37.8 C
Delhi
Friday, April 19, 2024
spot_img
spot_img

ਪੰਜਾਬ ਦੇ ਸਾਬਕਾ ਰਣਜੀ ਖਿਡਾਰੀਆਂ ਨੇ ਪੀਸੀਏ ਦੀ ਕਾਰਜਗੁਜਾਰੀ ਤੇ ਉਠਾਏ ਸਵਾਲ

ਲੁਧਿਆਣਾ, 15 ਸਤੰਬਰ, 2020 –

ਰਣਜੀ ਖਿਡਾਰੀ ਭੁਪਿੰਦਰ ਸਿੰਘ ਸੀਨੀਅਰ ਅਤੇ ਰਾਕੇਸ਼ ਹਾਂਡਾ ਸਮੇਤ ਪੰਜਾਬ ਦੇ ਲਗਭਗ 50 ਸਾਬਕਾ ਰਣਜੀ ਖਿਡਾਰੀਆਂ ਨੇ ਮਾਨਯੋਗ ਹਾਈ ਕੋਰਟ ਵੱਲੋਂ ਸੁਣਾਏ ਇਤਿਹਾਸਕ ਫੈਸਲੇ ਦੀ ਸ਼ਲਾਘਾ ਕੀਤੀ। ਜਿਸ ਨਾਲ ਹਾਈ ਕੋਰਟ ਦੇ ਇੱਕ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਜ਼ਿਲ੍ਹਾ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਲਈ ਚੋਣਾਂ ਕਰਵਾਉਣ ਦਾ ਰਾਹ ਪੱਧਰਾ ਹੋ ਗਿਆ ਹੈ।

ਇਹ ਰਣਜੀ ਖਿਡਾਰੀ ਅੱਜ ਲੁਧਿਆਣਾ ਵਿਖੇ ਪੰਜਾਬ ਵਿੱਚ ਕ੍ਰਿਕਟ ਦੀ ਦੂਰਦਸ਼ਾ ਬਾਰੇ ਗੱਲ ਕਰਨ ਲਈ ਇਕੱਠੇ ਹੋਏ। ਉਨ੍ਹਾਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਅਤੇ ਸਾਰੇ ਖਿਡਾਰੀਆਂ ਦੀ ਭਲਾਈ, ਛੋਟੇ ਜ਼ਿਲਿ੍ਹਆਂ ਨੂੰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ ‘ਤੇ ਹਾਲਤਾਂ ਨੂੰ ਬਿਹਤਰ ਬਣਾਉਣ ਬਾਰੇ ਵਿਚਾਰ ਵਿਟਾਂਦਰਾ ਕੀਤਾ । ਸਾਬਕਾ ਰਣਜੀ ਖਿਡਾਰੀਆਂ ਨੇ ਕਿਹਾ” ਕਿ ਜੇ ਪੀ.ਸੀ.ਏ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿਚ ਇੱਛੁਕ ਅਤੇ ਦਿਲਚਸਪੀ ਰੱਖਦਾ ਹੈ ਤਾਂ ਸੂਬੇ ਕੋਲ ਬਹੁਤ ਸਾਰੇ ਹੋਰ ਅੰਤਰਰਾਸ਼ਟਰੀ ਕ੍ਰਿਕਟਰ ਪੈਦਾ ਕਰਨ ਦੀ ਸੰਭਾਵਨਾ ਹੈ।

ਪੰਜਾਬ ਦੇ ਸਾਬਕਾ ਰਣਜੀ ਖਿਡਾਰੀਆਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ), ਜੋ ਕਿ ਰਾਜ ਦੀ ਸਰਬੋਤਮ ਕ੍ਰਿਕਟ ਸੰਸਥਾ ਹੈ, ਦੀ ਕਾਰਜਗੁਜਾਰੀ ਤੇ ਵੀ ਸਵਾਲ ਉਠਾਏ ।

ਪੰਜਾਬ ਦੇ ਸਾਬਕਾ ਖਿਡਾਰੀ ਰਾਕੇਸ਼ ਹਾਂਡਾ ਨੇ ਸਰਕਾਰੀ ਸ਼ਿਕਾਇਤ ਦੀ ਇਕ ਕਾਪੀ ਵੀ ਸੌਂਪੀ ਜੋ ਉਨ੍ਹਾਂ ਨੇ ਡੀਜੀਪੀ ਪੰਜਾਬ ਕੋਲ ਦਰਜ ਕਰਵਾਈ ਹੈ ਤਾਂ ਜੋ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

ਸ਼ਿਕਾਇਤ ਵਿਚ ਖਿਡਾਰੀਆਂ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵੱਲੋਂ ਜਾਰੀ ਕੀਤੇ ਗਏ ਫੰਡਾਂ ਨੂੰ, ਪਟਿਆਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ, ਇਸਦੇ ਰਜਿਸਟਰਡ ਐਫੀਲੀਏਟ, ਦੇ ਹੱਕ ਵਿਚ ਇਕ ਪਰਿਵਾਰ-ਮਲਕੀਅਤ ਟਰੱਸਟ – ਪਟਿਆਲਾ ਕ੍ਰਿਕਟ ਐਸੋਸੀਏਸ਼ਨ – ਦੇ ਹਵਾਲੇ ਕਰ ਦਿੱਤਾ ਗਿਆ ਸੀ, ਜੋ ਕਿ ਵੱਡਾ ਵਿੱਤੀ ਘੁਟਾਲਾ ਸੀ।

ਸ਼ਿਕਾਇਤ ਦੇ ਅਨੁਸਾਰ, ਇਸ ਘੁਟਾਲੇ ਵਿੱਚ ਸ਼ਾਮਲ ਐਮ ਪੀ ਪਾਂਡੋਵ (ਬੀਸੀਸੀਆਈ ਦੇ ਸਾਬਕਾ ਸੈਕਟਰੀ ਅਤੇ ਖਜ਼ਾਨਚੀ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੇ ਸਾਬਕਾ ਮੈਂਬਰ), ਆਰ ਪੀ ਪਾਂਡਵ (ਪਟਿਆਲਾ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਅਤੇ ਮੌਜੂਦਾ ਸਮੇਂ ਵਿੱਚ ਡਾਇਰੈਕਟਰ (ਪ੍ਰਸ਼ਾਸਨ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਪਟਿਆਲਾ) ਵਜੋਂ ਜੁੜੇ ਹੋਏ ਹਨ। ਅਤੇ ਜੀ ਐਸ ਵਾਲੀਆ, ਇਕ ਹਸਤਾਖਰਕਰਤਾ ਹਨ।

ਰਣਜੀ ਖਿਡਾਰੀਆਂ ਨੇ ਦੋਸ਼ ਲਗਾਇਆ ਕਿ ਐਮ ਪੀ ਪਾਂਡੋਵ ਅਤੇ ਜੀਐਸ ਵਾਲੀਆ ਪੀਸੀਏ ਦੇ ਮਾਮਲਿਆਂ ਦੇ ਨਿਯੰਤਰਣ ਵਿੱਚ ਸਨ ਅਤੇ ਉਨ੍ਹਾਂ ਨੇ ਰਿਕਾਰਡ ਵਿੱਚ ਹੇਰਾਫੇਰੀ ਕਰਕੇ ਪਟਿਆਲਾ ਕ੍ਰਿਕਟ ਐਸੋਸੀਏਸ਼ਨ ਦੇ ਨਾਮ ਤੇ ਫੰਡਾਂ ਦੀ ਵੰਡ / ਟ੍ਰਾਂਸਫਰ ਕਰਨ ਦਾ ਪ੍ਰਬੰਧ ਕੀਤਾ ਸੀ। ਇਹ ਰਾਸ਼ੀ ਗੈਰ ਕਾਨੂੰਨੀ ਢੰਗ ਨਾਲ ਐਮ ਪੀ ਪਾਂਡੋਵ ਦੇ ਪਰਿਵਾਰਿਕ ਟਰੱਸਟ ਨੂੰ ਦਿੱਤੀ ਗਈ।

ਪੀਸੀਏ ਨੂੰ ਬੀਸੀਸੀਆਈ ਤੋਂ ਵੱਖ-ਵੱਖ ਵੱਖ- ਵੱਖ ਸ਼੍ਰੇਣੀਆ ਅਧੀਨ ਗ੍ਰਾਂਟਾਂ ਮਿਲਦੀਆਂ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਰਾਜ ਵਿਚ ਕ੍ਰਿਕਟ ਦੀ ਬਿਹਤਰੀ ਲਈ ਹੀ ਖਰਚ ਕੀਤਾ ਜਾਂਦਾ ਹੈ। ਖਿਡਾਰੀਆਂ ਨੇ ਦੋਸ਼ ਲਾਇਆ ਕਿ ਖੇਡ ਦੇ ਸੁਧਾਰ ‘ਤੇ ਪੈਸਾ ਖਰਚ ਕਰਨ ਦੀ ਬਜਾਏ ਗੈਰਕਾਨੂੰਨੀ ਢੰਗ ਨਾਲ ਤਬਦੀਲ ਕੀਤਾ ਜਾ ਰਿਹਾ ਹੈ।

1988 ਤੋਂ, ਉਪਰੋਕਤ ਵਿਅਕਤੀ ਹਰੇਕ ਨੂੰ ਗੁੰਮਰਾਹ ਕਰਕੇ ਅਤੇ ਇਸ ਨੂੰ ਇਕ ਰਜਿਸਟਰਡ ਟਰੱਸਟ ਹੋਣ ਦਾ ਦਾਅਵਾ ਕਰਕੇ ਆਪਣੇ ਪਰਿਵਾਰਕ ਭਲਾਈ ਲਈ ਫੰਡਾਂ ਦੀ

ਦੁਰਵਰਤੋਂ ਕਰ ਰਹੇ ਹਨ। ਨਤੀਜੇ ਵਜੋਂ, ਬੈਂਕ ਖਾਤੇ ਵਿੱਚ ਕਰੋੜਾਂ ਤੋਂ ਵੱਧ ਇਕੱਠੇ ਹੋ ਗਏ ਹਨ, ਇਸ ਵੱਡੀ ਰਕਮ ਵਿਚੋਂ ਜੋ ਕਿ ਪੰਜਾਬ ਦੇ ਕ੍ਰਿਕਟਰਾਂ ਦੀ ਹੈ, ਵਿਚੋਂ ਸਿਰਫ ਇਕ ਸਾਲ ਵਿਚ 1 ਜਾਂ 2 ਲੱਖ ਹੋਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨਾਂ ਨੂੰ ਦਿੱਤੇ ਜਾਂਦੇ ਹਨ, ਜਿਥੇ ਬੱਚੇ ਅਤੇ ਉਭਰ ਰਹੇ ਖਿਡਾਰੀ ਆਪਣੀ ਖੇਡ ਵਿਚ ਸੁਧਾਰ ਲਿਆਉਣ ਲਈ ਉਤਾਵਲੇ ਹੁੰਦੇ ਹਨ ਅਤੇ ਉਸੇ ਲਈ ਫੰਡਾਂ ਦੀ ਜ਼ਰੂਰਤ ਹੁੰਦੀ ਹੈ। ਸਾਬਕਾ ਖਿਡਾਰੀ ਉਨ੍ਹਾਂ ਸਵਾਲ ਕੀਤਾ ਕਿ ਕਿਉਂ ਸਾਰੇ ਫੰਡ ਪਟਿਆਲੇ ਅਤੇ ਮੁਹਾਲੀ (ਜਿਥੇ ਜੀ.ਐੱਸ. ਵਾਲੀਆ ਦਾ ਕੰਟਰੋਲ ) ਵਿਖੇ ਹੀ ਰਿਲੀਜ ਕੀਤੇ ਕੀਤੇ , ikauN nh9N ਸੂਬੇ ਦੀਆਂ ਹੋਰ ਜ਼ਿਲ੍ਹਾ ਐਸੋਸੀਏਸ਼ਨਾਂ ਨੂੰ ।

ਜਦੋਂ ਇਸ ਟਰੱਸਟ ਬਾਰੇ ਸਵਾਲ ਖੜੇ ਕੀਤੇ ਗਏ ਸਨ, ਤਾਂ ਪਟਿਆਲਾ ਕ੍ਰਿਕਟ ਐਸੋਸੀਏਸ਼ਨ ਦੇ ਮੈਂਬਰਾਂ ਨੇ ਸੁਪਰੀਮ ਕੌਂਸਲ ਨੂੰ ਲਿਖਤੀ ਰੂਪ ਵਿੱਚ ਜਵਾਬ ਦਿੱਤਾ ਸੀ ਕਿ ਉਨ੍ਹਾਂ ਨੇ 1995 ਵਿੱਚ ਪਟਿਆਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦਾ ਨਾਮ ਬਦਲ ਕੇ ਪਟਿਆਲਾ ਕ੍ਰਿਕਟ ਐਸੋਸੀਏਸ਼ਨ ਕਰ ਦਿੱਤਾ ਸੀ।

ਖਿਡਾਰੀਆਂ ਨੇ ਇਹ ਵੀ ਦੋਸ਼ ਲਾਇਆ ਕਿ ਉਪਰੋਕਤ ਵਿਅਕਤੀਆਂ ਨੇ ਹੋਰ ਅਣਪਛਾਤੇ ਵਿਅਕਤੀਆਂ ਨਾਲ ਸਾਜ਼ਿਸ਼ ਤਹਿਤ ਝੂਠੇ ਦਸਤਾਵੇਜ਼ ਤਿਆਰ ਕਰਕੇ 1988 ਵਿੱਚ ਪਟਿਆਲਾ ਕ੍ਰਿਕਟ ਐਸੋਸੀਏਸ਼ਨ ਦੇ ਨਾਮ ਹੇਠ 38 ਵਿੱਘੇ ਸਰਕਾਰੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰ ਲਿਆ ਸੀ।

ਖਿਡਾਰੀਆਂ ਨੇ ਸਵਾਲ ਕੀਤਾ ਕਿ ਜੇ ਪਟਿਆਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦਾ ਨਾਮ 1995 ਵਿਚ ਬਦਲ ਦਿੱਤਾ ਗਿਆ ਸੀ, ਤਾਂ ਕਿਸ ਤਰ੍ਹਾਂ ਪਰਿਵਾਰਕ ਟਰੱਸਟ ਨੇ 1988 ਵਿਚ ਪਟਿਆਲਾ ਕ੍ਰਿਕਟ ਐਸੋਸੀਏਸ਼ਨ ਦੇ ਨਾਮ ਹੇਠ ਜ਼ਮੀਨ ਐਕੁਆਇਰ ਕੀਤੀ ਸੀ। ਸ਼ਿਕਾਇਤ ਵਿਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਪਟਿਆਲਾ ਕ੍ਰਿਕਟ ਐਸੋਸੀਏਸ਼ਨ ਬਿਨਾਂ ਕਿਸੇ ਖਰਚੇ ਦੇ ਭੁਗਤਾਨ ਕੀਤੇ ਸਰਕਾਰੀ ਮਾਲਕੀਅਤ ਵਾਲੀ ਜ਼ਮੀਨ ‘ਤੇ ਗੈਰਕਾਨੂੰਨੀ ਕਾਬਿਜ ਹੈ।

ਇਨ੍ਹਾਂ ਸਾਬਕਾ ਰਣਜੀ ਖਿਡਾਰੀਆਂ ਨੇ ਦੋਸ਼ ਲਾਇਆ ਕਿ ਪਟਿਆਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਅਤੇ ਪਟਿਆਲਾ ਕ੍ਰਿਕਟ ਐਸੋਸੀਏਸ਼ਨ ਦੀ ਬੈਲੇਂਸ ਸ਼ੀਟ ਵਿਚ ਹੇਰਾਫੇਰੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਨਜ਼ਰ ਤੋਂ ਬਚਣ ਲਈ ਕੁਝ ਖਾਤਿਆਂ ਨੂੰ ਲੁਕਾਇਆ ਗਿਆ ਸੀ। ਇਸ ਸਬੰਧ ਵਿੱਚ, ਪੰਜਾਬ ਦੇ ਮਾਲ ਵਿਭਾਗ ਨੇ ਅਗਸਤ 2020 ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਇੱਕ ਵਿਸਥਾਰਤ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਹਨ।

ਖਿਡਾਰੀਆਂ ਨੇ ਕਿਹਾ ਕਿ ਉਪਰੋਕਤ ਵਿਅਕਤੀ ਜਿਲਿ੍ਹਆਂ ਵਿਚ ਚੋਣਾਂ ਕਰਵਾਉਣ ਦੀ ਆਗਿਆ ਨਾ ਦੇ ਕੇ ਅੜਿੱਕੇ ਖੜ੍ਹੇ ਕਰ ਰਹੇ ਹਨ। ਇਨ੍ਹਾਂ ਲੋਕਾਂ ਨੇ ਲੰਬੇ ਸਮੇਂ ਤੋਂ ਦਫਤਰ ‘ਤੇ ਕਬਜ਼ਾ ਕੀਤਾ ਹੋਇਆ ਹੈ ਜੋ ਪੰਜਾਬ ਚ ਕ੍ਰਿਕਟ ਦੀ ਬੇਹਤਰੀ ਅਤੇ ਪ੍ਰਮੋਸ਼ਨ ਨਹੀਂ ਚਾਹੁੰਦੇ।

ਸਾਬਕਾ ਕ੍ਰਿਕਟਰਾਂ ਨੇ ਜਸਟਿਸ ਲੋਡਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਲਈ ਲੁਧਿਆਣਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਖ਼ਿਲਾਫ਼ ਪੰਜਾਬ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿੱਚ ਕੇਸ ਦਾਇਰ ਕੀਤਾ ਸੀ। 25 ਸਾਲਾਂ ਤੋਂ, ਜ਼ਿਲ੍ਹਾ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਵਿਚ ਕੋਈ ਚੋਣ ਨਹੀਂ ਹੋਈ ਸੀ ।ਹਾਈ ਕੋਰਟ ਨੇ ਐਲਾਨ ਕੀਤਾ ਕਿ ਚੋਣਾਂ ਹਾਈ ਕੋਰਟ ਦੇ ਇੱਕ ਸੇਵਾ ਮੁਕਤ ਜੱਜ ਦੀ ਨਿਗਰਾਨੀ ਹੇਠ ਕਰਾਈਆਂ ਜਾਣ ।

ਪ੍ਰਧਾਨ ਦੀ ਅਗਵਾਈ ਵਾਲੀ ਪੀਸੀਏ ਨੂੰ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਸਾਬਕਾ ਰਣਜੀ ਖਿਡਾਰੀਆਂ ਨੇ ਬੇਨਤੀ ਕੀਤੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾ ਸਕੇ।

ਇੱਕ ਵੱਖਰੇ ਕੇਸ ਵਿੱਚ, ਸਾਬਕਾ ਕ੍ਰਿਕਟਰ ਰਾਕੇਸ਼ ਹਾਂਡਾ ਵੱਲੋਂ ਪੰਜਾਬ ਕ੍ਰਿਕੇਟ ਐਸੋਸੀਏਸ਼ਨ, ਮੁਹਾਲੀ ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਲਈ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ।ਨੋਟਿਸ ਵਿਚ ਹਾਂਡਾ ਨੇ ਦੋਸ਼ ਲਾਇਆ ਕਿ ਪੀਸੀਏ ਸਕੱਤਰ ਪੁਨੀਤ ਬਾਲੀ ਨੂੰ ਗੈਰਕਾਨੂੰਨੀ ਢੰਗ ਨਾਲ ਨਾਮਜ਼ਦ ਕੀਤਾ ਗਿਆ ਸੀ ਅਤੇ ਉਸ ਨੂੰ 2017 ਵਿਚ ਨਿਯੁਕਤ ਕੀਤਾ ਗਿਆ ਸੀ। ਬਾਲੀ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਗਲਤ ਜਾਣਕਾਰੀ ਜਮ੍ਹਾਂ ਕੀਤੀ ਅਤੇ ਰੂਪਨਗਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਤੋਂ ‘ਪ੍ਰਤੀਨਿਧੀ‘ ਹੋਣ ਦਾ ਦਾਅਵਾ ਕੀਤਾ।

ਰੋਪੜ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਗਠਨ ਦੇ ਅਨੁਸਾਰ, ਸਿਰਫ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਐਪੈਕਸ ਬਾਡੀ ਯਾਨੀ ਪੀਸੀਏ ਲਈ ਨਾਮਜ਼ਦ ਕੀਤਾ ਜਾ ਸਕਦਾ ਹੈ ਅਤੇ ਬਾਲੀ ਨਾ ਤਾਂ ਰੋਪੜ ਜ਼ਿਲ੍ਹਾ ਐਸੋਸੀਏਸ਼ਨ ਦਾ ਮੈਂਬਰ ਸੀ ਅਤੇ ਨਾ ਹੀ ਅਹੁਦੇਦਾਰ।

ਇਸ ਤੋਂ ਇਲਾਵਾ, ਉਸਨੇ ਨਾ ਤਾਂ ਉਥੇ ਪੜ੍ਹਾਈ ਕੀਤੀ ਅਤੇ ਨਾ ਹੀ ਰੋਪੜ ਜ਼ਿਲੇ ਲਈ ਖੇਡਿਆ ਅਤੇ ਨਾ ਹੀ ਰੋਪੜ ਦਾ ਵਸਨੀਕ ਸੀ. ਨਾਲ ਹੀ, ਪੀਸੀਏ ਦੇ ਗਠਨ ਦਾ ਜ਼ਿਕਰ ਕੀਤਾ ਗਿਆ ਹੈ ਕਿ ਜੇ ਜ਼ਿਲ੍ਹਾ ਐਸੋਸੀਏਸ਼ਨ ਦਾ ਕੋਈ ਵਿਅਕਤੀ ਹਿੱਸਾ ਲੈਂਦਾ ਹੈ, ਤਾਂ ਉਹ ਵਿਅਕਤੀ ਘੱਟੋ ਘੱਟ ਤਿੰਨ ਸਾਲਾਂ ਲਈ ਇੱਕ ਅਹੁਦੇਦਾਰ ਹੋਣਾ ਚਾਹੀਦਾ ਹੈ. ਇਸ ਲਈ, ਰੋਪੜ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਅਤੇ ਪੀਸੀਏ ਦੋਵਾਂ ਦੀਆਂ ਸ਼ਰਤਾਂ ‘ਤੇ ਬਾਲੀ ਖਰ੍ਹਾ ਨਹੀਂ ਉਤਰਦਾ ਸੀ।

ਇਸ ਦੇ ਸੰਬੰਧ ਵਿੱਚ, ਪੁਨੀਤ ਬਾਲੀ ਨੇ ਮੰਨਿਆ ਸੀ ਕਿ ਉਹ ਰੋਪੜ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦਾ ਮੈਂਬਰ ਨਹੀਂ ਸੀ, ਪਰ ਉਹ ਫਿਰ ਵੀ ਦਾਅਵਾ ਕਰਦਾ ਹੈ ਕਿ ਉਕਤ ਐਸੋਸੀਏਸ਼ਨ ਨਾਮਜ਼ਦਗੀ ਕਰ ਸਕਦੀ ਹੈ, ਭਾਵੇਂ ਉਹ ਵਿਅਕਤੀ ਇੱਕ ਅਹੁਦੇਦਾਰ ਹੈ ਜਾਂ ਨਹੀਂ। ਖਿਡਾਰੀਆਂ ਨੇ ਦਲੀਲ ਦਿੱਤੀ ਕਿ ਇਸ ਤੋਂ ਭਾਵ ਹੈ ਕਿ ਕੋਈ ਵੀ ਕ੍ਰਿਕਟ ਜ਼ਿਲ੍ਹਾ ਐਸਸੀਏਸਨ ਪੀਸੀਏ ਲਈ ਕਿਸੇ ਨੂੰ ਵੀ ਨਾਮਜ਼ਦ ਕਰ ਸਕਦਾ ਹੈ, ਭਾਵੇਂ ਉਹ ਵਿਅਕਤੀ ਕ੍ਰਿਕਟ ਨਾਲ ਜੁੜਿਆ ਹੋਇਆ ਹੈ ਜਾਂ ਨਹੀੇ।ਂਖਿਡਾਰੀਆਂ ਦੀ ਸੰਸਥਾ ਨੂੰ ਉਮੀਦ ਸੀ ਕਿ ਉਚਿੱਤ ਕਾਰਵਾਈ ਕੀਤੀ ਜਾਵੇਗੀ ਅਤੇ ਕ੍ਰਿਕਟ ਅਤੇ ਕ੍ਰਿਕਟਰ ਆਪਣੀ ਗੁਆਚੀ ਸ਼ਾਨ ਦੁਬਾਰਾ ਹਾਸਲ ਕਰਨਗੇ।

Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION