23.1 C
Delhi
Tuesday, April 23, 2024
spot_img
spot_img

ਪੰਜਾਬ ਦੀ ਪਹਿਲੀ ਸਰਟੀਫਾਈਡ ਸ਼ੂਟਿੰਗ ਰੇਂਜ ਨੂੰ ਮਨਪ੍ਰੀਤ ਬਾਦਲ ਨੇ ਕੀਤਾ ਲੋਕਾਂ ਨੂੰ ਸਮਰਪਿਤ

ਬਠਿੰਡਾ, 11 ਜਨਵਰੀ, 2020:

ਪੰਜਾਬ ਦੇ ਵਿੱਤ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ ਨੇ ਅੱਜ ਗੋਨਿਆਣਾ ਰੋਡ, ਮਹੰਤ ਗੁਰਬੰਤਾ ਦਾਸ ਡੈਫ ਐਂਡ ਡੰਬ ਸਕੂਲ ਦੇ ਨੇੜੇ ਪੰਜਾਬ ਦੀ ਪਹਿਲੀ ਸਰਟੀਫਾਈਡ ਸ਼ੂਟਿੰਗ ਰੇਂਜ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਬੋਲਦਿਆਂ ਦੱਸਿਆ ਕਿ ਇਸ ਸ਼ੂਟਿੰਗ ਰੇਂਜ ਦੇ ਬਣਨ ਨਾਲ ਜਿੱਥੇ ਸ਼ੂਟਿੰਗ ਖੇਡ ਪ੍ਰਤੀ ਲੋਕਾਂ ਦਾ ਰੁਝਾਨ ਸ਼ੂਟਿੰਗ ਖੇਡ ਵੱਲ ਵਧੇਗਾ, ਉਸ ਦੇ ਨਾਲ ਨਾਲ ਐਕਸੀਡੈਂਟਲ ਫਾਈਰਿੰਗ ਨਾਲ ਹੋਣ ਵਾਲੀਆਂ ਘਟਨਾਵਾਂ ਨੂੰ ਵੀ ਠੱਲ ਪਏਗੀ।

ਉਨ੍ਹਾਂ ਕਿਹਾ ਕਿ ਸ਼ੂਟਿੰਗ ਵਿੱਚ ਦਿਲਚਸਪੀ ਰੱਖਣ ਵਾਲੇ ਬੱਚਿਆਂ ਨੂੰ ਵੀ ਇਸ ਸ਼ੂਟਿੰਗ ਰੇਂਜ ਵਿੱਚ ਆਉਣ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬਠਿੰਡਾ ਦੇ ਬੱਚੇ ਵੀ ਸ਼ੂਟਿੰਗ ਵਿੱਚ ਆਪਣਾ ਨਾਮਨਾ ਖੱਟ ਸਕਣ ਅਤੇ ਵੱਧ ਤੋਂ ਵੱਧ ਸਕੂਲਾਂ ਕਾਲਜਾਂ ਦੇ ਬੱਚੇ ਇਸ ਖੇਡ ਪ੍ਰਤੀ ਉਤਸ਼ਾਹਿਤ ਹੋਣ। ਉਨ੍ਹਾਂ ਦੱਸਿਆ ਕਿ ਇਸ ਸ਼ੂਟਿੰਗ ਰੇਂਜ ਵਿਖੇ ਅਸਲਾ ਰੱਖਣ ਦੇ ਚਾਹਵਾਨ ਅਸਲਾ ਚਲਾਉਣ ਦੇ ਲਈ ਮਾਹਰਾਂ ਵੱਲੋਂ ਸਰਟੀਫਿਕੇਟ ਹਾਸਲ ਕਰਨਗੇ।

ਉਨ੍ਹਾਂ ਦੱਸਿਆ ਕਿ ਇਹ ਸ਼ੂਟਿੰਗ ਰੇਂਜ ਪੰਜਾਬ ਸਪੋਰਟਸ ਵਿਭਾਗ ਵੱਲੋਂ ਸਰਟੀਫਾਈ ਕੀਤੀ ਹੋਈ ਹੈ। ਸ਼ੂਟਿੰਗ ਰੇਂਜ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਅਤੇ ਇਹ ਲੋਕਾਂ ਨੂੰ ਸਮਰਪਿਤ ਕੀਤੀ ਜਾ ਰਹੀ ਹੈ। ਫੌਜ ਦੇ ਰਿਟਾਇਰਡ ਮਾਰਕਸਮੈਨ ਇੱਥੇ ਟ੍ਰੇਨਿੰਗ ਦੇਣਗੇ ਅਤੇ ਜਿਨ੍ਹਾਂ ਲੋਕਾਂ ਨੇ ਲਾਇਸੰਸ ਲਈ ਅਪਲਾਈ ਕਰਨਾ ਹੋਵੇਗਾ, ਉਨ੍ਹਾਂ ਲੋਕਾਂ ਨੂੰ ਸਰਟੀਫਿਕੇਟ ਮੁਹੱਈਆ ਕਰਵਾਏ ਜਾਣਗੇ।

ਇਸ ਸ਼ੂਟਿੰਗ ਰੇਂਜ ਦੋ ਵੱਖਰੇ-ਵੱਖਰੇ 25 ਮੀਟਰ ਅਤੇ 10 ਮੀਟਰ ਸ਼ੂਟਿੰਗ ਪੁਆਇੰਟ ਬਣਾਏ ਗਏ ਹਨ। ਜਿੰਨ੍ਹਾਂ ਵਿੱਚੋਂ 25 ਮੀਟਰ ਰਾਈਫਲ ਲਈ ਅਤੇ 10 ਮੀਟਰ ਰੀਵਾਲਬਰ ਜਾਂ ਪਿਸਟਲ ਲਈ ਬਣਾਇਆ ਗਿਆ ਹੈ। ਗਰਮੀਆਂ ਵਿੱਚ ਇਸਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਸਰਦੀਆਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ।

ਇੱਕ ਕਨਾਬ ਰਕਬੇ ਵਿੱਚ ਬਣੀ ਇਹ ਸ਼ੂਟਿੰਗ ਰੇਂਜ ਨਾ ਕੇਵਲ ਅਸਲਾ ਲੈਣ ਵਾਲੇ ਲੋਕਾਂ ਨੂੰ ਸਰਟੀਫਿਕੇਟ ਮੁਹੱਈਆ ਕਰਵਾਏਗੀ, ਇਸਦੇ ਨਾਲ ਹੀ ਸ਼ੂਟਿੰਗ ਖੇਡ ਦੇ ਨਾਲ ਜੁੜੇ ਲੋਕਾਂ ਨੂੰ ਵੀ ਇੱਥੇ ਸ਼ੂਟਿੰਗ ਕਰਨ ਦਾ ਮੌਕਾ ਮਿਲੇਗਾ।

ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਕੋਈ ਵੀ 1500 ਰੁਪਏ ਪ੍ਰਤੀ ਮਹੀਨਾ ਦੇ ਕੇ ਕੈਜੂਅਲ (ਆਰਜੀ) ਮੈਂਬਰਸ਼ਿਪ, 2000 ਰੁਪਏ ਪ੍ਰਤੀ ਮਹੀਨਾ ਫੀਸ ਅਦਾ ਕਰਕੇ ਰੈਗੂਲਰ ਮੈਂਬਰਸ਼ਿਪ ਹਾਸਲ ਕਰ ਸਕੇਗਾ। ਜੇਕਰ ਕਿਸੇ ਨੇ 6 ਮਹੀਨਿਆਂ ਲਈ ਮੈਂਬਰਸ਼ਿਪ ਲੈਣੀ ਹੋਵੇ ਤਾਂ 11 ਹਜ਼ਾਰ ਰੁਪਏ ਅਤੇ 12 ਮਹੀਨਿਆਂ ਲਈ ਮੈਂਬਰਸ਼ਿਪ ਲੈਣ ਲਈ 21 ਹਜ਼ਾਰ ਰੁਪਏ ਫੀਸ ਦੇਣੀ ਹੋਵੇਗੀ।

ਇਸਦੇ ਪ੍ਰਧਾਨ ਡਿਪਟੀ ਕਮਿਸ਼ਨਰ ਅਤੇ ਵਿੱਤ ਮੰਤਰੀ ਪੈਟਰਨ ਹੋਣਗੇ। ਇਸ ਮੌਕੇ ਅਰੁਣ ਵਧਾਵਨ, ਕੇ.ਕੇ. ਅਗਰਵਾਲ, ਪਵਨ ਮਾਨੀ, ਟਹਿਲ ਸੰਧੂ, ਅਸ਼ੋਕ ਪ੍ਰਧਾਨ ਆਦਿ ਤੋਂ ਇਲਾਵਾ ਸ਼ਹਿਰ ਦੇ ਮੋਹਤਬਰ ਵਿਅਕਤੀ ਅਤੇ ਕਾਂਗਰਸ ਦੇ ਲੀਡਰ ਸ਼ਾਮਿਲ ਸਨ। ਇਨ੍ਹਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਐਸ.ਡੀ.ਐਮ. ਬਠਿੰਡਾ ਸ਼੍ਰੀ ਅਮਰਿੰਦਰ ਸਿੰਘ ਟਿਵਾਣਾ ਅਤੇ ਡੀ.ਐਸ.ਪੀ. ਸ਼੍ਰੀ ਗੁਰਜੀਤ ਰੋਮਾਣਾ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION