35.8 C
Delhi
Friday, March 29, 2024
spot_img
spot_img

ਪੰਜਾਬ ’ਚ ਅਵਾਰਾ ਪਸ਼ੂਆਂ ਦੇ ‘ਅਤਿਵਾਦ’ ਵਿਰੁੱਧ ਧਰਨਿਆਂ ਦਾ ਮੁੱਢ ਬੱਝਾ, ਪ੍ਰਸ਼ਾਸ਼ਨ ਨੂੰ ਦਿੱਤਾ ਮਹੀਨੇ ਦਾ ਅਲਟੀਮੇਟਮ

ਯੈੱਸ ਪੰਜਾਬ
ਕੋਟਕਪੂਰਾ, 26 ਅਗਸਤ, 2019 –

ਅਵਾਰਾ ਪਸ਼ੂਆਂ ਦੀ ਸਮੱਸਿਆ ਅਤੇ ਉਸਦੇ ਹੱਲ ਲਈ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਸਹਿਯੋਗੀ ਜਥੇਬੰਦੀਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਬੱਤੀਆਂ ਵਾਲੇ ਚੋਂਕ ’ਚ ਲਾਏ ਗਏ ਰੋਸ ਧਰਨੇ ਦੌਰਾਨ ਵੱਖ-ਵੱਖ ਸੂਝਵਾਨ ਬੁਲਾਰਿਆਂ ਨੇ ਕਈ ਅਣਦੇਖੇ ਅਤੇ ਅਣਕਿਆਸੇ ਨੁਕਤਿਆਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

ਕਲੱਬ ਦੇ ਪ੍ਰਧਾਨ ਗੁਰਬਚਨ ਸਿੰਘ ਟੋਨੀ, ਮੁੱਖ ਸਲਾਹਕਾਰ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਜੇਕਰ ਜਿਲਾ ਪ੍ਰਸ਼ਾਸ਼ਨ ਗਊ ਟੈਕਸ ਦੇ ਨਾਮ ’ਤੇ ਇਕੱਤਰ ਕੀਤੀ ਜਾਂਦੀ ਰਕਮ ਦਾ ਇਕ ਡਿਸਪਲੇ ਬੋਰਡ ਲਾ ਦੇਵੇ ਅਤੇ ਇਸੇ ਤਰਜ਼ ’ਤੇ ਗਊਸ਼ਾਲਾਵਾਂ ਦੇ ਪ੍ਰਬੰਧਕ ਵੀ ਆਮਦਨ ਅਤੇ ਖਰਚ ਦਾ ਵਿਸਥਾਰ ਹਰ ਸਾਲ ਜਨਤਕ ਕਰਦੇ ਰਹਿਣ ਤਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਸੁਭਾਵਿਕ ਹੈ।

ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਇਕ ਮਹੀਨੇ ਦੇ ਅੰਦਰ ਅੰਦਰ ਉਕਤ ਸਮੱਸਿਆ ਹੱਲ ਨਾ ਹੋਈ ਤਾਂ ਅਗਲੇ ਸੰਘਰਸ਼ ਦੀ ਰਣਨੀਤੀ ਸਖਤ ਅਤੇ ਤਿੱਖੀ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।

ਰਤਨ ਲਾਲ ਮਿੱਠੂ ਅਗਰਵਾਲ, ਓਮਕਾਰ ਗੋਇਲ, ਯਸ਼ਪਾਲ ਅਗਰਵਾਲ, ਨਰਿੰਦਰ ਰਠੌਰ, ਗੁਰਇਕਬਾਲ ਸਿੰਘ ਢੱਲਾ ਅਤੇ ਸ਼ਾਮ ਲਾਲ ਚਾਵਲਾ ਨੇ ਗਊਸ਼ਾਲਾਵਾਂ ਦੀ ਆਮਦਨ ਦੀ ਦੁਰਵਰਤੋਂ, ਡਿਕਟੇਟਰਸ਼ਿਪ, ਵਿਤਕਰੇਬਾਜੀ, ਹੇਰਾਫੇਰੀ ਸਮੇਤ ਕਈ ਅਹਿਮ ਨੁਕਤੇ ਸਾਂਝੇ ਕਰਦਿਆਂ ਚੁਣੌਤੀ ਦਿੱਤੀ ਕਿ ਗਊਸ਼ਾਲਾਵਾਂ ਦੇ ਪ੍ਰਬੰਧਕ ਕਿਸੇ ਵੀ ਮੰਚ ਤੋਂ ਉਨਾਂ ਨਾਲ ਖੁੱਲੀ ਬਹਿਸ ਕਰ ਸਕਦੇ ਹਨ।

ਐਡਵੋਕੇਟ ਜਗਦੀਸ਼ ਪ੍ਰਸ਼ਾਦ, ਮਨਦੀਪ ਸਿੰਘ ਮਿੰਟੂ ਗਿੱਲ, ਜਥੇ. ਮੱਖਣ ਸਿੰਘ ਨੰਗਲ, ਡਾ. ਰਜਿੰਦਰ ਅਰੋੜਾ, ਭਾਰਤ ਭੂਸ਼ਨ ਆਜ਼ਾਦ, ਮਨਜੀਤ ਸ਼ਰਮਾ, ਬੋਹੜ ਸਿੰਘ ਲੱਧੜ, ਗੁਰਪ੍ਰੀਤ ਸਿੰਘ ਚੰਦਬਾਜਾ, ਮਨਤਾਰ ਸਿੰਘ ਮੱਕੜ, ਪੋ੍ਰ. ਐਚਐਸ ਪਦਮ, ਪ੍ਰਭੂ ਪੇ੍ਰਮੀ, ਵੀਰਇੰਦਰਜੀਤ ਸਿੰਘ ਪੁਰੀ, ਜਗਜੀਤ ਸਿੰਘ, ਗੁਰਿੰਦਰ ਸਿੰਘ, ਰਣਜੀਤ ਸਿੰਘ ਵਾਂਦਰ ਅਤੇ ਬੋਹੜ ਸਿੰਘ ਘਾਰੂ ਨੇ ਆਖਿਆ ਕਿ ਜਾਂ ਤਾਂ ਅਵਾਰਾ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ ਤੇ ਜਾਂ ਪੰਜਾਬ ਭਰ ਦੇ ਜਿਲੇ ’ਚ ਬੁੱਚੜਖਾਨੇ ਖੋਲ੍ਹੇ ਜਾਣ।

ਉਨਾਂ ਹੈਰਾਨੀ ਪ੍ਰਗਟਾਈ ਕਿ ਦੇਸ਼ ਦੇ ਹੋਰ ਹਿੱਸਿਆਂ ’ਚ ਬੁੱਚੜਖਾਨਿਆਂ ਲਈ ਲਿਜਾਏ ਜਾ ਰਹੇ ਸਾਨ੍ਹ ਜਾਂ ਢੱਠਿਆਂ ਦੇ ਟਰੱਕਾਂ ਨੂੰ ਘੇਰ ਕੇ ਡਰਾਈਵਰ, ਕੰਡਕਟਰ ਜਾਂ ਮਾਲਕਾਂ ਨਾਲ ਕੁੱਟਮਾਰ ਕਰਨ ਦੀਆਂ ਅਨੇਕਾਂ ਘਟਨਾਵਾਂ ਵਾਪਰਣ ਦੇ ਬਾਵਜੂਦ ਕਿਸੇ ਸਰਕਾਰ ਨੇ ਬਦਮਾਸ਼ੀ ਕਰਨ ਵਾਲੇ ਗੁੰਡਾ ਅਨਸਰਾਂ ਖਿਲਾਫ ਕਾਰਵਾਈ ਕਰਨ ਦੀ ਜਰੂਰਤ ਹੀ ਨਹੀਂ ਸਮਝੀ।

ਧਰਨੇ ਦੌਰਾਨ ਅਵਾਰਾ ਪਸ਼ੂਆਂ ਦੇ ਅੱਤਵਾਦ, ਬੁੱਚੜਖਾਨੇ, ਗਊ ਟੈਕਸ ਬੰਦ ਕਰਨ, ਗਊਸ਼ਾਲਾਵਾਂ ਦੀ ਆਮਦਨ ਦੀ ਦੁਰਵਰਤੋਂ, ਅਵਾਰਾ ਪਸ਼ੂਆਂ ਦਾ ਸੰਤਾਪ ਹੰਢਾ ਰਹੇ ਵਾਹਨ ਚਾਲਕਾਂ, ਰਾਹਗੀਰਾਂ, ਦੁਕਾਨਦਾਰਾਂ ਅਤੇ ਆਮ ਲੋਕਾਂ ਦੀ ਸਮੱਸਿਆ, ਅਵਾਰਾ ਪਸ਼ੂਆਂ ਕਾਰਨ ਹਾਦਸਿਆਂ ਦਾ ਸ਼ਿਕਾਰ ਹੋਏ ਪੀੜਤ ਪਰਿਵਾਰਾਂ, ਸਦੀਵੀ ਵਿਛੋੜਾ ਦੇ ਗਏ ਲੋਕਾਂ ਨਾਲ ਸਬੰਧਤ ਹਰ ਨੁਕਤੇ ਤੋਂ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ।

ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਪੁੱਜੇ ਬਲਵਿੰਦਰ ਸਿੰਘ ਐਸਡੀਐਮ ਅਤੇ ਬਲਕਾਰ ਸਿੰਘ ਸੰਧੂ ਡੀਐਸਪੀ ਨੇ ਮੰਗ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਵਿਸ਼ਵਾਸ਼ ਦਿਵਾਇਆ ਕਿ ਉਹ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਇਹ ਸਮੱਸਿਆ ਹੱਲ ਕਰਾਉਣ ਦੇ ਯਤਨ ਕਰਨਗੇ।

ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ. ਮਨਜੀਤ ਸਿੰਘ ਢਿੱਲੋਂ, ਜਗਜੀਤ ਨਾਬਰ, ਗੁਰਦੀਪ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਬਲਜੀਤ ਸਿੰਘ ਖੀਵਾ, ਅਮਨ ਘੋਲੀਆ, ਰਮੇਸ਼ ਸਿੰਘ ਗੁਲਾਟੀ, ਹਰਪ੍ਰੀਤ ਸਿੰਘ, ਡਾ. ਪ੍ਰੀਤਮ ਸਿੰਘ ਛੌਕਰ, ਗੁਰਦੇਵ ਸਿੰਘ ਸ਼ੰਟੀ, ਪ੍ਰਦੀਪ ਸ਼ਰਮਾ, ਜਸਕਰਨ ਸਿੰਘ ਭੱਟੀ, ਸੁਖਵਿੰਦਰ ਸਿੰਘ, ਕੁਲਵੰਤ ਸਿੰਘ ਚਾਨੀ, ਸੋਮਨਾਥ ਅਰੋੜਾ, ਨਰਜਿੰਦਰ ਸਿੰਘ ਖਾਰਾ, ਮੁਕੰਦ ਸਿੰਘ ਕੰਦੀ, ਕੰਵਰਜੀਤ ਸਿੰਘ ਸੇਠੀ, ਰਾਜਾ ਠੇਕੇਦਾਰ ਆਦਿ ਨੇ ਵੀ ਸੰਬੋਧਨ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION