36.1 C
Delhi
Friday, March 29, 2024
spot_img
spot_img

ਪੰਜਾਬ ਪੁਲਿਸ ਨੇ ਕੋਰੋਨਾ ਸੰਕਟ ਸਮੇਂ ਲਾਮਿਸਾਲ ਕੰਮ ਕੀਤਾ: ਦਿਨਕਰ ਗੁਪਤਾ

ਪਟਿਆਲਾ, 20 ਮਈ, 2020 –
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਦਿਨਕਰ ਗੁਪਤਾ ਨੇ ਅੱਜ ਪਟਿਆਲਾ ਪੁਲਿਸ ਨੂੰ ਸ਼ਾਬਾਸ਼ੀ ਦਿੰਦਿਆਂ ਪੁਲਿਸ ਦੇ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਨਿਭਾ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਡੀ.ਜੀ.ਪੀ. ਡਿਸਕ’ਸ ਅਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਤ ਕੀਤਾ।

ਇੱਥੇ ਪੁਲਿਸ ਲਾਇਨ ਵਿਖੇ ਪੁਲਿਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਵਿਸ਼ਵ ਵਿਆਪੀ ਮਹਾਂਮਾਰੀ ਕੋਰੋਨਾ ਦੇ ਸੰਕਟ ਦੌਰਾਨ ਅਨੁਸ਼ਾਸਨ ‘ਚ ਰਹਿਕੇ ਲਾਮਿਸਾਲ ਕਾਰਜ ਕਰਨ ਕਰਕੇ ਪੁਲਿਸ ਦਾ ਇੱਕ ਨਵਾਂ ਚਿਹਰਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਪੁਲਿਸ ਦੀ, ਪੰਜਾਬ ਹੀ ਨਹੀਂ ਬਲਕਿ ਦੇਸ਼ ਅਤੇ ਵਿਦੇਸ਼ਾਂ ‘ਚ ਵੀ ਸ਼ਲਾਘਾ ਹੋਈ, ਜਿਸ ਲਈ ਉਨ੍ਹਾਂ ਨੂੰ ਫ਼ਖ਼ਰ ਹੈ।

ਇਸ ਮੌਕੇ ਆਈ.ਜੀ. ਪਟਿਆਲਾ ਰੇਂਜ ਸ. ਜਤਿੰਦਰ ਸਿੰਘ ਔਲਖ ਨੇ ਡੀ.ਜੀ.ਪੀ. ਸ੍ਰੀ ਗੁਪਤਾ ਦਾ ਸਵਾਗਤ ਕੀਤਾ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਸ੍ਰੀ ਗੁਪਤਾ ਦਾ ਪਟਿਆਲਾ ਪੁਲਿਸ ਦੀ ਹੌਂਸਲਾ ਅਫ਼ਜਾਈ ਲਈ ਧੰਨਵਾਦ ਕੀਤਾ। ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਪੁਲਿਸ ਲਾਇਨ ਵਿਖੇ ਹਸਪਤਾਲ ਦਾ ਦੌਰਾ ਕਰਦਿਆਂ ਇੱਥੇ ਸਥਾਪਤ ਡੈਂਟਲ ਚੇਅਰ, ਆਈ ਟੈਸਟਿੰਗ, ਕ੍ਰਿਟੀਕਲ ਕੇਅਰ ਮੋਨੀਟਰ ਦੀ ਵਿਸ਼ੇਸ਼ ਸ਼ਲਾਘਾ ਕਰਦਿਆਂ ਪਟਿਆਲਾ ਮਾਡਲ ਨੂੰ ਸਾਰੇ ਪੰਜਾਬ ‘ਚ ਲਾਗੂ ਕਰਨ ਦੀ ਗੱਲ ਆਖੀ।

ਇਸ ਤੋਂ ਪਹਿਲਾਂ ਆਪਣੇ ਸੰਬੋਧਨ ‘ਚ ਸ੍ਰੀ ਗੁਪਤਾ ਨੇ ਪਟਿਆਲਾ ਪੁਲਿਸ ਦਾ ਮਨੋਬਲ ਵਧਾਉਂਦਿਆਂ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਦੀ ਪੁਲਿਸ ਨੇ ਅੱਤਵਾਦ ਸਮੇਤ ਸਖ਼ਤ ਤੋਂ ਸਖ਼ਤ ਚੁਣੌਤੀਆਂ ਦਾ ਹਮੇਸ਼ਾ ਡਟ ਕੇ ਸਾਹਮਣਾ ਕੀਤਾ ਹੈ ਅਤੇ ਇਸੇ ਤਰਜ ‘ਤੇ ਹੁਣ ਕੋਰੋਨਾ ਵਾਇਰਸ ਦੇ ਨਿਵੇਕਲੇ ਵਿਸ਼ਵ ਵਿਆਪੀ ਸੰਕਟ ‘ਚ ਵੀ ਆਪਣੀ ਡਿਊਟੀ ਦੇ ਨਾਲ-ਨਾਲ ਫਰੰਟ ਲਾਇਨ ਯੋਧੇ ਬਣਕੇ ਅਤੇ ਆਪਣੀ ਜਾਨ ਜੋਖ਼ਮ ‘ਚ ਪਾ ਕੇ ਲੋੜਵੰਦਾਂ ਦੀ ਮਦਦ ਕਰਕੇ ਵੱਡੀ ਸੇਵਾ ਨਿਭਾਈ ਹੈ।

ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਐਸ.ਆਈ. ਹਰਜੀਤ ਸਿੰਘ ਦੇ ਹੱਥ ਕੱਟੇ ਜਾਣ ਦੀ ਘਟਨਾ ਦਾ ਜਿਕਰ ਕਰਦਿਆਂ ਕਿਹਾ ਕਿ ਪੁਲਿਸ ਨੇ ਸਮਾਜ ਦੇ 85 ਫੀਸਦੀ ਚੰਗੇ ਲੋਕਾਂ ਨਾਲ ਬਿਹਤਰ ਢੰਗ ਨਾਲ ਵਿਚਰਨਾ ਹੈ ਅਤੇ ਕੁਝ ਫੀਸਦੀ ਮਾੜੇ ਅਨਸਰਾਂ ਨਾਲ ਕਾਨੂੰਨ ਦੇ ਦਾਇਰੇ ‘ਚ ਰਹਿਕੇ ਸਿੱਝਣਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਪੁਲਿਸ ਦੀ ਬੱਚੇ-ਬੱਚੇ ਵੱਲੋਂ ਸ਼ਲਾਘਾ ਕਰਨ ਦਾ ਸਿਹਰਾ ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਬਿਹਤਰ ਕਾਰਗੁਜ਼ਾਰੀ ਨੂੰ ਜਾਂਦਾ ਹੈ।

ਇਸ ਤੋਂ ਬਾਅਦ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਪਟਿਆਲਾ ਪੁਲਿਸ ਦੇ 4 ਐਸ.ਪੀਜ, 2 ਡੀ.ਐਸ.ਪੀਜ, ਪੁਲਿਸ ਲਾਇਨ ਦੇ ਡਾਕਟਰ ਸਮੇਤ 3 ਇੰਸਪੈਕਟਰ, 10 ਸਬ ਇੰਸਪੈਕਟਰ, 6 ਏ.ਐਸ.ਆਈ., 5 ਹੌਲਦਾਰ, 6 ਸਿਪਾਹੀ ਅਤੇ ਮਾਰਕੀਟ ਕਮੇਟੀ ਮੁਲਾਜਮ ਦਾ ਡੀ.ਜੀ.ਪੀ. ਕਮੈਂਡੇਸ਼ਨ ਡਿਸਕ ਤੇ ਪ੍ਰਮਾਣ ਪੱਤਰਾਂ ਨਾਲ ਸਨਮਾਤ ਕੀਤਾ।

ਇਨ੍ਹਾਂ ‘ਚ ਐਸ.ਪੀ. ਸਿਟੀ ਵਰੁਣ ਸ਼ਰਮਾ, ਐਸ.ਪੀ. ਸਥਾਨਕ ਨਵਨੀਤ ਸਿੰਘ ਬੈਂਸ, ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ, ਐਸ.ਪੀ. ਟ੍ਰੈਫਿਕ ਪਲਵਿੰਦਰ ਸਿੰਘ ਚੀਮਾ, ਡੀ.ਐਸ.ਪੀ. ਸਿਟੀ-1 ਯੋਗੇਸ਼ ਸ਼ਰਮਾ, ਡੀ.ਐਸ.ਪੀ. ਦਿਹਾਤੀ ਅਜੈਪਾਲ ਸਿੰਘ, ਪੁਲਿਸ ਲਾਇਨ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਸਜੀਲਾ ਖਾਨ, ਇੰਸਪੈਕਟਰ ਐਸ.ਐਚ.ਓ. ਕੋਤਵਾਲੀ ਸੁਖਦੇਵ ਸਿੰਘ, ਐਸ.ਐਚ.ਓ. ਸਦਰ ਪਟਿਆਲਾ ਇੰਸਪੈਕਟਰ ਬਿੱਕਰ ਸਿੰਘ, ਇੰਚਾਰਜ ਸਕਿਉਰਟੀ ਡੀਪੀਓ ਇੰਸਪੈਕਟਰ ਕਰਨੈਲ ਸਿੰਘ ਸ਼ਾਮਲ ਸਨ।

ਇਸ ਤੋਂ ਇਲਾਵਾ ਐਸ.ਐਚ.ਓ ਤ੍ਰਿਪੜੀ ਐਸ.ਆਈ. ਹਰਜਿੰਦਰ ਸਿੰਘ, ਰੀਡਰ ਐਸ.ਐਸ.ਪੀ. ਐਸ.ਆਈ. ਸੁਖਵਿੰਦਰ ਸਿੰਘ, ਰੀਡਰ ਆਈਜੀ ਐਸ.ਆਈ. ਪ੍ਰਿਤਪਾਲ ਸਿੰਘ, ਇੰਚਾਰਜ ਡੀਸੀਆਰਬੀ ਐਸ.ਆਈ. ਸਾਹਿਬ ਸਿੰਘ, ਇੰਚਾਰਜ ਸੀਆਰਪੀਸੀ ਐਸ.ਆਈ. ਸੁਖਵਿੰਦਰ ਕੌਰ, ਇੰਚਾਰਜ ਸਾਇਬਰ ਸੈਲ ਐਸ.ਆਈ. ਤਰਨਦੀਪ ਕੌਰ, ਇੰਚਾਰਚ ਚੌਂਕੀ ਅਫ਼ਸਰ ਕਲੋਨੀ ਐਸ.ਆਈ. ਪ੍ਰਿਯਾਂਸ਼ੂ ਸਿੰਘ, ਓ.ਐਸ.ਆਈ. ਐਸ.ਆਈ. ਸੁਖਦੇਵ ਸਿੰਘ, ਇੰਚਾਰਜ ਸੀਸੀਟੀਐਨ ਐਸ ਐਸ.ਆਈ. ਪ੍ਰਿਤਪਾਲ ਸਿੰਘ, ਲਾਇਨ ਅਫ਼ਸਰ ਐਸ.ਆਈ. ਕੁਲਵਿੰਦਰ ਸਿੰਘ ਅਤੇ ਮਾਰਕੀਟ ਕਮੇਟੀ ਦੇ ਮੁਲਾਜਮ ਯਾਦਵਿੰਦਰ ਸਿੰਘ ਸਮੇਤ ਹੋਰ ਮੁਲਾਜਮ ਵੀ ਸ਼ਾਮਲ ਸਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION