂਬੇ ਪੰਜਾਬ ਵਿੱਚ ਡੇਢ ਮਹੀਨੇ ਦੌਰਾਨ ਬਰਾਮਦ ਕੀਤਾ ਗਿਆ ਇਹ 6ਵਾਂ ਟਿਫਿਨ ਬੰਬ ਹੈ।

ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੰਵਰਪਾਲ ਸਿੰਘ, ਕੁਲਵਿੰਦਰ ਸਿੰਘ ਅਤੇ ਕਮਲਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਸਾਰੇ ਮੋਗਾ ਦੇ ਵਸਨੀਕ ਹਨ। ਕੰਵਰਪਾਲ ਨੇ ਖੁਲਾਸਾ ਕੀਤਾ ਕਿ ਉਹ ਦੋ ਹਫਤੇ ਪਹਿਲਾਂ ਕੈਨੇਡਾ ਤੋਂ ਵਾਪਸ ਆਇਆ ਸੀ।

ਇਹ ਸਫਲਤਾ ਪੰਜਾਬ ਪੁਲਿਸ ਵਲੋਂ ਇੱਕ ਡੇਰਾ ਪ੍ਰੇਮੀ ਦੇ ਕਤਲ ਅਤੇ ਇੱਕ ਪੁਜਾਰੀ ‘ਤੇ ਗੋਲੀਬਾਰੀ ਕਰਨ ਵਾਲੇ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਕੇ.ਟੀ.ਐਫ. ਦੇ ਤਿੰਨ ਕਾਰਕੁਨਾਂ ਨੂੰ ਗਿ੍ਰਫਤਾਰ ਚਾਰ ਮਹੀਨਿਆਂ ਤੋ ਬਾਅਦ ਹਾਸਲ ਹੋਈ ਹੈ। ਇਹ ਤਿੰਨੇ ਵਿਅਕਤੀ ਕੇ.ਟੀ.ਐਫ. ਦੇ ਕੈਨੇਡਾ ਸਥਿਤ ਮੁਖੀ ਹਰਦੀਪ ਸਿੰਘ ਨਿੱਝਰ ਦੇ ਨਿਰਦੇਸ਼ਾਂ ‘ਤੇ ਕੰਮ ਕਰਦੇ ਸਨ।

ਵਧੀਕ ਡਾਇਰੈਕਟਰ ਜਨਰਲ ਪੁਲਿਸ (ਏਡੀਜੀਪੀ) ਆਂਤਿ੍ਰਕ ਸੁਰੱਖਿਆ ਆਰ. ਐਨ ਢੋਕੇ ਨੇ ਦੱਸਿਆ ਕਿ ਪੁਲਿਸ ਚੈਕਿੰਗ ਦੌਰਾਨ ਤਰਨਤਾਰਨ ਪੁਲਿਸ ਦੀਆਂ ਟੀਮਾਂ ਨੇ ਭਿੱਖੀਵਿੰਡ ਦੇ ਪਿੰਡ ਭਗਵਾਨਪੁਰ ਨੇੜੇ ਨਾਕੇ ‘ਤੇ ਸਵਿਫਟ ਕਾਰ (ਨੰਬਰ ਪੀਬੀ 29 ਏਡੀ 6808) ਨੂੰ ਰੋਕਿਆ ਅਤੇ ਤਿੰਨਾਂ ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨੋਂ ਦੋਸ਼ੀ ਹਰਦੀਪ ਨਿੱਝਰ ਦੇ ਨੇੜਲੇ ਸਹਿਯੋਗੀ ਅਰਸ਼ਦੀਪ ਡੱਲਾ ਦੇ ਨਿਰਦੇਸ਼ਾਂ ‘ਤੇ ਡੰਪ ਕੀਤੀ ਅੱਤਵਾਦੀ ਹਾਰਡਵੇਅਰ ਖੇਪ ਨੂੰ ਲੈਣ ਲਈ ਤਰਨਤਾਰਨ ਪਹੁੰਚੇ ਸਨ।

ਏਡੀਜੀਪੀ ਢੋਕੇ ਨੇ ਕਿਹਾ ਕਿ ਜਾਂਚ ਦੌਰਾਨ, ਦੋਸ਼ੀ ਵਿਅਕਤੀਆਂ ਨੇ ਖੁਲਾਸਾ ਕੀਤਾ ਕਿ ਖੇਪ ਹਾਸਲ ਕਰਨ ਉਪਰੰਤ, ਉਹ ਅਰਸ਼ਦੀਪ ਡੱਲਾ ਤੋਂ ਹੋਰ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਸਨ। ਜਿਕਰਯੋਗ ਹੈ ਕਿ ਕਮਲਜੀਤ ਅਤੇ ਲਵਪ੍ਰੀਤ, ਜੋ ਪਹਿਲਾਂ ਮੋਗਾ ਤੋਂ ਗਿ੍ਰਫਤਾਰ ਕੀਤੇ ਗਏ ਸਨ, ਨੇ ਦੋਸ਼ੀਆਂ ਨੂੰ ਅਰਸਦੀਪ ਨਾਲ ਮਿਲਵਾਇਆ ਸੀ।

ਇਸ ਦੌਰਾਨ, ਐਫਆਈਆਰ ਨੰਬਰ 110 ਮਿਤੀ 22-09 2021 ਨੂੰ ਆਈਪੀਸੀ ਦੀ ਧਾਰਾ 307, ਵਿਸਫੋਟਕ ਪਦਾਰਥ ਸੋਧ ਕਾਨੂੰਨ ਦੀ ਧਾਰਾ 475, ਗੈਰਕਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 13/18/20 ( ਯੂਏਪੀਏ) ਅਤੇ ਆਰਮਜ ਐਕਟ ਦੀ ਧਾਰਾ 25/54/59 ਤਹਿਤ ਥਾਣਾ ਭਿੱਖੀਵਿੰਡ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ 8 ਅਗਸਤ, 2021 ਨੂੰ, ਅੰਮਿ੍ਰਤਸਰ ਦਿਹਾਤੀ ਪੁਲਿਸ ਨੇ ਲੋਪੋਕੇ ਦੇ ਪਿੰਡ ਡਾਲੇਕੇ ਤੋਂ ਇੱਕ ਟਿਫਿਨ ਬੰਬ ਦੇ ਨਾਲ ਪੰਜ ਹੈਂਡ ਗ੍ਰਨੇਡ ਬਰਾਮਦ ਕੀਤੇ ਸਨ। ਇਸੇ ਤਰਾਂ, ਕਪੂਰਥਲਾ ਪੁਲਿਸ ਨੇ 20 ਅਗਸਤ 2021 ਨੂੰ ਫਗਵਾੜਾ ਤੋਂ ਦੋ ਜਿੰਦਾ ਹੱਥਗੋਲੇ, ਇੱਕ ਜਿੰਦਾ ਟਿਫਿਨ ਬੰਬ ਅਤੇ ਹੋਰ ਵਿਸਫੋਟਕ ਸਮੱਗਰੀ ਵਾਲੀ ਸਮਾਨ ਦੀ ਖੇਪ ਵੀ ਬਰਾਮਦ ਕੀਤੀ ਸੀ, ਜਦੋਂ ਕਿ ਤੀਜੇ ਟਿਫਿਨ ਦੀ ਵਰਤੋਂ 8, 2021 ਅਗਸਤ ਨੂੰ ਅਜਨਾਲਾ ਵਿੱਚ ਇੱਕ ਤੇਲ ਦੇ ਟੈਂਕਰ ਨੂੰ ਉਡਾਉਣ ਲਈ ਕੀਤੀ ਗਈ ਸੀ। ਚੌਥਾ ਟਿਫਿਨ ਬੰਬ 18 ਸਤੰਬਰ, 2021 ਨੂੰ ਫਾਜਿਲਕਾ ਦੇ ਪਿੰਡ ਧਰਮਪੁਰਾ ਦੇ ਖੇਤਾਂ ਵਿੱਚੋਂ ਬਰਾਮਦ ਹੋਇਆ ਸੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION