31.1 C
Delhi
Saturday, April 20, 2024
spot_img
spot_img

ਪੰਜਾਬ ਨੂੰ ਰਾਜਨੀਤਿਕ ਸਥਿਰਤਾ ਅਤੇ ਇਮਾਨਦਾਰ, ਸਿਆਸਤਦਾਨਾਂ ਦੀ ਲੋੜ ਹੈ ਤਾਂ ਹੀ ਸਰਹੱਦੀ ਸੂਬਾ ਮੁੜ ਲੀਹ ਤੇ ਆ ਸਕਦਾ: ਬੱਬੀ ਬਾਦਲ

ਯੈੱਸ ਪੰਜਾਬ
ਮੋਹਾਲੀ, 30 ਦਸੰਬਰ, 2021:
ਸਰਮਾਏਦਾਰਾਂ,ਵੱਡੇ ਘਰਾਣਿਆਂ ,ਪ੍ਰਫੁਲਿਤ ਘਰਾਣਿਆਂ ਦੀ ਪਕੜ ਅਰਥਚਾਰੇ ਤੇ ਬਹੁਤਾਤ ਵਿੱਚ ਹੋਣ ਕਾਰਨ ਅੱਜ ਗਰੀਬ,ਮਿਹਨਤਕਸ਼,ਕਿਸਾਨ, ਦਿਹਾੜੀਦਾਰ ਮਤਲਬ ਉਹ ਬੰਦਾ ਜੋ ਦਸਾਂ ਨਹੁੰਆਂ ਦੀ ਕਿਰਤ ਕਮਾਈ ਚ ਵਿਸ਼ਵਾਸ਼ ਰੱਖਣ ਵਾਲਾ ਲੋਟੂ ਹੁਕਮਰਾਨਾਂ ਨੇ ਰੋਲ ਦਿੱਤਾ ਹੈ ।

ਜੀਵਨ ਦੇ ਮਾਪ-ਦੰਡ ਬਦਲ ਗਏ ਹਨ,ਕੁੁਝ ਸਿਆਤਦਾਨਾਂ ਨੇ ਰਾਜਨੀਤੀ ਨੂੰ ਪੇਸ਼ਾ ਬਣਾ ਲਿਆ ਹੈ , ਸਿਧਾਂਤਕ ਕਦਰਾਂ ਕੀਮਤਾਂ ਦੀ ਕਮੀ ਆ ਗਈ ਤੇ ਪੰਜਾਬ ਤਰੱਕੀ ਦੇ ਰਾਹ ਵੱਲ ਜਾਣ ਦੀ ਬਿਜਾਏ ਨਿਘਾਰ ਵੱਲ ਧੱਕਿਆ ਜਾ ਰਿਹਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਰਨਲ ਸਕੱਤਰ ਤੇ ਹਲਕਾ ਮੋਹਾਲੀ ਦੇ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਜਨ ਸੰਪਰਕ ਮੁਹਿੰਮ ਤਹਿਤ ਹਲਕਾ ਮੋਹਾਲੀ ਦੇ ਪਿੰਡ ਬੜਮਾਜਰਾ ਵਿਖੇ ਲੋਕਾਂ ਨਾਲ ਉਕਤ ਮੀਟਿੰਗ ਕਰਦਿਆਂ ਆਖੇਂ ।

ਉਹਨਾਂ ਕਿਹਾ ਕਿ ਰਾਜਨੀਤੀਵਾਨਾਂ ਨੂੰ ਚਾਹੀਦਾਂ ਤਾਂ ਸੀ ਕਿ ਉਹ ਕਿਰਤ ਕਮਾਈ ਚ ਵਿਸ਼ਵਾਸ਼ ਰੱਖਣ ਵਾਲੇ ਤੇ ਹੱਥੀ ਹੁਨਰ ਨੂੰ ਬੜਾਵਾ ਦੇਣ ਪਰ ਅਜਿਹਾ ਨਹੀ ਕੀਤਾ ਜਾ ਰਿਹਾ ,ਜਿਸ ਦਾ ਸਿੱਟਾ ਪੰਜਾਬ ਦੇ ਦੇਸ਼ ਭੁਗਤ ਰਿਹਾ ਹੈ। ਸੂਬੇ ਨੂੰ ਮੁੜ ਖੁਸ਼ਹਾਲ ਬਣਾਉਣ ਲਈ ਰਾਜਨੀਤਿਕ,ਸਥਿਰਤਾ ਅਤੇ ਇਮਾਨਦਾਰ ,ਸਿਆਸਤਦਾਨਾਂ ਦੀ ਲੋੜ ਹੈ ਤਾਂ ਜੋ ਸਰਹੱਦੀ ਸੂਬਾ ਦੁਬਾਰਾ ਲੀਹ ਤੇ ਆ ਸਕੇਗਾ ।

ਉਨਾਂ ਕਿਹਾ ਕਿ ਘਟੀਆਂ ਰਾਜਨੀਤੀ ਦੇ ਯੁੱਗ ਵਿੱਚ ਆਮ ਵਰਗ ਦੀ ਜਿੰਦਗੀ ਗੁਲਾਮ ਵਾਂਗ ਬਣ ਕੇ ਰਹਿ ਗਈ ਹੈ । ਮਿਹਨਤਕਸ਼ ਜਮਾਤ ਸਾਰਾ ਦਿਨ ਮਿਹਨਤ ਕਰਕੇ ਘਰ ਜਾਂਦੀ ਹੈ ,ਉਸ ਨੂੰ 150,200,300 ਰੁਪਏ ਦਿਹਾੜੀ ਦੇ ਤੇ ਤੋਰ ਦਿੱਤਾ ਜਾਂਦਾ ਹੈ, ਇਹ ਡੰਗ ਟਪਾਉ ਨੀਤੀ ਹੈ ਜੋ ਵੱਡੇ ਵੱਡੇ ਮੁਲਕਾਂ ਨੂੰ ਅਸਫਲ ਕਰ ਦਿੰਦੀ ਹੈ । ਬੱਬੀ ਬਾਦਲ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਨੌਕਰੀਆਂ ਲਈ ਨੌਜੁਆਨਾਂ ਨੂੰ ਕਿਨਾ ਅਤਿਆਚਰ ਸਹਿਣਾ ਪੈ ਰਿਹਾ ਹੈ । ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਮੁੱਕ ਨਹੀ ਰਿਹਾ । ਉਨਾਂ ਕਿਹਾ ਕਿ ਜੇਕਰ ਹੁਣ ਵੀ ਸਾਨੂੰ ਹੋਸ਼ ਨਾ ਆਈ ਤਾਂ ਉਹ ਵਕਤ ਦੂਰ ਨਹੀ ਜਦ ਪੰਜਾਬ ਨੂੰ ਇਨਾ ਲੋਟੂ ਹੁਕਮਰਾਨਾਂ ਤੋ ਬਚਾਉਣਾ ਔਖਾ ਹੋ ਜਾਵੇਗਾ ।

ਇਸ ਲਈ ਪੰਜਾਬ ਨੂੰ ਮੁੜ ਸਮੇਂ ਦਾ ਹਾਣੀ ਬਣਾਉਣਾ ਬੇਹੱਦ ਜਰੂਰੀ ਹੈ ।ਇਸ ਮੌਕੇ ਸੋਮ ਪ੍ਰਕਾਸ਼ ਸਾਬਕਾਂ ਸਰਪੰਚ , ਇਕਬਾਲ ਸਿੰਘ ਸਾਬਕਾਂ ਸਰਪੰਚ,ਬੱਬਲੀ ਪੰਚ, ਤਰਸੇਮ ਸਿੰਘ, ਗੁਰਵਿੰਦਰ ਸਿੰਘ, ਪ੍ਰਦੀਪ ਕੁਮਾਰ, ਮਨਜੀਤ ਸਿੰਘ, ਤਲਵਿੰਦਰ ਸਿੰਘ, ਕੁਲਜੀਤ ਸਿੰਘ, ਹਰਜੀਤ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਸੁਰਿੰਦਰ ਸਿੰਘ ਕੰਡਾਲਾ, ਕੰਵਲਜੀਤ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਪਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਵਾਲਾ ਸਿੰਘ, ਸੰਦੀਪ ਸਿੰਘ, ਤਰਲੋਕ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION