36.1 C
Delhi
Friday, March 29, 2024
spot_img
spot_img

ਪੰਜਾਬ ਦਾ ਆਪਣਾ ਜੀ.ਈ.ਸੀ. – ਜ਼ੀ ਪੰਜਾਬੀ ਅਸਲ ਪੰਜਾਬੀ ਸ਼ੋਅ ਦੇ ਨਾਲ 13 ਜਨਵਰੀ, 2020 ਨੂੰ ਹੋਵੇਗਾ ਸ਼ੁਰੂ

ਚੰਡੀਗੜ੍ਹ, 16 ਦਸੰਬਰ, 2019,

ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਜ਼ ਲਿਮਟਡ ਦੁਆਰਾ 13 ਜਨਵਰੀ, 2020 ਨੂੰ ਲੋਹੜੀ ਦੇ ਸ਼ੁਭ ਦਿਹਾੜੇ ‘ਤੇ ਪ੍ਰਸਾਰਿਤ ਹੋਣ ਜਾ ਰਹੇ ਪੰਜਾਬੀ ਜਨਰਲ ਐਂਟਰਟੇਨਮੈਂਟ ਚੈਨਲ ‘ਜ਼ੀ ਪੰਜਾਬੀ‘ ਦੀ ਘੋਸ਼ਣਾ ਕੀਤੀ। ਆਪਣੇ ਅਨੌਖੇ ਬ੍ਰਾਂਡ ਵਾਅਦੇ ਨਾਲ,‘ ਜ਼ਜ਼ਬਾ ਕਰ ਦਿਖਾਉਣ ਦਾ ‘ਵੱਡੇ ਸਪਨੇ ਨੂੰ ਸੱਚ ਬਣਾਉਣ ਦੀ ਭਾਵਨਾ, ਜ਼ੀ ਪੰਜਾਬੀ ਦੀ ਅਧਭੁਤ ਅਤੇ ਮਜਬੂਤ ਕਹਾਣੀਆਂ ਲੋਕਾਂ ਨੂੰ ਉਸੀ ਜਜ਼ਬੇ ਨਾਲ ਉਹਨਾਂ ਦੇ ਸੁਪਨਿਆਂ ਨੂੰ ਸੱਚ ਕਰਨ ਦਾ ਭਰੋਸਾ ਦੇਣਗੀਆਂ।

ਚੈਨਲ ਨਾਲ ਜੁੜੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਕਿਹਾ, “ਜ਼ੀ ਪੰਜਾਬੀ ਲੈਕੇ ਆ ਰਿਹਾ ਹੈ ਪੰਜਾਬੀਆਂ ਦੀ ਕਹਾਣੀ, ਪੰਜਾਬੀਆਂ ਦੇ ਲਈ, ਪਹਿਲੀ ਬਾਰ ਪੰਜਾਬੀ ਵਿਚ। ਮੈਂ ਆਪਣੀ ਧਰਤੀ ਦੀ ਸੇਵਾ ਕਰਕੇ ਹਮੇਸ਼ਾਂ ਖੁਸ਼ ਹੁਣ ਹਾਂ ਅਤੇ ਮੈਂ ਇਸ ਤੋਂ ਵੀ ਬਹੁਤ ਖੁਸ਼ ਹਾਂ ਕਿ ਜ਼ੀ ਨੈਟਵਰਕ ਇਹ ਪਹਿਲ ਕਰ ਰਿਹਾ ਹੈ। ਮੈਂ ਚੈਨਲ ਦੇ ਉਦਘਾਟਨ ਅਤੇ ਇਸ ਨਾਲ ਅੱਗੇ ਜੁੜੇ ਰਹਿਣ ਦੇ ਲਈ ਉਤਸ਼ਾਹਿਤ ਹਾਂ।”

ਜ਼ੀ.ਈ.ਈ.ਐਲ. ਦੇ ਉੱਤਰ, ਪੱਛਮ ਅਤੇ ਪ੍ਰੀਮੀਅਮ ਚੈਨਲਾਂ ਕਲੱਸਟਰ ਹੈਡ – ਅਮਿਤ ਸ਼ਾਹ ਨੇ ਖੇਤਰ ਵਿਚ ਪਹਿਲੇ ਜੀ.ਈ.ਸੀ. ਸ਼ੁਰੂਆਤ ਬਾਰੇ ਟਿੱਪਣੀ ਕਰਦਿਆਂ ਕਿਹਾ, ਜ਼ੀ ਮਿਡਲ ਕਲਾਸ ਇੰਡੀਆ ਦੀ ਨਬਜ਼ ਨੂੰ ਸਮਝਣ ਵਿਚ ਨਿਵੇਸ਼ ਕਰਦਾ ਹੈ ਅਤੇ ਜਾਣਦਾ ਹੈ ਕਿ ਵੱਖ-ਵੱਖ ਖਿੱਤਿਆਂ ਵਿਚ ਲੋਕਾਂ ਨੂੰ ਕਿਵੇਂ ਪ੍ਰੇਰਿਤ ਕੀਤਾ ਜਾਵੇ।

ਸਾਡੇ ਦੇਸ਼ ਭਰ ਵਿੱਚ ਖੇਤਰੀ ਚੈਨਲ ਦੀਆਂ ਬਹੁਤ ਸਫਲ ਸ਼ੁਰੂਆਤਾਂ ਹੋਈਆਂ ਹਨ। ਹੁਣ ਅਸੀਂ ਲੋਕਾਂ ਨੂੰ ਸਮਝਦੇ ਹੋਏ ਅਤੇ ਆਪਣੀਆਂ ਜਾਦੂ ਪੈਦਾ ਕਰਨ ਵਾਲੀਆਂ ਕਹਾਣੀਆਂ ਦੇ ਨਾਲ, ਹੁਣ ਅਸੀਂ ਜ਼ੀ ਪੰਜਾਬੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਦੇਸ਼ ਵਿੱਚ (88%) ਟੀ ਵੀ ਦਰਸ਼ਕਾਂ ਦੇ ਬਾਵਜੂਦ ਪੰਜਾਬ ਵਿੱਚ ਲੋਕ ਬਹੁਤ ਘੱਟ ਸਮਾਂ ਟੀ ਵੀ ਦੇਖਣ ਵਿਚ ਬਤੀਤ ਕਰ ਰਹੇ ਹਨ ਜਿਸ ਦਾ ਕਾਰਨ ਅਜਿਹੇ ਕੰਟੇੰਟ ਦੀ ਕਮੀ ਜੋ ਖੇਤਰ ਅਤੇ ਸਭਿਆਚਾਰ ਨਾਲ ਨਿਆਂ ਕਰੇ। ਜ਼ੀ ਪੰਜਾਬੀ ਦੀ ਸ਼ੁਰੂਆਤ ਦਰਸ਼ਕਾਂ ਦੀ ਲੋੜ ਨੂੰ ਸਮਝਦਿਆਂ ਕੀਤੀ ਜਾ ਰਹੀ ਹੈ ਜੋ ਕਿਸੇ ਵੀ ਸਭਿਆਚਾਰ ਦੇ ਲਈ ਬਹੁਤ ਸ਼ਕਤੀਸ਼ਾਲੀ ਹੈ।

ਪੰਜਾਬ ਨੂੰ ਨਿਸ਼ਚਤ ਤੌਰ ਤੇ ਆਪਣੇ ਪ੍ਰਮਾਣਿਕ ਪੰਜਾਬੀ ਚੈਨਲ ਦੀ ਜ਼ਰੂਰਤ ਹੈ। ਐਨੇ ਸਾਲਾਂ ਦੇ ਤਜ਼ਰਬੇ ਤੋਂ ਬਾਅਦ ਅਸੀਂ ਦਰਸ਼ਕਾਂ ਦੀ ਪਸੰਦ ਨੂੰ ਸਮਝਦੇ ਹਾਂ ਅਤੇ ਇਸ ਲਈ ਸਾਨੂੰ ਯਕੀਨ ਹੈ ਕਿ ਦਰਸ਼ਕ ਕਹਾਣੀਆਂ ਨੂੰ ਪਸੰਦ ਕਰਨਗੇ ਅਤੇ ਪਾਤਰਾਂ ਨੂੰ ਪਿਆਰ ਕਰਨ ਲੱਗ ਜਾਣਗੇ। ”

ਇਸ ਲੌਂਚ ਨੂੰ ਲੈਕੇ ਆਪਣੀ ਉਤਸੁਕਤਾ ਬਿਆਨ ਕਰਦੇ ਹੋਏ ਜ਼ੀ ਪੰਜਾਬੀ ਬਿਜ਼ਨਸ ਹੈੱਡ ਰਾਹੁਲ ਰਾਓ ਨੇ ਕਿਹਾ, “ਅਸੀਂ ਸਾਰੇ ਇਨ੍ਹਾਂ ਸ਼ੋਆਂ ਲਈ ਬਹੁਤ ਉਤਸੁਕ ਹਾਂ ਜੋ ਕਿ ਪੰਜਾਬ ਦੀ ਭਾਵਨਾ ਨਾਲ ਜੁੜੇ ਹੋਏ ਹਨ। ਪੰਜਾਬੀਆਂ ਦਾ ਜੁਨੂੰਨ ਅਤੇ ਭਾਵਨਾ ਸਭ ਤੋਂ ਵੱਖਰਾ ਹੈ ਅਤੇ ਸਾਡੀਆਂ ਕਹਾਣੀਆਂ ਵੀ ਇਸੇ ਜੁਨੂੰਨ ਅਤੇ ਭਾਵਨਾ ਨੂੰ ਵਿਅਕਤ ਕਰਨਗੀਆਂ।

ਸਾਡੇ ਕੋਲ ਬਹੁਤ ਹੀ ਅਲੱਗ ਅਤੇ ਮਜਬੂਤ ਕਹਾਣੀਆਂ ਹਨ ਜੋ ਪੰਜਾਬ ਦੇ ਲੋਕਾਂ ਲਈ ਆਪਣੀਆਂ ਹੋਣਗੀਆਂ ਅਤੇ ਕਿਰਦਾਰ ਅਜਿਹੇ ਹਨ ਜਿਹਨਾਂ ਨਾਲ ਲੋਕ ਪਿਆਰ ਕਰਨਗੇ ਅਤੇ ਗੁਰਦਾਸ ਮਾਨ, ਜੈਜ਼ੀ ਬੀ, ਜੈਦੇਵ ਕੁਮਾਰ, ਸੋਨੂੰ ਕੱਕੜ ਅਤੇ ਸਾਰਾ ਗੁਰਪਾਲ ਵਰਗੇ ਚੇਹਰੇ ਇਸ ਚ ਹੋਰ ਚਾਰ ਚੰਦ ਲਗਾਉਣਗੇ। ਹਰ ਹਫਤੇ ਦੇ 20 ਘੰਟਿਆਂ ਦੇ ਓਰਿਜੀਨਾਲ ਕੰਟੇੰਟ ਦੇ ਨਾਲ ਹਰ ਮਹੀਨੇ ਇਕ ਨਵਾਂ ਟੈਲੀਵਿਜ਼ਨ ਪ੍ਰੀਮੀਅਰ ਨਾਲ ਸਾਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਸਾਨੂੰ ਖੁਲ੍ਹੇ ਦਿਲ ਨਾਲ ਅਪਣਾਉਣਗੇ।

ਜ਼ੀ ਪੰਜਾਬੀ ਦੀ ਸਾਰੀ ਕਹਾਣੀਆਂ ਚਾਹੇ ਫਿਕ੍ਸ਼ਨਲ ਹੋਣ ਜਾਂ ਨੋਨ ਫਿਕ੍ਸ਼ਨਲ ਸਾਰੇ ਇਥੋਂ ਦੀ ਸੰਸਕ੍ਰਿਤੀ ਤੋਂ ਪ੍ਰਭਾਵਿਤ ਹਨ।

ਧਰਤੀ ਨਾਲ ਜੁੜੀਆਂ ਕਹਾਣੀਆਂ ਅਤੇ ਕਿਰਦਾਰਾਂ ਦੇ ਨਾਲ ਨਾਲ ‘ਜਜ਼ਬਾ ਕਰ ਵਖਾਉਣ ਦਾ‘ ਦੀ ਦ੍ਰਿਸ਼ਟੀ ਨਾਲ ਜੀਵਿਤ ਹੋ ਉਠੇਗਾ। ਸਾਡੇ ਲੋਗੋ ਚ ਉਗਦੇ ਹੋਏ ਸੂਰਜ ਦੀ ਕਿਰਨਾਂ ਦਾ ਰੰਗ ਹੈ ਅਤੇ ਇਹ ਉਮੀਦ। ਦਲੇਰ ਜਿਗਰਾ ਅਤੇ ਪੰਜਾਬ ਦੇ ਜਜ਼ਬੇ ਨੂੰ ਦਰਸ਼ਾਉਂਦਾ ਹੈ। ਮਜੈਂਟਾਂ ਰੰਗ ਦਰਸ਼ਾਉਂਦਾ ਹੈ ਵਧੀਆ ਸੁਬਾਹ ਅਤੇ ਸੁਨਹਿਰੀ ਰੰਗ ਜ਼ਿੰਦਗੀ ਦੀ ਚਕਾਚੌਂਦ ਅਤੇ ਜੁਨੂੰਨ ਨੂੰ ਦਰਸ਼ਾਉਂਦਾ ਹੈ। ਫੁਲਕਾਰੀ ਦੇ ਪ੍ਰਿੰਟ ਨਾਲ ਮਾਡਰਨ ਅੰਦਾਜ਼ ਮਜਬੂਤੀ ਅਤੇ ਭਾਈਚਾਰਾ ਦਰਸ਼ਾਉਂਦਾ ਹੈ ਜੋ ਆਪਣੀ ਜੜਾਂ ਨਾਲ ਜੁੜੇ ਰਹਿਣ ਨਾਲ ਆਉਂਦੀ ਹੈ। ਜਦੋਂ ਇਹ ਸਭ ਇੱਕ ਨਾਲ ਜੋੜਦੇ ਹਾਂ ਵੱਡੇ ਸੁਪਨਿਆਂ ਤੱਕ ਦਾ ਸਫ਼ਰ ਸ਼ੁਰੂ ਹੁੰਦਾ ਹੈ।

13 ਜਨਵਰੀ 2020 ਤੋਂ ਸ਼ੁਰੂ ਹੋਣ ਜਾ ਰਿਹਾ ‘ਜ਼ੀ ਪੰਜਾਬੀ‘ ਸਾਰੇ ਵੱਡੇ ਕੇਬਲ, ਡੀ ਟੀ ਐਚ, ਫ੍ਰੀ ਡਿਸ਼ ਅਤੇ ਡਿਜੀਟਲ ਪਲੇਟਫਾਰਮ ‘ਤੇ ਉਪਲਬਧ ਹੋਵੇਗਾ। ਚੈਨਲ ਜ਼ੀਲ ਦੇ ਡਿਜੀਟਲ ਅਤੇ ਮੋਬਾਈਲ ਮਨੋਰੰਜਨ ਪਲੇਟਫਾਰਮ, ਜ਼ੀ 5‘ ਤੇ ਵੀ ਉਪਲਬਧ ਹੋਵੇਗਾ।

ਜ਼ੀ ਪੰਜਾਬੀ ਬਾਰੇ
ਜ਼ੀ ਪੰਜਾਬੀ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਜ਼ ਲਿਮਟਿਡ ਦਾ ਪੰਜਾਬੀ ਜਨਰਲ ਇੰਟਰਟੇਨਮੈਂਟ ਚੈਨਲ ਹੈ। ਜ਼ੀ ਪੰਜਾਬੀ ਦਰਸ਼ਕਾਂ ਦੇ ਲਈ ਕਈ ਤਰ੍ਹਾਂ ਦੇ ਸ਼ੋਅ ਪੇਸ਼ ਕਰਨ ਲਈ ਤਿਆਰ ਹੈ ਜੋ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਵਾਉਣਗੇ। ਹੀਰ ਰਾਂਝਾ, ਖ਼ਸਮਾਂ ਨੂੰ ਖਾਣੀ, ਕਮਲੀ ਇਸ਼ਕ ਦੀ, ਤੂੰ ਪਤੰਗ ਮੈਂ ਡੋਰ ਅਤੇ ਵਲੈਤੀ ਭਾਬੀ ਵਰਗੇ ਫਿਕ੍ਸ਼ਨਲ ਸ਼ੋਅ ਸਾ ਰੇ ਗਾ ਮਾ ਪਾ, ਹੱਸਦਿਆਂ ਦੇ ਘਰ ਵੱਸਦੇ, ਜੀ ਆਇਆਂ ਨੂੰ, ਆਜੋ ਜੀਹਨੇ ਖੇਡਣਾ ਹੈ ਵਰਗੇ ਨੋਨ ਫਿਕ੍ਸ਼ਨਲ ਸ਼ੋ ਹਨ। ਜ਼ੀ ਪੰਜਾਬੀ ਨਾਵਲ ਅਤੇ ਨਵੀਨਤਮ ਸਮਗਰੀ ਦੀ ਇੱਕ ਮਜਬੂਤ ਲਾਇਨ ਅਪ ਪ੍ਰਸਤੁਤ ਕਰਨ ਦੇ ਲਈ ਤਿਆਰ ਹਨ ਜੋ ਪਰਿਵਾਰਿਕ ਅਤੇ ਸੰਸਕ੍ਰਿਤ ਰੂਪ ਚ ਪੰਜਾਬੀ ਭਿਵਿਨਤਾ ਦੇ ਨਾਲ ਜੁੜੀ ਹੈ।

ਬ੍ਰਾਂਡ ਦੇ ਵਾਅਦੇ ‘ਜਜ਼ਬਾ ਕਰ ਵਖਾਉਣ ਦਾ‘ ਦਾ ਅਨੁਵਾਦ ‘ਆਪਣੇ ਵੱਡੇ ਸਪਨੇ ਨੂੰ ਸੱਚ ਕਰਨਾ‘ ਦੇ ਰੂਪ ਚ ਕੀਤਾ ਜਾ ਰਿਹਾ ਹੈ, ਚੈਨਲ ਦੀ ਕੋਸ਼ਿਸ਼ ਹੈ ਕਿ ਜਜ਼ਬਾ ਦਾ ਇੱਕ ਪ੍ਰਤੀਬਿੰਬ ਹੋਵੇ ਜੋ ਲੋਕਾਂ ਨੂੰ ਉਹਨਾਂ ਦੇ ਅਸਾਧਾਰਨ ਸਪਨਿਆਂ ਦੀ ਤਰਫ ਆਕਰਸ਼ਿਤ ਕਰਦਾ ਹੈ।

ਜ਼ੀ ਪੰਜਾਬੀ ਸਾਰੇ ਕੇਬਲ, ਡੀਟੀਐਚ ਅਤੇ ਡਿਜੀਟਲ ਪਲੇਟਫਾਰਮ ਤੇ ਉਪਲਬਦ ਹੋਵੇਗਾ। ਚੈਨਲ ਜ਼ੀਲ ਦੇ ਡਿਜੀਟਲ ਅਤੇ ਮੋਬਾਈਲ ਮਨੋਰੰਜਨ ਪਲੇਟਫਾਰਮ ਜ਼ੀ 5 ਤੇ ਵੀ ਉਪਲਬਧ ਹੋਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION