34 C
Delhi
Tuesday, April 23, 2024
spot_img
spot_img

ਪੰਜਾਬ ’ਚ 60 ਕਰੋੜ ਦੇ ਬੋਗਸ ਬਿੱਲਾਂ ਸਦਕੇ ਕੀਤੇ ਜੀ.ਐਸ.ਟੀ. ਘੋਟਾਲੇ ਦਾ ਪਰਦਾਫ਼ਾਸ਼, ਵਪਾਰੀ ਗਿਰਫ਼ਤਾਰ

ਪਟਿਆਲਾ, 22 ਅਗਸਤ, 2019:
ਆਬਕਾਰੀ ਤੇ ਕਰ ਵਿਭਾਗ ਪੰਜਾਬ ਨੇ ਕਰੀਬ 60 ਕਰੋੜ ਰੁਪਏ ਦੇ ਬੋਗਸ ਬਿਲਾਂ ਦੇ ਸਹਾਰੇ ਸਰਕਾਰੀ ਖ਼ਜ਼ਾਨੇ ਨੂੰ ਲਗਪਗ 10 ਕਰੋੜ 80 ਲੱਖ ਰੁਪਏ ਦਾ ਚੂਨਾ ਲਾਉਣ ਵਾਲੇ ਇੱਕ ਵੱਡੇ ਜੀ.ਐਸ.ਟੀ. ਬੋਗਸ ਬਿਲ ਘਪਲੇ ਦਾ ਪਰਦਾਫਾਸ਼ ਕੀਤਾ ਹੈ।

ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਸ੍ਰੀ ਵਿਵੇਕ ਪ੍ਰਤਾਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਭਾਗ ਦੀ ਇਨਫੋਰਸਮੈਂਟ ਟੀਮ ਨੇ ਪੁਰਾਣੇ ਟਰੱਕਾਂ ਨੂੰ ਸਕਰੈਪ ਕਰਕੇ ਵੇਚਣ ਵਾਲੀ ਖਨੌਰੀ ਮੰਡੀ ਦੀ ਇਸ ਫਰਮ ਗਣਪਤੀ ਮੋਟਰ ਸਟੋਰ ਦੇ ਮਾਲਕ ਸੁਭਾਸ਼ ਚੰਦਰ ਨੂੰ ਜੀ.ਐਸ.ਟੀ ਐਕਟ ਤਹਿਤ ਗ੍ਰਿਫ਼ਤਾਰ ਵੀ ਕਰ ਲਿਆ ਹੈ, ਜਿਸ ਨੇ ਲੋਹੇ ਅਤੇ ਕਬਾੜ ਦੀਆਂ ਜਾਅਲੀ ਤੇ ਗ਼ਲਤ ਟ੍ਰਾਂਸਜੈਕਸ਼ਨ ਕੀਤੀਆਂ ਹਨ।

ਸਰਕਾਰੀ ਖ਼ਜ਼ਾਨੇ ਨੂੰ ਇਸ ਕਦਰ ਚੂਨਾ ਲਾਉਣ ਵਾਲੇ ਦੀ ਅਜਿਹੀ ਗ੍ਰਿਫ਼ਤਾਰੀ ਪੰਜਾਬ ਵਿੱਚ ਆਪਣੀ ਕਿਸਮ ਦੀ ਦੂਜੀ ਗ੍ਰਿਫ਼ਤਾਰੀ ਹੈ। ਇਹ ਜਾਣਕਾਰੀ ਆਬਕਾਰੀ ਤੇ ਕਰ ਵਿਭਾਗ ਦੇ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ-ਕਮ-ਡਾਇਰੈਕਟਰ (ਇੰਨਵੈਸਟੀਗੇਸ਼ਨ) ਸ੍ਰੀਮਤੀ ਨਵਦੀਪ ਕੌਰ ਭਿੰਡਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸੰਯੁਕਤ ਕਮਿਸ਼ਨਰ ਇਨਫੋਰਸਮੈਂਟ ਸ. ਦਰਬਾਰਾ ਸਿੰਘ, ਸਹਾਇਕ ਕਮਿਸ਼ਨਰ ਮੋਬਾਇਲ ਵਿੰਗ ਸ. ਵਿਸ਼ਵਦੀਪ ਸਿੰਘ ਭੰਗੂ, ਸਟੇਟ ਟੈਕਸ ਅਫ਼ਸਰ ਮੇਜਰ ਮਨਮੋਹਨ ਸਿੰਘ ਤੇ ਸ੍ਰੀਮਤੀ ਅਨੀਤਾ ਸੋਢੀ ਵੀ ਮੌਜੂਦ ਸਨ।

ਸ੍ਰੀਮਤੀ ਭਿੰਡਰ ਨੇ ਦੱਸਿਆ ਕਿ ਇਹ ਫਰਮ ਅਜਿਹੇ ਬੋਗਸ ਬਿਲਾਂ ਦੇ ਸਹਾਰੇ ਟੈਕਸ ਬਚਾਉਣ ਦੇ ਕਾਲੇ ਕਾਰਨਾਮੇ ‘ਚ ਲੰਮੇ ਸਮੇਂ ਤੋਂ ਲਿਪਤ ਸੀ ਅਤੇ ਵਿਭਾਗ ਨੇ ਇਸਦਾ 2017 ਤੋਂ ਡਾਟਾ ਇਕੱਤਰ ਕੀਤਾ ਹੈ। ਇਸ ਫਰਮ ਵਲੋਂ ਪੁਰਾਣੇ ਟਰੱਕਾਂ ਨੂੰ ਖਰੀਦ ਕੇ ਉਨ੍ਹਾਂ ਦੀ ਸਕਰੈਪ ਬਣਾ ਕੇ ਮੰਡੀ ਗੋਬਿੰਦਗੜ੍ਹ ਦੀਆਂ 5 ਫਰਮਾਂ ਨੂੰ ਵੇਚਿਆ ਜਾਂਦਾ ਸੀ ਤੇ ਦਿੱਲੀ ਤੋਂ ਮਾਲ ਦੀ ਬਜਾਇ ਕੇਵਲ ਬੋਗਸ ਬਿੱਲ ਹੀ ਆ ਰਹੇ ਸਨ।

ਇਸ ਫਰਮ ਨੇ ਫਰਜੀ ਬਿਲਾਂ ਨਾਲ ਦਿੱਲੀ ਤੋਂ 60 ਕਰੋੜ ਰੁਪਏ ਦੀ ਸਕਰੈਪ ਦੀ ਖਰੀਦ ਕੀਤੀ ਦਿਖਾਈ ਅਤੇ ਅੱਗੇ 10.8 ਕਰੋੜ ਰੁਪਏ ਦੀ ਫਰਜੀ ਟੈਕਸ ਕ੍ਰੈਡਿਟ ਦਿਖਾਈ ਅਤੇ ਅੱਗੇ ਪੰਜਾਬ ਦੇ ਹੋਰ ਡੀਲਰਾਂ ਨੂੰ ਵੀ ਫਰਜ਼ੀ ਕ੍ਰੈਡਿਟ ਜਾਰੀ ਕਰ ਦਿੱਤਾ ਜਾਂਦਾ ਸੀ।

GST billing scam Subhash Chander Arrestਵਧੀਕ ਕਮਿਸ਼ਨਰ ਇਨਵੈਸਟੀਗੇਸ਼ਨ ਪੰਜਾਬ ਨੇ ਦੱਸਿਆ ਕਿ ਲੋਹੇ ਅਤੇ ਕਬਾੜ ਦੀਆਂ ਜਾਅਲੀ ਤੇ ਗ਼ਲਤ ਟ੍ਰਾਂਸਜੈਕਸ਼ਨ ਕੀਤੀਆ ਗਈਆਂ ਸਨ। ਈ-ਵੇਅ ਬਿਲ ਪੋਰਟਲ ਅਨੁਸਾਰ ਫਰਮ ਵੱਲੋਂ ਕੁੱਲ 945 ਗੱਡੀਆਂ ਦਿੱਲੀ ਤੋਂ ਖਨੌਰੀ ਮੰਡੀ ਲੋਹੇ ਕਬਾੜ ਨੂੰ ਟਰਾਂਸਪੋਰਟ ਕੀਤੀਆਂ ਦਿਖਾਈਆਂ ਗਈਆਂ ਜਦਕਿ ਪੜਤਾਲ ‘ਚ ਸਿਰਫ 67 ਗੱਡੀਆਂ ਹੀ ਟੋਲ ਪਲਾਜਾ ਇਰਾ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਟੌਲ ਪਲਾਜਾ ਰੋਹਤਕ ਹਰਿਆਣਾ ਤੋਂ ਪਾਸ ਕੀਤੀਆਂ ਸਾਹਮਣੇ ਆਈਆਂ।

ਇਨ੍ਹਾਂ 67 ਗੱਡੀਆਂ ਦੀ ਪੜ੍ਹਤਾਲ ਸਟੇਟ ਟੈਕਸ ਅਫ਼ਸਰ ਮੇਜਰ ਮਨਮੋਹਨ ਸਿੰਘ ਵੱਲੋਂ ਕਰਨ ‘ਤੇ ਪਤਾ ਚੱਲਿਆ ਕਿ ਇਹ ਗੱਡੀਆਂ ਟੋਲ ਪਲਾਜਾ ਤੋਂ ਪਾਸ ਨਹੀਂ ਹੋਈਆਂ ਅਤੇ ਸਿਰਫ ਜਾਅਲੀ ਟੋਲ ਪਲਾਜਾ ਰਸੀਦਾਂ ਹੀ ਜਾਰੀ ਕੀਤੀਆਂ ਗਈਆਂ ਸਨ ਜਿਸ ਸਬੰਧੀਂ ਵੱਖਰੀ ਜਾਂਚ ਕੀਤੀ ਜਾ ਰਹੀ ਹੈ।

ਸ੍ਰੀਮਤੀ ਭਿੰਡਰ ਨੇ ਦੱਸਿਆ ਕਿ ਇਸ ਮਾਮਲੇ ‘ਚ ਦਿਲਚਸਪ ਤੱਥ ਇਹ ਹੈ ਕਿ ਇਸ ਫਰਮ ਨੇ ਅਜਿਹਾ ਲੋਹਾ ਸਕਰੈਪ ਕੀਤਾ ਦਿਖਾਇਆ ਜਿਹੜਾ ਕਿ ਅਸਲ ਵਿੱਚ ਮੋਟਰ ਸਾਇਕਲ ਤੇ ਸਕੂਟਰ ਹੀ ਸਨ। ਇਸ ਤਰ੍ਹਾਂ ਫਰਮ ਵੱਲੋਂ ਗਲਤ ਇਨਪੁੱਟ ਟੈਕਸ ਕਰੈਡਿਟ ਕਰਕੇ ਪੰਜਾਬ ਰਾਜ ਦੀਆਂ ਹੋਰ ਫਰਮਾਂ ਨੂੰ ਪਾਸ ਕੀਤਾ ਜਾ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਕਰ ਵਿਭਾਗ ਵੱਲੋਂ ਜੀ.ਐਸ.ਟੀ. ਚੋਰੀ ਸਬੰਧੀਂ ਖਨੌਰੀ ਮੰਡੀ ਦੀਆਂ ਹੋਰ ਸ਼ੱਕੀ ਫਰਮਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਜੀ.ਐਸ.ਟੀ. ਨਿਲ ਭਰਵਾਇਆ ਹੈ।

ਸ੍ਰੀਮਤੀ ਨਵਦੀਪ ਕੌਰ ਭਿੰਡਰ ਨੇ ਬੋਗਸ ਬਿਲਿੰਗ ਜਰੀਏ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਵਾਲੇ ਕਾਰੋਬਾਰੀਆਂ ਨੂੰ ਤਾੜਨਾ ਦਿੱਤੀ ਕਿ ਅਜਿਹੇ ਅਨਸਰਾਂ ਨਾਲ ਭਵਿੱਖ ‘ਚ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਤੇ ਇਸ ਸਬੰਧੀਂ ਇੱਕ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਹੋਰ ਦੋਸ਼ੀ ਦੇ ਸਾਹਮਣੇ ਆਉਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਕਸਾਇਜ ਇੰਸਪੈਕਟਰ ਸ੍ਰੀ ਪਿਯੂਸ਼ ਸਿੰਗਲਾ ਤੇ ਸਤਪਾਲ ਸਿੰਘ ਵੀ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION