25.6 C
Delhi
Saturday, April 20, 2024
spot_img
spot_img

ਪੰਜਾਬ ’ਚ ‘ਲੈਂਡ ਮਾਫ਼ੀਆ’ ਸਰਗਰਮ – ਹਰਪਾਲ ਚੀਮਾ ਨੇ ਵਿਧਾਨ ਸਭਾ ’ਚ ਚੁੱਕਿਆ ਮੋਗਾ ਮਿਸ਼ਨਰੀ ਸਕੂਲ ’ਤੇ ਕਬਜ਼ੇ ਦਾ ਮਾਮਲਾ

ਚੰਡੀਗੜ੍ਹ, 6 ਅਗਸਤ, 2019 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਿਫਰ ਕਾਲ ਦੌਰਾਨ ਮੋਗਾ ਦੇ ਇੱਕ ਘੱਟ ਗਿਣਤੀ ਨਾਲ ਸੰਬੰਧਿਤ ਮਿਸ਼ਨਰੀ ਸਕੂਲ ‘ਤੇ ਸੱਤਾਧਾਰੀ ਕਾਂਗਰਸੀਆਂ ਅਤੇ ਸੰਬੰਧਿਤ ਕਰਮਚਾਰੀ-ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਜਾਇਜ ਕਬਜੇ ਦਾ ਦੋਸ਼ ਲਗਾਇਆ। ਚੀਮਾ ਨੇ ਇਹ ਵੀ ਦੋਸ਼ ਲਗਾਇਆ ਕਿ ਮੋਗਾ ਸਮੇਤ ਪੂਰੇ ਪੰਜਾਬ ‘ਚ ਲੈਂਡ ਮਾਫੀਆ ਸਰਗਰਮ ਹੈ।

ਸੀਬੀਆਈ ਜਾਂਚ ਵਾਪਸ ਲੈਣ ਸੰਬੰਧੀ ਨੋਟੀਫਿਕੇਸ਼ਨ ਬਾਰੇ ਸਪੱਸ਼ਟ ਕਰੇ ਸਰਕਾਰ-ਅਮਨ ਅਰੋੜਾ – ਸੁਨਾਮ ਤੋਂ ‘ਆਪ’ ਵਿਧਾਇਕ ਅਮਨ ਅਰੋੜਾ ਨੇ ਸਿਫਰਕਾਲ ਦੌਰਾਨ ਬੇਅਦਬੀ ਅਤੇ ਗੋਲੀਕਾਂਡ ਦਾ ਮੁੱਦਾ ਚੁਕਦਿਆਂ ਸਰਕਾਰ ਤੋਂ ਸੀਬੀਆਈ ਜਾਂਚ ਵਾਪਸ ਲੈਣ ਸੰਬੰਧੀ ਜਾਰੀ ਨੋਟੀਫਿਕੇਸ਼ਨ ਬਾਰੇ ਸਪੱਸ਼ਟੀਕਰਨ ਮੰਗਿਆ।

ਅਮਨ ਅਰੋੜਾ ਨੇ ਸਰਕਾਰ ਤੋਂ ਪੁਛਿਆ ਕਿ ਜਦੋਂ ਵਿਧਾਨ ਸਭਾ ਦੇ ਸਦਨ ਨੇ ਸੀਬੀਆਈ ਤੋਂ ਜਾਂਚ ਵਾਪਸ ਲੈਣ ਦਾ ਫੈਸਲਾ ਲੈ ਲਿਆ ਸੀ ਤਾਂ ਇਸ ਸੰਬੰਧੀ ਨੋਟੀਫਿਕੇਸ਼ਨ ਕਿਸ ਤਾਰੀਖ ਨੂੰ ਜਾਰੀ ਕੀਤੀ ਗਈ? ਜੇਕਰ ਨਹੀਂ ਤਾਂ ਕੀ ਇਹ ਸਦਨ ਦੇ ਅਧਿਕਾਰਾਂ ਦੇ ਉਲੰਘਣਾ ਨਹੀਂ ਹੈ।

ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਅਸਲੀ ਦੋਸ਼ੀਆਂ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ, ਐਡਵੋਕੇਟ ਜਨਰਲ ਪੰਜਾਬ ਅਤੇ ਸਿਟ ਦੇ ਮੁਖੀ ਵੱਖਰੋ-ਵੱਖਰੀ ਬਿਆਨਬਾਜੀ ਕਰਕੇ ਦੋਸ਼ੀਆਂ ਨੂੰ ਬਚਾਉਣ ਦੀ ਕਾਰਵਾਈ ਕਰ ਰਹੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION