26.1 C
Delhi
Wednesday, April 24, 2024
spot_img
spot_img

ਪੰਜਾਬ ਨੂੰ ਆਕਸੀਜਨ ਸਪਲਾਈ ਦੇਣ ਵਿਚ ਵਿਤਕਰਾ ਬੰਦ ਕਰੇ ਕੇਂਦਰ ਸਰਕਾਰ: ਸੁਨੀਲ ਜਾਖੜ

ਯੈੱਸ ਪੰਜਾਬ
ਚੰਡੀਗੜ, 26 ਅਪ੍ਰੈਲ, 2021:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਪੰਜਾਬ ਨੂੰ ਆਕਸੀਜਨ ਦੀ ਸਪਲਾਈ ਦੇਣ ਵਿਚ ਕੇਂਦਰ ਸਰਕਾਰ ਵੱਲੋਂ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਜੋ ਮਾਤਰਾ ਸੂਬੇ ਨੂੰ ਅਲਾਟ ਹੋਈ ਹੈ ਉਸਦੀ ਪਹੁੰਚ ਵੀ ਸਮੇਂ ਸਿਰ ਨਹੀਂ ਹੋ ਰਹੀ ਹੈ।

ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕੈਬਨਿਟ ਦੇ ਬਾਕੀ ਵਜੀਰਾਂ ਨਾਲ ਮਿਲਣ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਨੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਸਮੇਤ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਇਸ ਸਮੇਂ ਸੂਬੇ ਵਿਚ ਕੋਵਿਡ ਕਾਰਨ ਸਥਿਤੀ ਚਿੰਤਾਜਨਕ ਹੈ।

ਉਨਾਂ ਨੇ ਕਿਹਾ ਕਿ ਸੂਬੇ ਨੂੰ ਰੋਜਾਨਾਂ 250-300 ਮੀਟਿ੍ਰਕ ਟਨ ਮੈਡੀਕਲ ਆਕਸੀਜਨ ਦੀ ਜਰੂਰਤ ਹੈ ਪਰ ਕੇਂਦਰ ਸਰਕਾਰ ਨੇ ਬਹੁਤ ਘੱਟ ਕੇਵਲ 103 ਟਨ ਆਕਸੀਜਨ ਦਾ ਕੋਟਾ ਹੀ ਪੰਜਾਬ ਨੂੰ ਅਲਾਟ ਕੀਤਾ ਹੈ ਅਤੇ ਬਹੁਤ ਜਿਆਦਾ ਚਾਰਾਜੋਈ ਕਰਨ ਤੋਂ ਬਾਅਦ ਇਸ ਵਿਚ ਸਿਰਫ ਇਕ ਟਨ ਦਾ ਵਾਧਾ ਕਰਕੇ ਇਸਨੂੰ 104 ਟਨ ਦਾ ਕੀਤਾ ਹੈ।

ਉਨਾਂ ਨੇ ਦੱਸਿਆ ਕਿ ਇਸ ਤੋਂ ਬਿਨਾਂ 36 ਟਨ ਆਕਸੀਜਨ ਸੂਬੇ ਦੇ ਆਪਣੇ ਸ਼ੋ੍ਰਤਾਂ ਤੋਂ ਉਪਲਬੱਧ ਹੈ। ਇਸ ਤਰਾਂ ਮੰਗ ਅਤੇ ਸਪਲਾਈ ਵਿਚ ਵੱਡਾ ਪਾੜਾ ਹੈ ਅਤੇ ਆਕਸੀਜਨ ਦੀ ਸਪਲਾਈ ਵਿਚ ਕੇਂਦਰ ਵੱਲੋਂ ਕੀਤੀ ਜਾ ਰਹੀ ਦੇਰੀ ਦਾ ਪਲ ਪਲ ਸਾਡੇ ਲੋਕਾਂ ਦੀਆਂ ਜਾਨਾਂ ਤੇ ਭਾਰੀ ਪੈ ਰਿਹਾ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅੱਜ ਵੀ ਪੌਣੇ ਛੇ ਸੌ ਮਰੀਜ ਆਕਸੀਜਨ ਸਪੋਰਟ ਤੇ ਹਨ ਅਤੇ 65 ਵੈਂਟੀਲੇਟਰ ਸਪੋਰਟ ਤੇ ਹਨ। ਇੰਨਾਂ ਸਭ ਲਈ ਆਕਸੀਜਨ ਦੀ ਨਿਰਵਿਘਨ ਸਪਲਾਈ ਲੋੜੀਂਦੀ ਹੈ ਪਰ ਕੇਂਦਰ ਸਰਕਾਰ ਵੱਲੋਂ ਵਿਤਕਰੇਬਾਜੀ ਕਰਦਿਆਂ ਜਰੂਰਤ ਅਨੁਸਾਰ ਪੰਜਾਬ ਨੂੰ ਸਪਲਾਈ ਨਹੀਂ ਦਿੱਤੀ ਜਾ ਰਹੀ ਹੈ।

ਉਨਾਂ ਨੇ ਕਿਹਾ ਕਿ ਬੇਸ਼ਕ ਇਹ ਸੰਕਟ ਦਾ ਸਮਾਂ ਹੈ ਅਤੇ ਇਸ ਵੇਲੇ ਕਿਸੇ ਨੂੰ ਦੋਸ਼ ਦੇਣਾ ਢੁਕਵਾਂ ਨਹੀਂ ਲੱਗਦਾ ਹੈ ਪਰ ਆਕਸੀਜਨ ਦੀ ਸਪਲਾਈ ਬਿਨਾਂ ਜੇਕਰ ਕੋਈ ਵੀ ਜਾਨ ਜਾਂਦੀ ਹੈ ਤਾਂ ਇਸ ਲਈ ਕੇਂਦਰ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ।

ਸ੍ਰੀ ਜਾਖੜ ਨੇ ਕਿਹਾ ਕਿ ਇਸੇ ਤਰਾਂ ਪਾਣੀਪਤ ਤੋਂ ਆਉਣ ਵਾਲਾ ਇਕ ਟੈਂਕਰ ਉਥੇ ਰੋਕਿਆ ਹੋਇਆ ਹੈ ਜਦ ਕਿ ਦੇਹਰਾਦੂਨ ਤੋਂ ਵੀ ਆਕਸੀਜਨ ਦੀ ਸਪਲਾਈ ਸਹੀ ਨਹੀਂ ਆ ਰਹੀ ਹੈ। ਉਨਾਂ ਨੇ ਕੇਂਦਰ ਸਰਕਾਰ ਨੂੰ ਪੰਜਾਬ ਦਾ ਹੱਕ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਮਰੀਜਾਂ ਦੀ ਗਿਣਤੀ ਅਨੁਸਾਰ ਤੁਰੰਤ ਆਕਸੀਜਨ ਦਿੱਤੀ ਜਾਵੇ।

ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਪੱਧਰ ਤੇ ਕੋਵਿਡ ਨਾਲ ਨਜਿੱਠਣ ਲਈ ਹਰ ਉਪਰਾਲਾ ਕਰ ਰਹੀ ਹੈ ਅਤੇ ਇਸੇ ਲਈ ਅੱਜ ਹੀ ਮੰਤਰੀ ਮੰਡਲ ਨੇ 473 ਸਟਾਫ ਨਰਸਾਂ ਦੀ ਭਰਤੀ ਦੀ ਪ੍ਰਵਾਨਗੀ ਦਿੱਤੀ ਹੈ ਪਰ ਕੇਂਦਰ ਸਰਕਾਰ ਵੱਲੋਂ ਆਕਸੀਜਨ ਸਬੰਧੀ ਸਾਰਾ ਕੰਟਰੋਲ ਆਪਣੇ ਹੱਥਾਂ ਵਿਚ ਕਰ ਲੈਣ ਨਾਲ ਰਾਜ ਅਸਹਾਏ ਹੋ ਗਏ ਹਨ।

ਨਾਲ ਹੀ ਸੂਬਾ ਕਾਂਗਰਸ ਪ੍ਰਧਾਨ ਨੇ ਸੂਬੇ ਦੇ ਲੋਕਾਂ ਨੂੰ ਸਾਰੀਆਂ ਡਾਕਟਰੀ ਸਲਾਹਾਂ ਦਾ ਪਾਲਣ ਕਰਦਿਆਂ ਕੁਝ ਦਿਨ ਲਈ ਆਵਾਗਮਨ ਘੱਟ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸਥਿਤੀ ਨੂੰ ਕਾਬੂ ਹੇਠ ਰੱਖਿਆ ਸਕੇ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਹੁਤ ਜਰੂਰੀ ਹੋਣ ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਸਾਰੀਆਂ ਸਾਵਧਾਨੀਆਂ ਦਾ ਪਾਲਣ ਕੀਤਾ ਜਾਵੇ।

ਉਨਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਮੈਡੀਕਲ ਸਹੁਲਤਾਂ ਦੇਣ ਲਈ ਵਚਨਬੱਧ ਹੈ ਅਤੇ ਸਰਕਾਰ ਦੇ ਪੱਧਰ ਤੇ ਜੋ ਵੀ ਸੰਭਵ ਹੋਇਆ ਉਹ ਹਰ ਹੀਲੇ ਕੀਤੇ ਜਾਵੇਗਾ।

ਕੋਟਕਪੂਰਾ ਗੋਲੀਕਾਂਡ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਹਾਈਕੋਰਟ ਦੇ ਫੈਸਲੇ ਅਨੁਸਾਰ ਸੂਬਾ ਸਰਕਾਰ ਨੇ ਨਵੀਂ ਵਿਸੇਸ਼ ਜਾਂਚ ਟੀਮ ਸਿੱਟ ਦੇ ਗਠਨ ਦਾ ਫੈਸਲਾ ਕੀਤਾ ਹੈ ਜੋ ਕਿ ਸਮਾਂਬੱਧ ਤਰੀਕੇ ਨਾਲ ਜਾਂਚ ਨੂੰ ਸੰਪਨ ਕਰੇਗੀ ਪਰ ਨਾਲ ਹੀ ਉਨਾਂ ਨੇ ਕਿਹਾ ਕਿ ਕਾਨੂੰਨੀ ਮਾਹਿਰਾਂ ਦੀ ਰਾਏ ਅਨੁਸਾਰ ਹਾਈਕੋਰਟ ਦੇ ਫੈਸਲੇ ਵਿਚ ਕੁਝ ਗੱਲਾਂ ਕੋਰਟ ਦੇ ਅਧਿਕਾਰ ਖੇਤਰ ਤੋਂ ਅੱਗੇ ਦੀਆਂ ਕਹੀਆਂ ਗਈਆਂ ਹਨ ਜਿੰਨਾਂ ਨੁਕਤਿਆਂ ਸਬੰਧੀ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਵੀ ਕੇਸ਼ ਦਾਇਰ ਕੀਤਾ ਜਾਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION