35.1 C
Delhi
Thursday, March 28, 2024
spot_img
spot_img

ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਲੜਨ ਨੂੰ ਤਿਆਰ ਹੈ ਭਾਜਪਾ: ਮਦਨ ਮੋਹਨ ਮਿੱਤਲ

ਯੈੱਸ ਪੰਜਾਬ
ਚੰਡੀਗੜ੍ਹ, 27 ਸਤੰਬਰ, 2020:

ਸ਼੍ਰੋਮਣੀ ਅਕਾਲੀ ਦਲ ਵੱਲੋਂ ਖ਼ੇਤੀਬਾੜੀ ਬਿੱਲਾਂ ਅਤੇ ਜੰਮੂ-ਕਸ਼ਮੀਰ ਵਿੱਚ ਪੰਜਾਬੀ ਦੇ ਮੁੱਦੇ ’ਤੇ ਭਾਜਪਾ ਨਾਲ ਤੋੜ ਵਿਛੋੜਾ ਕਰਦਿਆਂ ਕੌਮੀ ਜਮਹੂਰੀ ਗਠਜੋੜ ਵਿੱਚੋਂ ਬਾਹਰ ਆਉਣ ਮਗਰੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਤਿੱਖ਼ਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਇਸ ਨਾਲ ਭਾਜਪਾ ਨੂੰ ਕੋਈ ਫ਼ਰਕ ਨਹੀਂ ਪੈਂਦਾ ਅਤੇ ਉਨ੍ਹਾਂ ਦੀ ਪਾਰਟੀ 2022 ਵਿਧਾਨ ਸਭਾ ਚੋਣਾਂ ਵਿੱਚ ਰਾਜ ਦੀਆਂ ਸਾਰੀਆਂ 117 ਸੀਟਾਂ ’ਤੇ ਲੜਨ ਨੂੰ ਤਿਆਰ ਹੈ।

ਸ੍ਰੀ ਮਿੱਤਲ ਨੇ ਆਖ਼ਿਆ ਕਿ ਬਹੁਤ ਸਾਰੇ ਅਕਾਲੀ ਲੀਡਰ ਸਾਡੇ ਸੰਪਰਕ ਵਿੱਚ ਹਨ ਅਤੇ ਕਿਸੇ ਵੇਲੇ ਵੀ ਅਕਾਲੀ ਦਲ ਨੂੰ ਅਲਵਿਦਾ ਆਖ਼ ਕੇ ਭਾਜਪਾ ਦੇ ਬੇੜੇ ਵਿੱਚ ਸਵਾਰ ਹੋ ਸਕਦੇ ਹਨ। ਭਾਜਪਾ ਆਗੂ ਨੇ ਆਖ਼ਿਆ ਕਿ ਸ਼੍ਰੋਮਣੀ ਅਕਾਲੀ ਦਲ ਇਕੱਲਾ ਲੜੇਗਾ ਤਾਂ ਕਿਸੇ ਵੀ ਹਾਲਤ ਵਿੱਚ ਬਹੁਮਤ ਹਾਸਿਲ ਨਹੀਂ ਕਰ ਸਕੇਗਾ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਖ਼ੇਤੀ ਬਿੱਲਾਂ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਅਕਾਲੀ ਦਲ ਅਤੇ ਖ਼ਾਸਕਰ ਸ: ਸੁਖ਼ਬੀਰ ਸਿੰਘ ਬਾਦਲ ’ਤੇ ਤਿੱਖੇ ਹਮਲੇ ਬੋਲਣ ਵਿੱਚ ਮੋਹਰੀ ਰਹੇ ਸ੍ਰੀ ਮਿੱਤਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੇਵਲ ਸ਼ਹਿਰੀ ਹੀ ਨਹੀਂ ਦਿਹਾਤੀ ਖ਼ੇਤਰਾਂ ਵਿੱਚ ਵੀ ਮਜ਼ਬੂਤ ਹੈ ਅਤੇ ਹੁਣ ਭਾਜਪਾ ਵਰਕਰ ਇਯਨੂੰ ਹੋਰ ਵੀ ਉਤਸ਼ਾਹ ਨਾਲ ਮਜ਼ਬੂਤ ਕਰਨਗੇ।

ਯਾਦ ਰਹੇ ਕਿ ਸ੍ਰੀ ਮਿੱਤਲ ਲੰਬੇ ਸਮੇਂ ਤੋਂ 94-23 ਦਾ ਫ਼ਾਰਮੂਲਾ ਤੋੜ ਕੇ ਭਾਜਪਾ ਲਈ ਵੱਧ ਸੀਟਾਂ ਦੀ ਮੰਗ ਉਠਾਉਂਦੇ ਰਹੇ ਹਨ ਹਾਲਾਂਕਿ 2017 ਵਿਧਾਨ ਸਭਾ ਚੋਣਾਂ ਵੀ ਦੋਹਾਂ ਪਾਰਟੀਆਂ ਨੇ ਇਸੇ ਫ਼ਾਰਮੂਲੇ ’ਤੇ ਹੀ ਲੜੀਆਂ ਸਨ।

ਸੰਸਦੀ ਸੀਟਾਂ ਵਿੱਚ ਦੋਵੇਂ ਪਾਰਟੀਆਂ 13 ਵਿੱਚੋਂ 10 ਅਤੇ 3 ਦੀ ਸੀਟ ਵੰਡ ਦੇ ਆਧਾਰ ’ਤੇ ਚੋਣਾਂ ਲੜਦੀਆਂ ਰਹੀਆਂ ਹਨ ਅਤੇ 2019 ਸੰਸਦੀ ਚੋਣਾਂ ਵਿੱਚ ਵੀ ਇਹੀ ਸੀਟ ਵੰਡ ਰਹੀ।

ਸ੍ਰੀ ਮਿੱਤਲ ਪਹਿਲਾਂ ਹੀ ਇਸ ਗੱਲ ਦੇ ਹਾਮੀ ਸਨ ਕਿ ਭਾਜਪਾ ਨੂੰ ਅਕਾਲੀ ਦਲ ਨਾਲੋਂ ਨਾਤਾ ਤੋੜ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਗਠਜੋੜ ਸ:ਪ੍ਰਕਾਸ਼ ਸਿੰਘ ਬਾਦਲ ਨਾਲ ਕੀਤਾ ਗਿਆ ਸੀ ਅਤੇ ਸ: ਸੁਖ਼ਬੀਰ ਸਿੰਘ ਬਾਦਲ ਇਸ ਗਠਜੋੜ ਨੂੰ ਉਸ ਤਰ੍ਹਾਂ ਨਹੀਂ ਨਿਭਾਅ ਸਕੇ ਜਿਸ ਤਰ੍ਹਾਂ ਇਹ ਗਠਜੋੜ ਨਿਭਾਇਆ ਜਾਣਾ ਚਾਹੀਦਾ ਸੀ।Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION