35.1 C
Delhi
Tuesday, April 16, 2024
spot_img
spot_img

ਪੰਜਾਬ ’ਚ ਕੋਰੋਨਾ ਬੇਕਾਬੂ: ਇਕ ਦਿਨ ’ਚ 50 ਤੋਂ ਵੱਧ ਮੌਤਾਂ, ਨਵੇਂ ਕੇਸ ਹੋਏ ਡੇਢ ਗੁਣਾ

ਯੈੱਸ ਪੰਜਾਬ

ਚੰਡੀਗੜ੍ਹ, 17 ਅਗਸਤ, 2020:

ਪੰਜਾਬ ਵਿੱਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਰਾਜ ਅੰਦਰ ਅੱਜ ਮੌਤਾਂ ਪੱਖੋਂ ਅਤੇ ਨਵੇਂ ਪਾਜ਼ਿਟਿਵ ਕੇਸਾਂ ਪੱਖੋਂ ਵੱਡਾ ਉਛਾਲ ਵੇਖ਼ਣ ਨੂੰ ਮਿਲਿਆ ਹੈ।

ਸੂਬੇ ਵਿੱਚ ਅੱਜ ਰਿਕਾਰਡ 51 ਮੌਤਾਂ ਹੋਈਆਂ। ਹੁਣ ਤਕ ਬੀਤੇ ਕਲ੍ਹ 41 ਮੌਤਾਂ ਹੀ ਸਭ ਤੋਂ ਵੱਡਾ ਅੰਕੜਾ ਸੀ, ਜੋ ਅੱਜ ਵਧ ਕੇ 51 ਤਾਈਂ ਜਾ ਪੁੱਜਾ।

ਰਾਜ ਅੰਦਰ ਅੱਜ ਰਿਕਾਰਡ 1492 ਕੇਸ ਆਏ। ਪਿਛਲੇ ਕੁਝ ਦਿਨਾਂ ਤੋਂ ਨਵੇਂ ਕੇਸਾਂ ਦੀ ਗਿਣਤੀ ਕਾਫ਼ੀ ਵਧੀ ਹੋਈ ਸੀ ਪਰ ਫ਼ਿਰ ਵੀ ਹਜ਼ਾਰ ਦੇ ਲਗਪਗ ਹੀ ਕੇਸ ਆ ਰਹੇ ਸਨ ਜਦਕਿ ਅੱਜ ਦਾ ਅੰਕੜਾ ਡੇਢ ਹਜ਼ਾਰ ਨੂੰ ਛੋਂਹਦਾ ਜਾਪਿਆ।

ਅੱਜ ਦੀਆਂ 51 ਮੌਤਾਂ ਤੋਂ ਬਾਅਦ ਰਾਜ ਅੰਦਰ ਕੋਰੋਨਾ ਕਾਰਨ ਹੁਣ ਤਕ ਮੌਤਾਂ ਦੀ ਗਿਣਤੀ 862 ਹੋ ਗਈ ਹੈ ਜਦਕਿ ਅੱਜ ਆਏ ਪਾਜ਼ਿਟਿਵ ਕੇਸਾਂ ਤੋਂ ਬਾਅਦ ਪਾਜ਼ਿਟਿਵ ਕੇਸਾਂ ਦੀ ਕੁਲ ਗਿਣਤੀ 32695 ਹੋ ਗਈ ਹੈ।

ਸੂਬੇ ਵਿੱਚ ਅੱਜ ਆਕਸੀਜਨ ’ਤੇ ਰੱਖ਼ੇ ਗਏ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਵੱਡਾ ਉਛਾਲ ਆਇਆ ਹੈ। ਅੱਜ 345 ਵਿਅਕਤੀ ਆਕਸੀਜਨ’ਤੇ ਦੱਸੇ ਗਏ ਹਨ। ਵੈਂਟੀਲੇਟਰ ਦੀ ਸਹਾਇਤਾ ਨਾਲ ਸਾਹ ਲੈ ਰਹੇ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਅਤੇ ਅੱਜ 38 ਲੋਕ ਰਾਜ ਦੇ ਹਸਪਤਾਲਾਂ ਵਿੱਚ ਵੈਂਟੀਲੇਟਰ ’ਤੇ ਦੱਸੇ ਗਏ ਹਨ।

ਅੱਜ ਹੋਈਆਂ 51 ਮੌਤਾਂ ਵਿੱਚੋਂ ਸਭ ਤੋਂ ਜ਼ਿਆਦਾ 14 ਮੌਤਾਂ ਲੁਧਿਆਣਾ ਵਿੱਚ ਹੋਈਆਂ ਹਨ। ਇਸ ਤੋਂ ਇਲਾਵਾ ਪਟਿਆਲਾ ਵਿੱਚ 6 ਅਤੇ ਜਲੰਧਰ ਵਿੱਚ 5 ਮੌਤਾਂ ਹੋਈਆਂ ਹਨ।

ਰਾਜ ਦੇ 22 ਜ਼ਿਲਿ੍ਹਆਂ ਵਿੱਚੋਂ 18 ਜ਼ਿਲਿ੍ਹਆਂ ਵਿੱਚ ਮੌਤਾਂ ਹੋਈਆਂ ਹਨ।

ਮੌਤਾਂ ਦਾ ਜ਼ਿਲ੍ਹੇ ਵਾਰ ਵੇਰਵਾ ਹੇਠ ਲਿਖ਼ੇ ਅਨੁਸਾਰ ਹੈ:

ਲੁਧਿਆਣਾ 14

ਪਟਿਆਲਾ 6

ਜਲੰਧਰ 5

ਬਠਿੰਡਾ 3

ਫਿਰੋਜ਼ਪੁਰ 3

ਤਰਨ ਤਾਰਨ 3

ਫ਼ਤਹਿਗੜ੍ਹ ਸਾਹਿਬ 3

ਅੰਮ੍ਰਿਤਸਰ 2

ਨਵਾਂਸ਼ਹਿਰ 2

ਸੰਗਰੂਰ 2

ਬਰਨਾਲਾ 1

ਫ਼ਰੀਦਕੋਟ 1

ਗੁਰਦਾਸਪੁਰ 1

ਹੁਸ਼ਿਆਰਪੁਰ 1

ਕਪੂਰਥਲਾ 1

ਮੋਗਾ 1

ਮੋਹਾਲੀ 1

ਪਠਾਨਕੋਟ 1

ਨਵੇਂ ਪਾਜ਼ਿਟਿਵ ਕੇਸ

ਰਾਜ ਅੰਦਰ ਅੱਜ ਸਭ ਤੋਂ ਵੱਧ 298 ਪਾਜ਼ਿਟਿਵ ਕੇਸ ਜਲੰਧਰ ਵਿੱਚ ਆਏ ਹਨ। ਲੁਧਿਆਣਾ ਵਿਚ 220, ਫਿਰੋਜ਼ਪੁਰ ਵਿਚ 153, ਬਠਿੰਡਾ ਵਿੱਚ ਵੀ 153 ਅਤੇ ਪਟਿਆਲਾ ਵਿਚ 130 ਮਾਮਲੇ ਸਾਹਮਣੇ ਆਏ ਹਨ।

ਜ਼ਿਲ੍ਹੇ ਵਾਰ ਵੇਰਵਾ ਹੇਠ ਲਿਖ਼ੇ ਅਨੁਸਾਰ ਹੈ:

ਜਲੰਧਰ 298

ਲੁਧਿਆਣਾ 220

ਫਿਰੋਜ਼ਪੁਰ 153

ਬਠਿੰਡਾ 153

ਪਟਿਆਲਾ 130

ਮੋਗਾ 91

ਮੋਹਾਲੀ 65

ਬਰਨਾਲਾ 62

ਰੋਪੜ 55

ਅੰਮ੍ਰਿਤਸਰ 50

ਮੁਕਤਸਰ 38

ਗੁਰਦਾਸਪੁਰ 36

ਫ਼ਰੀਦਕੋਟ 32

ਸੰਗਰੂਰ 25

ਫ਼ਾਜ਼ਿਲਕਾ 21

ਨਵਾਂਸ਼ਹਿਰ 19

ਕਪੂਰਥਲਾ 16

ਫ਼ਤਹਿਗੜ੍ਹ ਸਾਹਿਬ 12

ਪਠਾਨਕੋਟ 8

ਮਾਨਸਾ 6

ਹੁਸ਼ਿਆਰਪੁਰ 1

ਤਰਨ ਤਾਰਨ 1

ਹੋਰ ਵੇਰਵੇ ਲਈ ਸਿਹਤ ਬੁਲੇਟਿਨ ਵੇਖ਼ੋ: ਇੱਥੇ ਕਲਿੱਕ ਕਰੋ


ਇਸ ਨੂੰ ਵੀ ਪੜ੍ਹੋ:
ਮੰਨ ਗਈ ਸਤਿਕਾਰ ਕਮੇਟੀ ਕਿ ਪੁਰਾਤਨ ਸਰੂਪ ਉਨ੍ਹਾਂ ਕੋਲ ਹੈ – ਪਰ ਵਾਪਿਸ ਦੇਣ ’ਚ ਅਜੇ ਵੀ ‘ਮੈਂ ਨਾ ਮਾਨੂੰ’


Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION