35.1 C
Delhi
Saturday, April 20, 2024
spot_img
spot_img

ਪੰਜਾਬ ਨੇ 1.80 ਲੱਖ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿਤਰੀ ਰਾਜਾਂ ਨੂੰ ਭੇਜਣ ਦਾ ਖ਼ਰਚ ਚੁੱਕਿਆ: ਜਾਖ਼ੜ ਦਾ ਸੀਤਾਰਮਨ ਨੂੰ ਜਵਾਬ

ਚੰਡੀਗੜ, 17 ਮਈ, 2020 –
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੂੰ ਯਾਦ ਕਰਵਾਇਆ ਹੈ ਕਿ ਪੰਜਾਬ ਇਸ ਤੋਂ ਪਹਿਲਾਂ 1.80 ਲੱਖ ਮਜਦੂਰਾਂ ਨੂੰ ਆਪਣੇ ਖਰਚੇ ਤੇ ਉਨਾਂ ਦੇ ਘਰ ਭੇਜ ਚੁੱਕਿਆ ਹੈ। ਜਦ ਕਿ ਕੇਂਦਰ ਵੱਲੋਂ ਨਿੱਤ ਦਿਨ ਕੀਤੇ ਜਾ ਰਹੇ ਐਲਾਣਾਂ ਦੇ ਉਲਟ ਮਜਦੂਰਾਂ ਨੂੰ ਕੋਈ ਮਦਦ ਮੋਦੀ ਸਰਕਾਰ ਵੱਲੋਂ ਨਹੀਂ ਮਿਲੀ ਹੈ।

ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਕੇਂਦਰੀ ਵਿੱਤ ਮੰਤਰੀ ਦੇ ਉਸ ਬਿਆਨ ਨੂੰ ਗੈਰ ਜਿੰਮੇਵਾਰਨਾ ਦੱਸਿਆ ਜਿਸ ਵਿਚ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸੀ ਕਿ ਸੂਬਿਆਂ ਨੇ ਪ੍ਰਵਾਸੀ ਮਜਦੂਰਾਂ ਦੀ ਮਦਦ ਨਹੀਂ ਕੀਤੀ। ਸ੍ਰੀ ਜਾਖੜ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਇਕ ਜਿੰਮੇਵਾਰ ਅਹੁਦੇ ਤੇ ਵਿਰਾਜਮਾਨ ਹੁੰਦਿਆਂ ਉਨਾਂ ਨੂੰ ਕੋਈ ਵੀ ਬਿਆਨਬਾਜੀ ਕਰਨ ਤੋਂ ਪਹਿਲਾਂ ਤੱਥਾਂ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਤੋਂ ਜਿੱਥੇ ਟ੍ਰੇਨਾਂ ਨਾਲ ਪ੍ਰਵਾਸੀ ਮਜਦੂਰਾਂ ਨੂੰ ਉਨਾਂ ਦੀ ਇੱਛਾ ਅਨੁਸਾਰ ਘਰ ਭੇਜਿਆ ਜਾ ਰਿਹਾ ਹੈ ਉਥੇ ਬੱਸਾਂ ਦੀ ਮਦਦ ਵੀ ਮੁਹਈਆ ਕਰਵਾਈ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਇਸ ਹਫਤੇ 200 ਟ੍ਰੇਨਾਂ ਹੋਰ ਪ੍ਰਸਤਾਵਿਤ ਹਨ। ਉਨਾਂ ਨੇ ਕਿਹਾ ਕਿ ਗੁਰੂਆਂ ਦੀ ਵਰਸੋਈ ਪੰਜਾਬ ਦੀ ਧਰਤੀ ਤੇ ਜੋ ਵੀ ਸੀ, ਇਸ ਸੰਕਟ ਦੇ ਦੌਰ ਵਿਚ ਭੁੱਖਾ ਨਹੀਂ ਰਿਹਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਸੂਬਿਆਂ ਤੇ ਕੋਈ ਟਿੱਪਣੀ ਕਰਨ ਤੋਂ ਪਹਿਲਾਂ ਆਪਣੀ ਕਾਰਗੁਜਾਰੀ ਤੇ ਝਾਤ ਮਾਰਨੀ ਚਾਹੀਦੀ ਹੈ। ਉਨਾਂ ਨੇ ਕਿਹਾ ਕਿ ਚੰਗਾ ਹੁੰਦਾ ਕੇਂਦਰ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਇੰਨਾਂ ਮਜਦੂਰਾਂ ਦੇ ਖਾਤਿਆਂ ਵਿਚ ਕੋਈ ਰਕਮ ਪਾਈ ਹੁੰਦੀ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸਲ ਵਿਚ ਕੇਂਦਰੀ ਮੰਤਰੀ, ਕਾਂਗਰਸੀ ਨੇਤਾ ਸ੍ਰੀ ਰਾਹੂਲ ਗਾਂਧੀ ਵੱਲੋਂ ਪ੍ਰਵਾਸੀ ਮਜਦੂਰਾਂ ਨਾਲ ਮਿਲੇ ਜਾਣ ਤੋਂ ਖਿਝ ਗਏ ਹਨ। ਉਨਾਂ ਨੇ ਕਿਹਾ ਕਿ ਇਕ ਸਿਆਸੀ ਪਾਰਟੀ ਦੇ ਆਗੂ ਵਜੋਂ ਸਾਡਾ ਇਹ ਫਰਜ ਬਣਦਾ ਹੈ ਕਿ ਅਸੀਂ ਉਨਾਂ ਦੀ ਮਦਦ ਲਈ ਅੱਗੇ ਆਈਏ ਅਤੇ ਉਨਾਂ ਦੀਆਂ ਮੁਸਕਿਲਾਂ ਸੁਣੀਏ। ਉਨਾਂ ਨੇ ਕਿਹਾ ਅਜਿਹੀ ਪਹਿਲ ਕੇਂਦਰ ਸਰਕਾਰ ਦੇ ਮੰਤਰੀਆਂ ਨੂੰ ਕਰਨੀ ਚਾਹੀਦੀ ਸੀ ਪਰ ਉਹ ਸੱਤਾ ਸੁੱਖ ਤੋਂ ਬਾਹਰ ਨਹੀਂ ਆ ਰਹੇ ਹਨ।

ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਦੇ ਨਿਰਦੇਸ਼ਾਂ ਅਨੁਸਾਰ ਪ੍ਰਵਾਸੀ ਮਜਦੂਰਾਂ ਦੀ ਘਰ ਵਾਪਸੀ ਲਈ ਉਨਾਂ ਦੇ ਰੇਲ ਕਿਰਾਏ ਲਈ 35 ਕਰੋੜ ਰੁਪਏ ਜਾਰੀ ਕੀਤੇ ਹਨ ਜਦ ਕਿ ਪੰਜਾਬ ਵਿਚ ਠਹਿਰਾਓ ਦੌਰਾਨ ਵੀ ਉਨਾਂ ਦੀ ਹਰ ਪ੍ਰਕਾਰ ਨਾਲ ਮਦਦ ਕੀਤੀ ਗਈ ਹੈ ਅਤੇ ਜੋ ਪੰਜਾਬ ਵਿਚ ਠਹਿਰਣਾ ਚਾਹੁੰਦੇ ਹਨ ਉਨਾਂ ਦੀ ਲਗਾਤਾਰ ਮਦਦ ਜਾਰੀ ਵੀ ਹੈ।

ਉਨਾਂ ਨੇ ਕੇਂਦਰ ਸਰਕਾਰ ਨੂੰ ਵੰਗਾਰਿਆਂ ਕਿ ਉਹ ਇੰਨਾਂ ਮਜਦੂਰਾਂ ਲਈ ਸਿੱਧੇ ਤੌਰ ਤੇ ਜੇਕਰ ਕੋਈ ਮਦਦ ਦਿੱਤੀ ਹੈ ਤਾਂ ਉਸਦਾ ਵਿਵਰਣ ਜਨਤਕ ਕਰੇ ਨਾ ਕਿ ਕਰਜਾ ਸਕੀਮਾਂ ਦੇ ਵਖਾਣ ਕਰੇ ਕਿਉਂਕਿ ਸਾਧਨ ਹੀਣ ਲੋਕਾਂ ਨੂੰ ਕਿਹੜਾ ਬੈਂਕ ਕਰਜ ਦੇਵੇਗਾ ਜਦ ਕਿ ਉਨਾਂ ਦੀ ਫੌਰੀ ਲੋੜ ਤਾਂ ਅਨਾਜ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION