ਯੈੱਸ ਪੰਜਾਬ
ਜਲੰਧਰ, 30 ਅਗਸਤ, 2019 –
ਪੰਜਾਬ ਪੁਲਿਸ ਦੇ ਐਸ.ਪੀ. ਰੈਂਕ ਦੇ ਅਧਿਕਾਰੀ ਸ੍ਰੀ ਪੁਸ਼ਕਰ ਸੰਦਲ ਦਾ ਦਿਹਾਂਤ ਹੋ ਗਿਆ ਹੈ।
ਪੀ.ਏ.ਪੀ.ਵਿਚ ਬਤੌਰ ਅਸਿਸਟੈਂਟ ਕਮਾਂਡੈਂਟ (27ਵੀਂ ਬਟਾਲੀਅਨ) ਤਾਇਨਾਤ ਸ੍ਰੀ ਪੁਸ਼ਕਰ ਸੰਦਲ ਨੇ ਬੀਤੀ ਰਾਤ ਲੁਧਿਆਣਾ ਸਥਿਤ ਡੀ.ਐਮ.ਸੀ.ਹਸਪਤਾਲ ਵਿਖ਼ੇ ਆਖ਼ਰੀ ਸਾਹ ਲਏ।
ਉਹ ਆਪਣੇ ਪਿੱਛੇ ਆਪਣੀ ਪਤਨੀ ਸ੍ਰੀਮਤੀ ਭਾਵਨਾ ਸੰਦਲ ਅਤੇ ਦੋ ਬੇਟੇ ਅਤੇ ਇਕ ਬੇਟੀ ਛੱਡ ਗਏ ਹਨ।
ਉਨ੍ਹਾਂਦੇ ਦੋਵੇਂ ਬੇਟੇ ਨਿਊਜ਼ੀਲੈਂਡ ਵਿਚ ਪੜ੍ਹਾਈ ਕਰ ਰਹੇ ਹਨ ਜਦਕਿ ਬੇਟੀ ਗੁਣ ਸੰਦਲ ਆਪਣੇ ਮਾਤਾ ਪਿਤਾ ਨਾਲ ਹੀ ਰਹਿ ਰਹੀ ਸੀ।
ਸ੍ਰੀਮਤੀ ਭਾਵਨਾ ਪੁਸ਼ਕਰ ਸੰਦਲ ਅਨੁਸਾਰ ਵਿੱਛੜੀ ਰੂਹ ਦਾ ਅੰਤਿਮ ਸਸਕਾਰ ਅੱਜ ਹੀ ਭਾਵ ਸ਼ੁੱਕਰਵਾਰ 30 ਅਗਸਤ ਨੂੰ ਮਾਡਲ ਟਾਊਨ ਸਥਿਤ ਸ਼ਮਸ਼ਾਨ ਘਾਟ ਵਿਖ਼ੇ ਕੀਤਾ ਜਾਵੇਗਾ।