36.7 C
Delhi
Friday, April 19, 2024
spot_img
spot_img

ਪੰਜਾਬ ‘ਚ ਖਾਲਿਸਤਾਨ ਦੀ ਮੰਗ ਦਾ ਕੋਈ ਅਧਾਰ ਨਹੀਂ, ਸ਼ਾਂਤੀ ਭੰਗ ਕਰਨ ‘ਚ ਲੱਗੇ ਲੋਕਾਂ ਨਾਲ ਕਾਂਗਰਸੀਆਂ ਦੀ ਸਾਂਝ ਸਬੰਧੀ ਜਾਂਚ: ਬੁੱਟਰ

ਚੰਡੀਗੜ, 5 ਜੁਲਾਈ, 2020 –

ਭਾਰਤੀ ਜਨਤਾ ਪਾਰਟੀ ਦੇ ਪਾਰਟੀ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਬੁੱਟਰ ਨੇ ਰੈਫਰੈਂਡਮ-2020 ਦੇ ਗੰਭੀਰ ਮੁੱਦੇ ‘ਤੇ ਜਾਰੀ ਕੀਤੇ ਪ੍ਰੈਸ ਬਿਆਨ ਰਾਹੀਂ ਜਿਥੇ ਪੰਜਾਬ ਦੇ ਸੂਝਵਾਨ ਨੌਜਵਾਨਾਂ ਨੂੰ ਪੰਜਾਬ ਦੀ ਸ਼ਾਂਤੀ ਭੰਗ ਕਰਨ ‘ਚ ਲੱਗੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ, ਉਸ ਦੇ ਨਾਲ ਹੀ ਬੁੱਟਰ ਨੇ ਦੇਸ਼ ਦੇ ਗ੍ਰਹਿ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਅਜਿਹੇ ਸ਼ਰਾਰਰਤੀ ਲੋਕਾਂ ਨਾਲ ਪੰਜਾਬ ਦੇ ਕੁਝ ਕਾਂਗਰਸੀਆਂ ਦੀ ਸਾਂਝ ਤੇ ਰਿਸ਼ਤੇਦਾਰੀ ਸਬੰਧੀ ਉਚ ਪੱਧਰੀ ਜਾਂਚ ਕਰਵਾਈ ਜਾਵੇ।

ਬੁੱਟਰ ਨੇ ਕਿਹਾ ਕਿ ਕੁਝ ਸ਼ਰਾਰਤੀ ਲੋਕ ਪੰਜਾਬ ਅਤੇ ਭਾਰਤ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਹੇ ਹਨ ਜੋ ਆਪਣੀਆਂ ਤਿਜੋਰੀਆਂ ਭਰਨ ਲਈ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਵਿਚ ਲੱਗੇ ਹੋਏ ਹਨ। ਉਨਾਂ ਕਿਹਾ ਕਿ ਵਿਦੇਸ਼ ‘ਚ ਬੈਠ ਕੇ ਇਹ ਮੁਹਿੰਮ ਚਲਾ ਰਿਹਾ ਪੰਨੂੰ ਇਸ ਮੌਕੇ ਪਾਕਿਸਤਾਨ ਅਤੇ ਚੀਨ ਵਰਗੇ ਭਾਰਤ ਵਿਰੋਧੀ ਦੇਸ਼ਾਂ ਦਾ ਹੱਥਠੋਕਾ ਬਣਿਆ ਹੋਇਆ ਹੈ ਜਿਸ ਵੱਲੋਂ ਨੌਜਵਾਨਾਂ ਨੂੰ ਵਰਗਲਾਉਣ ਲਈ ਦਿਨ ਰਾਤ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ।

ਨਾਂ ਕਿਹਾ ਕਿ ਸੋਸ਼ਲ ਮੀਡੀਏ ਅਤੇ ਫੋਨ ਕਾਲਾਂ ਰਾਹੀਂ ਸਿੱਖ ਫੌਜੀਆਂ ਤੇ ਹੋਰ ਨੌਜਵਾਨਾਂ ਨੂੰ ਦਿੱਤੇ ਜਾ ਰਹੇ ਲਾਲਚ ਇਸ ਗੱਲ ਦਾ ਸਬੂਤ ਹਨ ਕਿ ਉਕਤ ਵਿਅਕਤੀ ਪੈਸੇ ਦੇ ਜੋਰ ‘ਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਹਰ ਹੀਲਾ ਕਰ ਰਹੇ ਹਨ।

ਪਰ ਇਨਾਂ ਨੂੰ ਇਹ ਸਚਾਈ ਸਮਝ ਲੈਣੀ ਚਾਹੀਦੀ ਹੈ ਕਿ ਇਸ ਮੌਕੇ ਪੰਜਾਬ ਅੰਦਰ ਖਾਲਿਸਤਾਨ ਦੀ ਮੰਗ ਦਾ ਕੋਈ ਅਧਾਰ ਨਹੀਂ ਹੈ ਅਤੇ ਨਾ ਹੀ ਪੰਜਾਬ ਦੇ ਸਿੱਖਾਂ ਸਮੇਤ ਹੋਰ ਲੋਕ ਅਜਿਹੀ ਮੰਗ ਦਾ ਸਮਰਥਨ ਕਰਦੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਖਾਲਿਸਤਾਨ ਦੀ ਨਹੀਂ ਸਗੋ ਰੁਜ਼ਗਾਰ ਦੀ ਲੋੜ ਹੈ।

ਬੁੱਟਰ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਬੇਸ਼ੱਕ ਇਸ ਮਾਮਲੇ ਵਿਚ ਕੁਝ ਪਰਚੇ ਦਰਜ ਕੀਤੇ ਹਨ। ਪਰ ਕੈਪਟਨ ਸਰਕਾਰ ਦੀ ਜਿੰਮੇਵਾਰੀ ਸਿਰਫ ਪਰਚੇ ਦਰਜ ਕਰਕੇ ਖਤਮ ਨਹੀਂ ਹੋ ਸਕਦੀ ਕਿਉਂਕਿ ਪੰਜਾਬ ਕਾਂਗਰਸ ਨਾਲ ਸਬੰਧਿਤ ਕੁਝ ਆਗੂ ਵਿਦੇਸ਼ ‘ਚ ਬੈਠੇ ਪੰਨੂੰ ਦੇ ਕਰੀਬੀ ਰਿਸ਼ਤੇਦਾਰ ਹਨ ਜੋ ਇਸ ਮੌਕੇ ਕਾਂਗਰਸ ਸਰਕਾਰ ਦੀ ਸ਼ਕਤੀ ਦਾ ਆਨੰਦ ਵੀ ਮਾਣ ਰਹੇ ਹਨ ਅਤੇ ਵਿਦੇਸ਼ ‘ਚ ਬੈਠੇ ਉਨਾਂ ਦੇ ਰਿਸ਼ਤੇਦਾਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਰਾਹ ਪਏ ਹੋਏ ਹਨ।

ਉਨਾਂ ਪੰਜਾਬ ਦੀ ਕੈਪਟਨ ਸਰਕਾਰ ਕੋਲੋਂ ਮੰਗ ਕੀਤੀ ਕਿ ਅਜਿਹੇ ਲੋਕਾਂ ਦੀ ਸਚਾਈ ਸਾਹਮਣੇ ਲਿਆਂਦੀ ਜਾਵੇ ਅਤੇ ਨਾਲ ਹੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਲੋਕਾਂ ਖਿਲਾਫ ਕਿਸੇ ਕੇਂਦਰੀ ਏਜੰਸੀ ਕੋਲੋਂ ਜਾਂਚ ਕਰਵਾ ਕੇ ਮਾਮਲੇ ਦੀ ਜੜ ਤੱਕ ਜਾਣ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION