33.1 C
Delhi
Wednesday, April 24, 2024
spot_img
spot_img

ਪੰਜਾਬ ਡੀ.ਪੀ.ਆਰ. ਟੈਕਨੀਕਲ ਐਸੋਸੀਏਸ਼ਨ ਨੇ ਐਸ.ਬੀ. ਦੁਰਗਾ ਦੇ ਦੇਹਾਂਤ ਉਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ
ਚੰਡੀਗੜ੍ਹ, 22 ਜੂਨ, 2021 –
ਪੰਜਾਬ ਇਨਫਰਮੇਸ਼ਨ ਐਂਡ ਪਬਲਿਕ ਰਿਲੇਸ਼ਨਜ਼ ਟੈਕਨੀਕਲ ਐਸੋਸੀਏਸ਼ਨ ਦੇ ਕਨਵੀਨਰ ਨਰਿੰਦਰ ਸ਼ਰਮਾ ਨੇ ਸਾਬਕਾ ਡਾਇਰੈਕਟਰ ਕੈਮਰਾਮੈਨ ਐਸ.ਬੀ. ਦੁਰਗਾ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਹ 91 ਵਰ੍ਹਿਆਂ ਦੇ ਸਨ ਜੋ ਲੰਮੀ ਬਿਮਾਰੀ ਉਪਰੰਤ ਬੀਤੀ ਰਾਤ ਆਪਣੇ ਨਿਵਾਸ ਉਤੇ ਚੱਲ ਵਸੇ। ਉਹ ਆਪਣੇ ਪਿੱਛੇ ਪਤਨੀ, ਇਕ ਪੁੱਤਰ ਅਤੇ ਇਕ ਧੀ ਛੱਡ ਗਏ ਹਨ।

ਜਿਕਰਯੋਗ ਹੈ ਕਿ ਸਾਲ 1976 ਵਿਚ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਫਿਲਮ ਡਵੀਜ਼ਨ ਸ਼ੁਰੂ ਕਰਨ ਵਿਚ ਉਨ੍ਹਾਂ ਨੇ ਮੋਹਰੀ ਰੋਲ ਅਦਾ ਕੀਤਾ। ਉਨ੍ਹਾਂ ਨੇ ਕਈ ਦਸਤਾਵੇਜੀ ਫਿਲਮਾਂ ਦਾ ਨਿਰਦੇਸ਼ਨ ਕੀਤਾ ਜਿਨ੍ਹਾਂ ਵਿੱਚੋਂ ਸ੍ਰੀ ਹੇਮਕੁੰਟ ਸਾਹਿਬ ਬਾਰੇ ਨਾਮਵਰ ਫਿਲਮ ਨੂੰ ਕੌਮੀ ਪੱਧਰ ਉਤੇ ਐਵਾਰਡ ਹਾਸਲ ਹੋਇਆ।

ਇਸੇ ਦੌਰਾਨ ਟੈਕਨੀਕਲ ਐਸੋਸੀਏਸ਼ਨ ਨੇ ਸਤਿਕਾਰ ਵਜੋਂ ਸ੍ਰੀ ਦੁਰਗਾ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ। ਫਿਲਮਾਂ ਦੇ ਮਾਧਿਅਮ ਰਾਹੀਂ ਸੂਬਾ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਪਾਸਾਰ ਕਰਨ ਵਿਚ ਤਿੰਨ ਦਹਾਕੇ ਲੰਮੇ ਸੇਵਾਕਾਲ ਦੌਰਾਨ ਸ੍ਰੀ ਦੁਰਗਾ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਚੇਤੇ ਕਰਦੇ ਹੋਏ ਐਸੋਸੀਏਸ਼ਨ ਨੇ ਕਿਹਾ ਕਿ ਆਪਣੇ ਸਾਥੀ ਨੂੰ ਉਨ੍ਹਾਂ ਨਿਮਰਤਾ, ਸਮਰਪਿਤ ਭਾਵਨਾ ਅਤੇ ਪੇਸ਼ੇਵਾਰ ਵਚਨਬੱਧਤਾ ਲਈ ਹਮੇਸ਼ਾ ਯਾਦ ਰੱਖਣਗੇ।

ਦੁਖੀ ਪਰਿਵਾਰ ਦੇ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜਾਹਰ ਕਰਦੇ ਹੋਏ ਐਸੋਸੀਏਸ਼ਨ ਨੇ ਪਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।

ਮੀਟਿੰਗ ਵਿਚ ਫੋਟੋ ਤੇ ਸਿਨੇਮਾ ਅਫਸਰ ਜੋਗਿੰਦਰ ਪਾਲ, ਅਰਵਿੰਦਰ ਸਿੰਘ, ਹਰਵਿੰਦਰਪਾਲ ਸਿੰਘ, ਉਮੇਸ਼ ਲੂਥਰਾ, ਜਸਵਿੰਦਰ ਸਿੰਘ (ਸਾਰੇ ਫੋਟੋਗ੍ਰਾਫਰ), ਕੈਮਰਾਮੈਨ ਤਰੁਣਵੀਰ ਸਿੰਘ, ਇਕਊਪਮੈਂਟ ਅਟੈਡੈਂਟ ਸੁਰਿੰਦਰ ਪਾਲ, ਟੀ.ਪੀ.ਓ. ਲਖਵਿੰਦਰ ਅੱਤਰੀ, ਸਿਨੇਮਾ ਅਪਰੇਟਰ ਹੇਮੰਤ ਅੱਤਰੀ ਅਤੇ ਤਕਨੀਕੀ ਸਹਾਇਕ ਸ਼ੇਰ ਸਿੰਘ ਤੋਂ ਇਲਾਵਾ ਸਾਬਕਾ ਪੀ.ਸੀ.ਓ. ਆਰ.ਸੀ. ਬਾਲੀ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION