32.8 C
Delhi
Monday, April 15, 2024
spot_img
spot_img

ਪੰਜਾਬ ਪੁਲਿਸ ਨੂੰ ਵਿਦੇਸ਼ੀ ਅੱਤਵਾਦੀ ਫੰਡਿੰਗ ਸਰੋਤਾਂ ਦਾ ਪਤਾ ਲਾਉਣ ਲਈ ਮਿਲੇਗੀ ਕੇਂਦਰੀ ਵਿੱਤੀ ਖੁਫ਼ੀਆ ਇਕਾਈ ਦੀ ਸਹਾਇਤਾ

ਚੰਡੀਗੜ, 20 ਨਵੰਬਰ. 2019:
ਕੇਂਦਰੀ ਵਿੱਤ ਮੰਤਰਾਲੇ ਦੀ ਵਿੱਤੀ ਖ਼ੁਫੀਆ ਯੂਨਿਟ ਆਈ.ਐੱਨ.ਡੀ. (ਐਫ.ਆਈ.ਯੂ.-ਆਈ.ਐਨ.ਡੀ.) ਨੇ ਵਿਦੇਸ਼ੀ ਖਾਤਿਆਂ ਤੋਂ ਅੱਤਵਾਦੀ ਫੰਡਿੰਗ ਦੇ ਸਰੋਤਾਂ ਦਾ ਪਤਾ ਲਗਾਉਣ ਲਈ ਪੰਜਾਬ ਪੁਲਿਸ ਨੂੰ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ। ਇਸ ਤਰਾਂ ਵਿਦੇਸ਼ੀ ਧਰਤੀ ਤੋਂ ਅੱਤਵਾਦੀ ਸਮੂਹਾਂ ਦੀ ਕੀਤੀ ਜਾਂਦੀ ਵਿੱਤੀ ਸਹਾਇਤਾ ਨੂੰ ਠੱਲ ਪਾਉਣ ਲਈ ਕੇਂਦਰੀ ਅਤੇ ਸੂਬੇ ਦੀਆਂ ਖੁਫੀਆ ਏਜੰਸੀਆਂ ਦਰਮਿਆਨ ਨੇੜਲੇ ਸਹਿਯੋਗ ਦਾ ਰਾਹ ਪੱਧਰਾ ਹੋ ਜਾਵੇਗਾ।

ਇਹ ਫੈਸਲਾ ਇੰਟੈਲੀਜੈਂਸ ਹੈੱਡਕੁਆਰਟਰ, ਮੁਹਾਲੀ ਵਿਖੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਵਿੱਤੀ ਇੰਟੈਲੀਜੈਂਸ ਯੂਨਿਟ-ਇੰਡੀਆ (ਐਫ.ਆਈ.ਯੂ- ਆਈ.ਐਨ.ਡੀ) ਵੱਲੋਂ ਅੱਤਵਾਦ ਵਿਰੋਧੀ ਐਂਟੀ ਮਨੀ ਲਾਂਡਰਿੰਗ ਅਤੇ ਕਾਊਂਟਰਿੰਗ ਫਾਈਨਾਂਸਿੰਗ ਆਫ ਟੈਰਰਇਜ਼ਮ(ਏ.ਐੱਮ.ਐੱਲ ਸੀ.ਐੱਫ.ਟੀ.) ਦੇ ਮੱਦੇਨਜ਼ਰ ਆਯੋਜਿਤ ਕਰਵਾਈ ਗਈ ਇਕ ਰੋਜ਼ਾ ਖੇਤਰੀ ਕਾਫਰੰਸ ਦੌਰਾਨ ਲਿਆ ਗਿਆ।

ਇਸ ਫੈਸਲੇ ਨਾਲ ਐਫ.ਆਈ.ਯੂ- ਆਈ.ਐਨ.ਡੀ ਅਤੇ ਪੰਜਾਬ ਪੁਲਿਸ ਨੂ6ੰ ਤਕਨਾਲੋਜੀ ਕਰਕੇ ਅਪਰਾਧ ਅਤੇ ਅੱਤਵਾਦ ਕਾਰਨ ਪੈਦਾ ਹੋਈ ਚੁਣੌਤੀ ਨਾਲ ਆਪਸੀ ਤਾਲਮੇਲ ਨਾਲ ਨਜਿੱਠਣ ਵਿੱਚ ਸਹਾਇਤਾ ਮਿਲੇਗੀ. ਇਸ ਤੋਂ ਇਲਾਵਾ ਐਫ.ਆਈ.ਯੂ- ਚੈਨਲਾਂ ਦੀ ਵਰਤੋਂ ਕਰਕੇ ਅੰਤਰਰਾਸ਼ਟਰੀ ਸਰੋਤਾਂ ਤੋਂ ਹੋ ਰਹੀ ਅੱਤਵਾਦ ਫਾਈਨਾਂਸਿੰਗ ਦੀ ਰੋਕਥਾਮ ਨੂੰ ਯਕੀਨੀ ਬਣਾਇਆ ਜਾ ਸਕੇਗਾ।

ਇਸ ਕਾਨਫਰੰਸ ਦੌਰਾਨ ਅੱਤਵਾਦ ਅਤੇ ਨਵੇਂ ਯੁੱਗ ਦੇ ਅਪਰਾਧਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਵੱਖ ਵੱਖ ਰਾਜਾਂ ਅਤੇ ਖੇਤਰਾਂ ਵਿਚ ਆਪਸੀ ਤਾਲਮੇਲ ਪੈਦਾ ਕਰਕੇ ਸਮਰੱਥਾ ਵਧਾਉਣ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।

ਇਹ ਕਾਨਫਰੰਸ ਨੇ ਉੱਭਰ ਰਹੇ ਅੱਤਵਾਦੀ ਖਤਰੇ ਅਤੇ ਅੱਤਵਾਦੀ ਫੰਡਿੰਗ ਦੀ ਰੌਸ਼ਨੀ ਵਿਚ ਪ੍ਰਤੀਕਿ੍ਰਆ ਵਿਧੀ ਨੂੰ ਮਜ਼ਬੂਤ ਕਰਨ ‘ਤੇ ਕੇਂਦ੍ਰਤ ਸੀ. ਇਸਦਾ ਮੁੱਖ ਉਦੇਸ਼ ਭਾਗੀਦਾਰ ਏਜੰਸੀਆਂ ਵਿਚਕਾਰ ਸੁਚੱਜਾ ਤਾਲਮੇਲ ਬਣਾਕੇ ਲਈ ਸਰਬੋਤਮ ਕਾਰਜਾਂ ਅਤੇ ਖੇਤਰਾਂ ਲਈ ਸੰਭਾਵਨਾਵਾਂ ਤਲਾਸ਼ਣਾ ਸੀ।

ਖੇਤਰੀ ਅਤੇ ਕੇਂਦਰੀ ਲਾਅ ਇੰਫੋਰਸਮੈਂਟ ਏਜੰਸੀਆਂ (ਐਲ.ਈ.ਏਜ਼) ਤੋਂ ਵੱਖ-ਵੱਖ ਪੁਲਿਸ ਸੰਗਠਨਾਂ ਦੇ 65 ਤੋਂ ਵੱਧ ਨੁਮਾਇੰਦਿਆਂ ਨੇ ਇਸ ਸੰਮੇਲਨ ਵਿੱਚ ਹਿੱਸਾ ਲਿਆ। ਸੰਮੇਲਨ ਦਾ ਮੁੱਖ ਉਦੇਸ਼ ਵਿੱਤੀ ਅੱਤਵਾਦ ਦੇ ਖ਼ਤਰੇ, ਮਨੀ ਲਾਂਡਰਿੰਗ ਅਤੇ ਸੰਗਠਿਤ ਜੁਰਮਾਂ ਨਾਲ ਨਜਿੱਠਣ ਲਈ ਇੱਕ ਵਿਆਪਕ ਪਹੁੰਚ ਅਪਣਾਉਣ ਲਈ ਐਲ.ਈ.ਏਜ਼ ਏਜੰਸੀਆਂ ਅਤੇ ਐਫ.ਆਈ.ਯੂ-ਆਈ.ਐਨ.ਡੀ. ਦੀ ਭਾਈਵਾਲੀ ਨੂੰ ਮਜ਼ਬੂਤ ਕਰਨਾ ਸੀ।

ਆਪਣੇ ਉਦਘਾਟਨੀ ਸੰਬੋਧਨ ਵਿੱਚ ਪੰਜਾਬ ਦੇ ਡੀ.ਜੀ.ਪੀ. ਇੰਟੈਲੀਜੈਂਸ ਵੀ.ਕੇ. ਭਾਵਰਾ ਨੇ ਅੱਤਵਾਦ ਵਿਰੁੱਧ ਲੜਨ ਲਈ ਸੂਬੇ ਦੀ ਵਚਨਬੱਧਤਾ ਪ੍ਰਗਟਾਈ ਅਤੇ ਜਨਤਾ ਨੂੰ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਦਾ ਦਾਅਵਾ ਕੀਤਾ। ਉਹਨਾਂ ਕਿਸੇ ਵੀ ਅੱਤਵਾਦੀ ਹਮਲੇ ਦੀ ਸੂਰਤ ਵਿੱਚ ਪਹਿਲੇ ਜਵਾਬਦੇਹੀ ਵਜੋਂ ਅਤਿਵਾਦ ਨਾਲ ਨਜਿੱਠਣ ਲਈ ਸੂਬਾ ਪੁਲਿਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ।

ਉਨਾਂ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਦੇ ਆਉਣ ਨਾਲ, ਜਾਂਚ ਦੀ ਪ੍ਰਕਿਰਿਆ ਹੋਰ ਗੁੰਝਲਦਾਰ ਹੋ ਗਈ ਹੈ, ਜਿਸ ਨਾਲ ਸੂਬਾ ਪੁਲਿਸ ਬਲਾਂ ਅਤੇ ਕੇਂਦਰੀ ਏਜੰਸੀਆਂ ਦਰਮਿਆਨ ਸੀ-ਆਪ੍ਰੇਸ਼ਨ ਅਤੇ ਤਾਲਮੇਲ ਨੂੰ ਉਤਸ਼ਾਹਤ ਕਰਨਾ ਅਤਿ ਜ਼ਰੂਰੀ ਹੋ ਗਿਆ ਹੈ।

ਮਹੱਤਵਪੂਰਨ ਅੱਤਵਾਦੀ ਮਾਮਲਿਆਂ, ਅੱਤਵਾਦੀਆਂ ਦੀ ਫੰਡਿੰਗ ਅਤੇ ਕੁਝ ਹੋਰ ਉੱਚ ਪੱਧਰੀ ਆਰਥਿਕ ਅਪਰਾਧਾਂ ਨੂੰ ਹੱਲ ਕਰਨ ਲਈ ਟਾਰਗੇਟਿਡ ਇੰਟੈਲੀਜੈਂਸ ਪ੍ਰਦਾਨ ਕਰਨ ਵਿੱਚ ਐਫਆਈਯੂ-ਆਈਐਨਡੀ ਦੀ ਮਹੱਤਵਪੂਰਣ ਭੂਮਿਕਾ ਉੱਤੇ ਚਾਨਣਾ ਪਾਉਂਦਿਆਂ, ਸ੍ਰੀ ਭਾਵੜਾ ਨੇ ਮਨੀ ਲਾਂਡਰਿੰਗ ਅਤੇ ਵਿੱਤੀ ਅਤਵਾਦ ਦੇ ਮਾਮਲਿਆਂ ਨੂੰ ਰੋਕਣ ਅਤੇ ਜਾਂਚਣ ਲਈ ਐਲ.ਈ.ਏਜ਼ ਅਤੇ ਐਫ.ਆਈ.ਯੂ-ਆਈ.ਐਨ.ਡੀ. ਦਰਮਿਆਨ ਇੱਕ ਮਜਬੂਤ ਤਾਲਮੇਲ ਪ੍ਰਣਾਲੀ ਸਥਾਪਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਉਨਾਂ ਐਫ.ਆਈ.ਯੂ., ਪੰਜਾਬ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਨੇ 2009 ਤੋਂ ਅੱਤਵਾਦੀ ਸੰਗਠਨਾਂ ਦਾ ਪਤਾ ਲਗਾਉਣ ਲਈ ਅਹਿਮ ਭੂਮਿਕਾ ਨਿਭਾਈ ਅਤੇ ਐਫ.ਆਈ.ਯੂ-ਆਈ.ਐਨ.ਡੀ. ਨਾਲ ਇਸ ਦੇ ਸ਼ਾਨਦਾਰ ਤਾਲਮੇਲ ਦੀ ਵੀ ਸ਼ਲਾਘਾ ਕੀਤੀ, ਜਿਸ ਨੇ ਬਹੁਤ ਮਹੱਤਵਪੂਰਨ ਮਾਮਲਿਆਂ ਵਿੱਚ ਬੇਮਿਸਾਲ ਨਤੀਜੇ ਪ੍ਰਾਪਤ ਕਰਨ ਵਿੱਚ ਮਹੱਤਪੂਰਨ ਯੋਗਦਾਨ ਪਾਇਆ।

ਇਸ ਮੌਕੇ, ਐਫ.ਆਈ.ਯੂ-ਆਈ.ਐਨ.ਡੀ. ਦੇ ਅਧਿਕਾਰੀਆਂ ਨੇ ਵੱਖ-ਵੱਖ ਸੈਸ਼ਨਾਂ ਵਿੱਚ ਅੱਤਵਾਦ ਫੰਡਿੰਗ ਆਦਿ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਵਟਾਂਦਰਾ ਕੀਤਾ। ਉਹਨਾਂ ਅੱਗੇ ਦੱਸਿਆ ਕਿ ਏ.ਐਮ.ਐਲ./ ਸੀ.ਐਫ.ਟੀ. ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਐਫ.ਆਈ.ਯੂ-ਆਈ.ਐਨ.ਡੀ. ਭਾਰਤ ਦੇ ਵੱਖ-ਵੱਖ ਖੇਤਰਾਂ ਵਿਚ ਇਸ ਤਰਾਂ ਦੇ ਹੋਰ ਸੰਮੇਲਨ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ।

ਕਾਬਲੇਗੌਰ ਹੈ ਕਿ ਐਫ.ਆਈ.ਯੂ-ਆਈ.ਐਨ.ਡੀ. ਦੀ ਸਥਾਪਨਾ ਭਾਰਤ ਸਰਕਾਰ ਵੱਲੋਂ ਕੇਂਦਰੀ ਰਾਸ਼ਟਰੀ ਏਜੰਸੀ ਦੇ ਤੌਰ ‘ਤੇ ਕੀਤੀ ਗਈ ਸੀ ਜੋ ਸ਼ੱਕੀ ਵਿੱਤੀ ਲੈਣ-ਦੇਣ ਨਾਲ ਜੁੜੀ ਹਰੇਕ ਜਾਣਕਾਰੀ ਪ੍ਰਾਪਤ ਕਰਨ, ਪ੍ਰੋਸੈਸ ਕਰਨ, ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਅਤੇ ਇਸ ਦੇ ਪ੍ਰਸਾਰ ਲਈ ਜ਼ਿੰਮੇਵਾਰ ਸੀ।

ਇਹ ਏਜੰਸੀ ਵਿੱਤ ਮੰਤਰੀ ਦੀ ਅਗਵਾਈ ਵਾਲੀ ਆਰਥਿਕ ਖੁਫੀਆ ਕੌਂਸਲ ਨੂੰ ਸਿੱਧੀ ਰਿਪੋਰਟ ਕਰਨ ਵਾਲੀ ਇੱਕ ਸੁਤੰਤਰ ਸੰਸਥਾ ਹੈ। ਇਸ ਸੰਸਥਾ ਨੂੰ ਵਿੱਤੀ ਪ੍ਰਣਾਲੀ ਨੂੰ ਮਨੀ ਲਾਂਡਰਿੰਗ, ਵਿੱਤੀ ਅੱਤਵਾਦ ਅਤੇ ਹੋਰ ਆਰਥਿਕ ਅਪਰਾਧਾਂ ਤੋਂ ਬਚਾਉਣ ਲਈ ਮਿਆਰੀ ਵਿੱਤੀ ਇੰਟੈਲੀਜੈਂਸ ਪ੍ਰਣਾਲੀ ਪ੍ਰਦਾਨ ਕਰਨ ਲਈ ਦਾ ਆਦੇਸ਼ ਦਿੱਤਾ ਗਿਆ ਹੈ।

ਇਸ ਨੂੰ ਵੀ ਪੜ੍ਹੋ: ਅਗਲੀ ਸੁਣਦੇ ਨੇ ਵਾਰੀ ਅਕਾਲੀਆਂ ਦੀ, ਅੱਕ ਹੈ ਜਾਂਵਦੀ ਜੜ੍ਹਾਂ ਵਿੱਚ ਚੋਈ ਬੇਲੀ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION