ਯੈੱਸ ਪੰਜਾਬ
ਮੋਗਾ, 11 ਫ਼ਰਵਰੀ, 2020:
ਪੰਜਾਬ ਵਿਚ ਅੱਜ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ।
ਸੰਘਣੀ ਧੁੰਦ ਕਾਰਨ ਨੇੜਲੇ ਪਿੰਡ ਮਹਿਣਾ ਕੋਲ ਵਾਪਰੇ ਇਸ ਹਾਦਸੇ ਵਿਚ ਪਤੀ, ਪਤਨੀ, ਬੇਟੇ ਅਤੇ ਬੇਟੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹਨਾਂ ਦੀ ਪਛਾਣ ਰਾਜੀਵ ਮਿੱਤਲ (48), ਉਹਨਾਂਦੀ ਪਤਨੀ ਮੰਜੂ ਮਿੱਤਲ (48), ਬੇਟਾ ਸ਼ੁਭਮ ਮਿੱਤਲ (18) ਅਤੇ ਬੇਟੀ ਸੁਨਿੱਧੀ ਮਿੱਤਲ (21) ਵਜੋਂ ਹੋਈ ਹੈ।
ਇਹ ਸਾਰੇ ਆਪਣੀ ਕਾਰ ਰਾਹੀਂ ਦਿੱਲੀ ਤੋਂ ਵਾਪਿਸ ਮੋਗਾ ਆ ਰਹੇ ਸਨ ਕਿ ਸੜਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹੈ ਕਿ ਧੁੰਦ ਕਾਰਨ ਇਹਨਾਂ ਦੀ ਕਾਰ ਇਕ ਟਰੱਕ ਹੇਠ ਜਾ ਵੜੀ।