ਯੈੱਸ ਪੰਜਾਬ
ਫਰੀਦਕੋਟ, 17 ਅਕਤੂਬਰ, 2020:
ਪੰਜਾਬ ਵਿੱਚੋਂ ਸਨਿਚਰਵਾਰ ਸਵੇਰੇ ਬੜੀ ਹੀ ਭਿਆਨਕ ਅਤੇ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ।
ਖ਼ਬਰ ਫ਼ਰੀਦਕੋਟ ਦੇ ਪਿੰਡ ਕਲੇਰ ਤੋਂ ਹੈ ਜਿੱਥੇ ਲੰਘੀ ਰਾਤ ਇਕ ਹੀ ਪਰਿਵਾਰ ਦੇ ਚਾਰ ਜੀਆਂ ਨੇ ਖ਼ੁਦ ਨੂੰ ਅੱਗ ਦੇ ਹਵਾਲੇ ਕਰਦੇ ਹੋਏ ਆਪਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਪਤਾ ਲੱਗਾ ਹੈ ਕਿ ਇਹ ਪਰਿਵਾਰ ਪਿੰਡ ਵਿੱਚ ਸਥਿਤ ਇਕ ਇੱਟਾਂ ਦੇ ਭੱਠੇ ’ਤੇ ਕੰਮ ਕਰਦਾ ਸੀ ਅਤੇ ਪਰਿਵਾਰ ਦਾ ਮੁਖ਼ੀ ਭੱਠੇ ’ਤੇ ਮੁਨਸ਼ੀ ਸੀ।
ਮੂਲ ਰੂਪ ਵਿੱਚ ਰਾਜਸਥਾਨ ਦੇ ਰਹਿਣ ਵਾਲੇ ਇਸ ਪਰਿਵਾਰ ਨੇ ਇਹ ਹੌਲਨਾਕ ਕਦਮ ਕਿਉਂ ਉਠਾਇਆ, ਅਜੇ ਇਸ ਬਾਰੇ ਕੋਈ ਖ਼ਬਰ ਨਹੀਂ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਪਿੰਡ ਵਿੱਚ ਪੁੱਜੀ ਹੈ ਅਤੇ ਜਾਂਚ ਸ਼ੁਰੂ ਕੀਤੀ ਹੈ। ਇਹ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਹਨ ਕਿ ਪਰਿਵਾਰ ਨੇ ਸਮੂਹਿਕ ਆਤਮਹੱਤਿਆ ਦਾ ਇਹ ਫ਼ੈਸਲਾ ਕਿਹੜੇ ਦਬਾਅ ਹੇਠ ਲਿਆ।
ਇਸ ਖ਼ਬਰ ਦੇ ਹੋਰ ਵੇਰਵਿਆਂ ਦੀ ਉਡੀਕ ਹੈ। ਪ੍ਰਾਪਤ ਹੋਣ ’ਤੇ ਇੱਥੇ ਹੀ ਸਾਂਝੇ ਕੀਤੇ ਜਾਣਗੇ।