ਯੈੱਸ ਪੰਜਾਬ
ਚੰਡੀਗੜ੍ਹ, 16 ਜੂਨ, 2021:
ਪੰਜਾਬ ਦੇ ਆਈ.ਪੀ.ਐਸ.ਅਧਿਕਾਰੀ ਸ੍ਰੀ ਧਰੁਵ ਦਾਹੀਆ ਨੂੰ ਆਈ.ਬੀ. ਵਿੱਚ ਜੁਆਇੰਟ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਕੈਡਰ ਦੇ 2012 ਬੈੱਚ ਦੇ ਆਈ.ਪੀ.ਐਸ. ਸ੍ਰੀ ਦਾਹੀਆ, ਜੋ ਹੁਣ ਤਕ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਵਜੋਂ ਤਾਇਨਾਤ ਸਨ, ਨੂੰ ਅੱਜ ਪੰਜਾਬ ਦੇ ਗ੍ਰਹਿ ਮੰਤਰਾਲੇ ਵੱਲੋਂ ਕੇਂਦਰੀ ਡੈਪੂਟੇਸ਼ਨ ਲਈ ਫ਼ਾਰਿਗ ਕਰ ਦਿੱਤਾ ਗਿਆ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂਅਨੁਸਾਰ ਸ੍ਰੀ ਦਾਹੀਆ ਆਪਣਾ ਨਵਾਂ ਅਹੁਦਾ ਸੰਭਾਲਣ ਦੇ ਦਿਨ ਤੋਂ ਚਾਰ ਸਾਲਾਂ ਲਈ ਜਾਂ ਫ਼ਿਰ ਅਗਲੇ ਹੁਕਮਾਂ ਤਕ ਕੇਂਦਰੀ ਡੈਪੂਟੇਸ਼ਨ ’ਤੇ ਰਹਿਣਗੇ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ