26.1 C
Delhi
Tuesday, April 16, 2024
spot_img
spot_img

ਪੰਜਾਬ ਪਲੇਸਮੈਂਟ ਮੇਲਿਆਂ ਲਈ ਰਜਿਸਟ੍ਰੇਸ਼ਨ ਸ਼ੁਰੂ

ਪਟਿਆਲਾ, 21 ਫਰਵਰੀ, 2020 –
ਪੰਜਾਬ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਅਧੀਨ ਮਾਰਚ ਮਹੀਨੇ ਵਿੱਚ ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆਂ ਕਰਵਾਉਣ ਲਈ ਪੰਜਾਬ ਪੱਧਰ ‘ਤੇ ਪੰਜਾਬ ਪਲੇਸਮੈਂਟ ਮੇਲੇ ਲਗਾਏ ਜਾ ਰਹੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਾਗਰ ਅਫਸਰ ਸ਼੍ਰੀਮਤੀ ਸਿੰਪੀ ਸਿੰਗਲਾ ਨੇ ਦੱਸਿਆ ਕਿ ਇਹਨਾਂ ਪਲੇਸਮੈਂਟ ਮੇਲਿਆਂ ਵਿੱਚ ਨਾਮੀ ਕੰਪਨੀਆਂ ਜਿਵੇਂ ਕਿ ਟਰਾਇਡੈੱਟ ਗਰੁਪ , ਆਈ.ਸੀ.ਆਈ.ਸੀ.ਆਈ ਬੈਂਕ, ਟੇਲੀਪਰਫੋਰਮੈਨਸ, ਹੋਲੀਡੇ ਇੰਨ, ਪ੍ਰੀਤ ਟਰੈਕਟਰਜ਼, ਜਾਨਾ ਸਮਾਲ ਫਾਈਨੈਂਸ ਬੈਂਕ, ਰਿਲਾਇੰਸ ਇੰਡਸਟਰੀਜ਼, ਮੈਕਸ ਸਪੈਸ਼ਲਿਸਟ ਫਰਮਸ, ਆਦਿ ਵਲੋਂ 2000 ਅਸਾਮੀਆਂ ਲਈ ਇੰਟਰਵਿਊ ਲਏ ਜਾਣੇ ਹਨ ਜਿਨਾਂ ਦੀ ਤਨਖਾਹ 3 ਲੱਖ ਰੁਪਏ ਤੋਂ ਵੱਧ ਸਲਾਨਾ ਪੈਕੇਜ਼ ਹੋਣਗੇ।

ਇਸ ਲਈ ਚਾਹਵਾਨ ਨੌਜਵਾਨ www.pgrkam.com ‘ਤੇ ਜਾ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ ਤੇ ਜੋਬ ਫੇਅਰ ਜਾਣ ਲਈ ਆਪਣੀ ਹਾਲ ਟਿਕਟ ਜੈਨਰੇਟ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਨੌਜਵਾਨਾ ਨੂੰ ਜਾਬ ਫੇਅਰ ਵਿੱਚ ਭਾਗ ਲੈਣ ਵਾਸਤੇ ਰਜਿਸਟ੍ਰੇਸ਼ਨ ਕਰਾਊਣੀ ਅਤੇ ਹਾਲ ਟਿਕਟ ਜੈਨਰੇਟ ਕਰਨੀ ਲਾਜ਼ਮੀ ਹੈ। ਇਸ ਤੋਂ ਬਿਨਾਂ ਜਾਬ ਫੇਅਰ ਵਿੱਚ ਭਾਗ ਨਹੀਂ ਲਿਆ ਜਾ ਸਕਦਾ।

ਜ਼ਿਲ੍ਹਾ ਰੋਜ਼ਗਾਰ ਅਫਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ 12 ਅਤੇ 13 ਮਾਰਚ ਨੂੰ ਅੰਮ੍ਰਿਤਸਰ ਗਰੁੱਪ ਆਫ ਕਾਲਜ਼ਿਜ਼, 17 ਅਤੇ 18 ਮਾਰਚ ਨੂੰ ਲਵਲੀ ਯੂਨੀਵਰਸਿਟੀ ਫਗਵਾੜਾ, 19 ਅਤੇ 20 ਮਾਰਚ ਨੂੰ ਐਮ.ਆਰ.ਐਸ.ਪੀ.ਟੀ.ਯੂ. ਬਠਿੰਡਾ, 23 ਅਤੇ 24 ਮਾਰਚ ਨੂੰ ਸਰਕਾਰੀ ਕਾਲਜ ਐਨ.ਆਈ.ਪੀ.ਈ.ਆਰ., ਆਈ.ਐਸ.ਬੀ., ਸੀ.ਜੀ.ਸੀ. ਐਸ.ਏ.ਐਸ.ਨਗਰ, 23 ਅਤੇ 24 ਮਾਰਚ ਨੂੰ ਰਿਆਤ ਬੋਹਰਾ ਗਰੁੱਪ ਆਫ ਇੰਸਟੀਚਿਊਟ ਐਸ.ਬੀ.ਐਸ.ਨਗਰ ਵਿਖੇ ਪਲੇਸਮੈਂਟ ਕੈਂਪ ਲਗਾਏ ਜਾਣਗੇ।

ਸ਼੍ਰੀਮਤੀ ਸਿੰਪੀ ਸਿੰਗਲਾ ਨੇ ਦੱਸਿਆ ਕਿ ਉਮੀਦਵਾਰ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਰਜਿਸਟ੍ਰੇਰਸ਼ਨ ਕਰਾਉਣ ਲਈ ਅਤੇ ਹਾਲ ਟਿਕਟ ਜੈਨਰੇਟ ਕਰਨ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਲਾਕ-ਡੀ, ਮਿੰਨੀ ਸਕੱਤਰੇਤ, ਪਟਿਆਲਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਤੋਂ ਸ਼ਾਮ ਦੇ 5 ਵੱਜੇ ਤੱਕ ਆ ਸਕਦੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION