23.1 C
Delhi
Wednesday, April 24, 2024
spot_img
spot_img

ਪੰਜਾਬ ਛੱਡਣ ਵਿਚ ਕੋਈ ਦਿਲਚਸਪੀ ਨਹੀਂ, ਰਾਹੁਲ ਗਾਂਧੀ ਦਾ ਸਾਥ ਦੇਣ ਲਈ ਤਿਆਰ: ਕੈਪਟਨ ਅਮਰਿੰਦਰ

ਚੰਡੀਗੜ, 19 ਮਾਰਚ, 2020 –
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਇਹ ਸਪੱਸਟ ਕਰ ਦਿੱਤਾ ਕਿ ਉਹ ਰਾਸਟਰੀ ਰਾਜਨੀਤੀ ਲਈ ਪੰਜਾਬ ਨੂੰ ਛੱਡਣ ਵਿਚ ਕੋਈ ਰੁਚੀ ਨਹੀਂ ਰੱਖਦੇ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਪਾਰਟੀ ਦੀ ਅਗਵਾਈ ਕਰਨ ਅਤੇ ਇਸ ਦੀ ਸਾਨ ਨੂੰ ਮੁੜ ਸੁਰਜੀਤ ਕਰਨ ਲਈ ਪੂਰੀ ਤਰਾਂ ਸਮਰੱਥ ਹਨ।

ਆਪਣੀ ਸਰਕਾਰ ਦੀ ਤੀਜੀ ਵਰੇਗੰਢ ਮੌਕੇ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਗਲੀ ਲੀਡਰਸਪਿ ਦੀ ਚੋਣ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ‘ਤੇ ਟਿਕੀ ਹੋਈ ਹੈ ਅਤੇ ਹਰ ਕੋਈ ਚਾਹੁੰਦਾ ਹੈ ਕਿ 130 ਸਾਲ ਪੁਰਾਣੀ ਪਾਰਟੀ ਮੁੜ ਸੱਤਾ ਵਿਚ ਆਵੇ ਅਤੇ ਗੁਆਈ ਸ਼ਾਨ ਨੂੰ ਮੁੜ ਸੁਰਜੀਤ ਕਰੇ।

ਨਵੀਂ ਲੀਡਰਸਪਿ ਦੇ ਉਭਾਰ ਦੀ ਜਰੂਰਤ ਨੂੰ ਸਮਝਦਿਆਂ, ਕੈਪਟਨ ਅੰਮਰਿੰਦਰ ਨੇ ਕਿਹਾ ਕਿ ਸੋਨੀਆ ਗਾਂਧੀ ਨੂੰ ਅੱਗੇ ਆਉਣ ਲਈ ਕਹਿਣਾ ਉਚਿਤ ਨਹੀਂ ਹੈ, ਜੋ ਕਿ ਠੀਕ ਨਹੀਂ ਹਨ। ਉਹਨਾਂ ਕਿਹਾ ਕਿ ਕਈ ਸਾਲਾਂ ਤੋਂ ਸੋਨੀਆ ਗਾਂਧੀ ਨਾਲ ਨੇੜਿਓਂ ਕੰਮ ਕਰਨ ਤੋਂ ਬਾਅਦ, ਉਹਨਾਂ ਦੇਖਿਆ ਕਿ ਉਹ ਇਕ ਯੋਗ ਆਗੂ ਹਨ ਜੋ ਇੱਕ ਵਿਅਕਤੀ ਨੂੰ ਨੌਕਰੀ ਦੇਣ ਅਤੇ ਉਸ ਨੂੰ ਸਹਾਰਾ ਦੇਣ ਵਿੱਚ ਸਹਾਇਤਾ ਪ੍ਰਦਾਨ ਕਰਨ ਦੇ ਆਧੁਨਿਕ ਸੰਕਲਪ ਵਿੱਚ ਵਿਸਵਾਸ ਰੱਖਦੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਕੋਲ ਪਾਰਟੀ ਦੇ ਨੇਤਾ ਵਜੋਂ ਅਗਵਾਈ ਕਰਨ ਦੀ ਸਮਰੱਥਾ ਹੈ ਪਰ ਅਜਿਹਾ ਲਗਦਾ ਹੈ ਕਿ ਉਹਨਾਂ ਪਾਰਟੀ ਦੀ ਵਾਂਗਡੋਰ ਨਾ ਸੰਭਾਲਣ ਦੀ ਜਿੱਦ ਫੜੀ ਹੈ। ਭਾਰਤ ਵਿੱਚ ਨੌਜਵਾਨਾਂ ਦੀ 70 ਫੀਸਦੀ ਆਬਾਦੀ ਹੋਣ ਕਰਕੇ, ਨੌਜਵਾਨ ਲੀਡਰਸਪਿ ਦੀ ਜਰੂਰਤ ਨੂੰ ਨਜਰਅੰਦਾਜ ਨਹੀਂ ਕੀਤਾ ਜਾ ਸਕਦਾ ਅਤੇ ਰਾਹੁਲ ਇਹ ਭੂਮਿਕਾ ਨਿਭਾਉਣ ਲਈ ਪੂਰੀ ਤਰਾਂ ਤਿਆਰ ਹਨ।

ਉਹਨਾਂ ਕਿਹਾ ਕਿ ਜਿੱਤ ਅਤੇ ਹਾਰ ਰਾਜਨੀਤੀ ਦਾ ਹਿੱਸਾ ਹੈ ਅਤੇ ਇਕ ਹਾਰ (2019ਐਲਐਸ ਚੋਣਾਂ) ਰਾਹੁਲ ਗਾਂਧੀ ਨੂੰ ਰੋਕ ਨਹੀਂ ਸਕਦੀ। ਉਹਨਾਂ ਕਿਹਾ, “ਮੈਂ ਆਪਣੀਆਂ ਪਹਿਲੀਆਂ ਦੋ ਚੋਣਾਂ ਵਿੱਚ ਹਾਰੀਆਂ ਸੀ, ਪਰ ਜੇ ਮੈਂ ਇਸ ਹਾਰ ਤੋਂ ਨਿਰਾਸ਼ ਹੋ ਕੇ ਘਰ ਬੈਠ ਜਾਂਦਾ ਤਾਂ ਮੈਂ ਅੱਜ ਇਸ ਥਾਂ ‘ਤੇ ਨਾ ਹੁੰਦਾ।”

ਪਿ੍ਰਯੰਕਾ ਗਾਂਧੀ ਨੂੰ ਆਪਣੀ ਮਾਂ ਅਤੇ ਦਾਦੀ ਦੋਹਾਂ ਦੇ ਗੁਣਾਂ ਵਾਲੀ ਇੱਕ ਸਮਝਦਾਰ ਅਤੇ ਦਿ੍ਰੜ ਇਰਾਦਿਆਂ ਵਾਲੀ ਮਹਿਲਾਂ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਅਤੇ ਪਿ੍ਰਯੰਕਾ ਦੋਵੇਂ ਸਖਤ ਹਨ ਪਰ ਹਮੇਸਾਂ ਬਹੁਤ ਨਿਮਰਤਾ ਰੱਖਦੇ ਹਨ।

ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਉਹਨਾਂ ਨੂੰ ਅਹੁਦਾ ਸੰਭਾਲਣ ਲਈ ਕਹਿਣ ਦੀ ਸੰਭਾਵਨਾ ਬਾਰੇ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਛੱਡਣਾ ਨਹੀਂ ਚਾਹੁੰਦੇ ਅਤੇ ਉਹ ਆਪਣੇ ਸੂਬੇ ਦੇ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਹਨ। ਉਨਾਂ ਕਿਹਾ ਕਿ ਉਹ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ ਪਰ ਉਹ ਇਸ ਨੂੰ ਪਸੰਦ ਨਹੀਂ ਕਰਦੇ। ਉਨਾਂ ਕਿਹਾ ਕਿ ਸੂਬੇ ਦੇ ਲੋਕ ਸਥਾਨਕ ਨੀਤੀਆਂ ਤੋਂ ਵਧੇਰੇ ਪ੍ਰਭਾਵਿਤ ਹਨ ਅਤੇ ਰਾਸਟਰੀ ਨੀਤੀਆਂ ਦੀ ਪਰਵਾਹ ਨਹੀਂ ਕਰਦੇ।

ਮੁੱਖ ਮੰਤਰੀ ਨੇ ਮੱਧ ਪ੍ਰਦੇਸ ਦੇ ਸਿਆਸੀ ਘਟਨਾਕ੍ਰਮ ਨੂੰ ‘ਆਯਾ ਰਾਮ ਗਿਆ ਰਾਮ’ ਦੱਸਦਿਆਂ ਕਿਹਾ ਕਿ ਇਹ ਸਪੱਸਟ ਹੈ ਕਿ ਸਾਰੇ ਮਾਮਲੇ ਵਿੱਚ ਪੈਸਾ ਸਾਮਲ ਸੀ। ਉਨਾਂ ਕਿਹਾ ਕਿ ਇਹ ਭਾਰਤੀ ਲੋਕਤੰਤਰ ਦੇ ਕੰਮ ਕਰਨ ਦਾ ਤਰੀਕਾ ਨਹੀਂ ਹੈ। ਉਨਾਂ ਕਿਹਾ ਕਿ ਇਸ ਨੂੰ ਦੋ ਵਾਰ ਚੁਣੀ ਹੋਈ ਸਰਕਾਰ ਨੂੰ ਸੱਤਾ ‘ਚੋਂ ਬਾਹਰ ਕੱਢਣ ਲਈ ਨਿੰਦਣਯੋਗ ਢੰਗ ਕਿਹਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅਜਿਹੀ ਚੀਜ ਲੋਕਤੰਤਰੀ ਪ੍ਰਣਾਲੀ ਨੂੰ ਕਮਜੋਰ ਕਰਦੀ ਹੈ।

ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਉਨਾਂ ਨੂੰ ਨਹੀਂ ਪਤਾ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਦਿਮਾਗ ਵਿਚ ਕੀ ਚਲ ਰਿਹਾ ਹੈ, ਪਰ ਸਾਬਕਾ ਮੰਤਰੀ ਨਿਸਚਤ ਤੌਰ ‘ਤੇ ਕਾਂਗਰਸ ਦਾ ਹਿੱਸਾ ਹਨ ਅਤੇ ਉਨਾਂ ਨੂੰ ਵਿਧਾਇਕ ਨਾਲ ਕੰਮ ਕਰਨ ਵਿਚ ਕੋਈ ਮੁਸਕਲ ਨਹੀਂ ਹੈ। ਉਹਨਾਂ ਕਿਹਾ ਕਿ ਉਹ ਸਿੱਧੂ ਨੂੰ ਬਚਪਨ ਤੋਂ ਜਾਣਦੇ ਹਨ ਅਤੇ ਉਹ ਇਕ ਚੰਗੇ ਇਨਸਾਨ ਹਨ।

ਮੁੱਖ ਮੰਤਰੀ ਨੇ ਯੂ-ਟਿਊਬ ਚੈਨਲ ਨੂੰ ਲਾਂਚ ਕਰਨ ਦੇ ਸਿੱਧੂ ਦੇ ਫੈਸਲੇ ਨੂੰ ਉਹਨਾਂ (ਸਿੱਧੂ) ਦਾ ਆਪਣਾ ਮਾਮਲਾ ਦੱਸਿਆ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਚੈਨਲ ਹਨ, ਅਤੇ ਜੇ ਸਿੱਧੂ ਮਹਿਸੂਸ ਕਰਦੇ ਹਨ ਕਿ ਇਹ ਲੰਬੇ ਸਮੇਂ ਲਈ ਸਹਾਇਤਾ ਕਰੇਗਾ, ਤਾਂ ਉਸਨੂੰ ਕਰਨ ਦਿਓ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION