ਯੈੱਸ ਪੰਜਾਬ
ਚੰਡੀਗੜ, 21 ਜੁਲਾਈ, 2022 –
ਸੂਬਾ ਸਰਕਾਰ ਵਲੋਂ ਵਜੀਫਿਆਂ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਅਨੁਸੂਚਿਤ ਜਾਤੀਆਂ ਨਾਲ ਸਬੰਧਤ 2 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਕਾਲਜ ਦੀ ਪੜਾਈ ਵਿੱਚੇ ਛੱਡਣ ਲਈ ਮਜਬੂਰ ਹੋਣ ਸਬੰਧੀ ਰਿਪੋਰਟਾਂ ਦਾ ਨੋਟਿਸ ਲੈਂਦਿਆਂ, ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਪੰਜਾਬ, ਸ੍ਰੀ ਭਗਵੰਤ ਮਾਨ ਨੂੰ ਜਲਦ ਤੋਂ ਜਲਦ ਉਕਤ ਮਾਮਲੇ ਸਬੰਧੀ ਵਿਸਤਿ੍ਰਤ ਰਿਪੋਰਟ ਦੀ ਮੰਗ ਸਬੰਧੀ ਪੱਤਰ ਲਿਖਿਆ ਹੈ।
ਪੱਤਰ ਵਿੱਚ ਲਿਖਿਆ ਹੈ ‘‘ਜੇਕਰ ਇਹ ਸਹੀ ਹੈ ਤਾਂ, ਇਹ ਐਸ.ਸੀ. ਵਿਦਿਆਰਥੀਆਂ ਦੇ ਸੰਵਿਧਾਨਕ ਹੱਕਾਂ ਦੀ ਸਿੱਧੇ ਰੂਪ ਵਿੱਚ ਉਲੰਘਣਾ ਅਤੇ ਅਨਿਆਂ ਹੋਵੇਗਾ।’’
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ