34 C
Delhi
Tuesday, April 16, 2024
spot_img
spot_img

ਪੰਜਾਬ ’ਚ ਆਏ 4 ਹੋਰ ਨਵੇਂ ਪਾਜ਼ਿਟਿਵ ਕੇਸ, ਕੁਲ ਗਿਣਤੀ ਵਧ ਕੇ 191 ਹੋਈ

ਯੈੱਸ ਪੰਜਾਬ
ਚੰਡੀਗੜ੍ਹ, 19 ਅਪ੍ਰੈਲ, 2020:

ਪੰਜਾਬ ਵਿਚ ਅੱਜ 4 ਹੋਰ ਨਵੇਂ ਕੋਰੋਨਾ ਵਾਇਰਸ ਪਾਜ਼ਿਟਿਵ ਕੇਸ ਸਾਹਮਣੇ ਆਉਣ ਨਾਲ ਸਥਿਤੀ ਹੋਰ ਗੰਭੀਰ ਹੋ ਗਈ ਹੈ। ਇਹ ਸਾਰੇ ਕੇਸ ਮੋਹਾਲੀ ਵਿਚ ਨਯਾਗਾਉਂ ਤੋਂ ਆਏ ਹਨ ਜਿਸ ਨਾਲ ਮੋਹਾਲੀ ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ 57 ਤੋਂ ਵਧ ਕੇ 61 ਹੋ ਗਈ ਹੈ।

ਇਸ ਦੇ ਨਾਲ ਹੀ ਰਾਜ ਵਿਚ ਪਾਜ਼ਿਟਿਵ ਕੇਸਾਂ ਦੀ ਗਿਣਤੀ ਵਧ ਕੇ 191 ਹੋ ਗਈ ਹੈ ਜਦਕਿ ਰਾਜ ਅੰਦਰ ਇਸ ਮਹਾਂਮਾਰੀ ਕਾਰਨ 16 ਮੌਤਾਂ ਹੋ ਚੁੱਕੀਆਂ ਹਨ।

ਅੱਜ ਸਾਹਮਣੇ ਆਏ ਸਾਰੇ ਕੇਸ ਪੀ.ਜੀ.ਆਈ.ਦੇ ਇਕ ਸਿਹਤਕਰਮੀ ਦੇ ਪਰਿਵਾਰਕ ਮੈਂਬਰ ਹਨ। ਇਹ ਸਿਹਤ ਕਰਮੀ 17 ਅਪ੍ਰੈਲ ਨੂੰ ਪਾਜ਼ਿਟਿਵ ਪਾਇਆ ਗਿਆ ਸੀ ਜਿਸ ਉਪਰੰਤ ਇਸਨੂੂੰ ਪੀ.ਜੀ.ਆਈ. ਦੇ ਆਈਸੋਲੇਸ਼ਨ ਸੈਂਟਰ ਵਿਚ ਰੱਖਿਆ ਗਿਆ ਸੀ। ਇਸਦੇ ਪਰਿਵਾਰ ਦੇ ਮੈਂਬਰਾਂ ਤੇ ਕੁਝ ਹੋਰਨਾਂ ਸੰਪਰਕਾਂ ਦੇ ਸੈਂਪਲ ਲਏ ਗਏ ਸਨ।

ਅੱਜ ਆਈਆਂ ਰਿਪੋਰਟਾਂ ਮੁਤਾਬਕ ਇਸ ਸਿਹਤ ਕਰਮੀ ਦੀ 60 ਸਾਲਾ ਮਾਤਾ, 26 ਸਾਲਾ ਪਤਨੀ ਅਦ ਇਕ ਇਕ ਸਾਲ ਦੇ ਬੱਚੇ ਸਣੇ ਚਾਰ ਵਿਅਕਤੀ ਪਾਜ਼ਿਟਿਵ ਪਾਏ ਗਏ ਹਨ।

ਇਸ ਵਿਅਕਤੀ ਦੀ ਪਤਨੀ ਅਤੇ ਛੋਟੇ ਬੱਚੇ ਨੂੰ ਪੀ.ਜੀ.ਆਈ. ਵਿਚ ਭੇਜਿਆ ਗਿਆ ਹੈ ਜਦਕਿ ਮਾਤਾ ਸਣੇ ਦੋ ਹੋਰ ਪਾਜ਼ਿਟਿਵ ਕੇਸਾਂ ਨੂੂੰ ਗਿਆਨ ਸਾਗਰ ਹਸਪਤਾਲ ਘੱਲਿਆ ਗਿਆ ਹੈ।

ਇਹਨਾਂ ਦੇ ਪਾਜ਼ਿਟਿਵ ਪਾਏ ਜਾਣਨਾਲ ਹੁਣ ਹੋਰ ਸੰਪਰਕਾਂ ਦੀ ਤਾਲਾਸ਼ ਆਰੰਭ ਹੋ ਗਈ ਹੈ।

ਮੋਹਾਲੀ ਜ਼ਿਲ੍ਹੇ ਵਿਚ ਹੁਣ ਤਕ 919 ਵਿਅਕਤੀਆਂਦੇੇ ਸੈਂਪਲ ਲਏ ਗਏ ਜਿਨ੍ਹਾਂ ਵਿਚੋਂ838 ਨੈਗੇਟਿਵ ਪਾਏ ਗੲੈ ਜਦਕਿ 61 ਪਾਜ਼ਿਟਿਵ ਕੇਸ ਮਿਲੇ। 20 ਨਤੀਜੇ ਅਜੇ ਆਉਣੇ ਬਾਕੀ ਹਨ। ਇਸ ਨਾਮੁਰਾਦ ਬਿਮਾਰੀ ਕਾਰਨ ਜ਼ਿਲ੍ਹੇ ਵਿਚ ਹੁਣ ਤਕ 2 ਮੌਤਾਂ ਹੋ ਚੁੱਕੀਆਂ ਹਨ ਜਦਕਿ 6 ਵਿਅਕਤੀ ਸਿਹਤਯਾਬ ਹੋ ਕੇ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION