ਮੈਲਬੌਰਨ, 29 ਜੁਲਾਈ, 2019 –
ਪੰਜਾਬੀ ਸੱਥ ਮੈਲਬੌਰਨ ਅਤੇ ਊਰਜਾ ਫਾਊਂਡੇਸ਼ਨ ਵੱਲੋਂ ਸਾਹਿਤਕ ਸ਼ਾਮ ਦਾ ਆਯੋਜਨ ਕੀਤਾ ਜਾ ਰਿਹਾ। ਇਸ ਮੌਕੇ ਪੰਜਾਬੀ ਸੱਥ ਮੈਲਬੌਰਨ ਦੇ ਸੇਵਾਦਾਰ ਬਿੱਕਰ ਬਾਈ ਰਾਮਪੁਰਾ ਫੂਲ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵੱਖ ਵੱਖ ਖੇਤਰਾਂ ਨਾਲ ਸਬੰਧਤ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਣਾ ਹੈ।
ਜਿੰਨ੍ਹਾਂ ‘ਚ ਸੁੱਚਾ ਸਿੰਘ ਰੰਧਾਵਾ,ਜਗਰੂਪ ਸਿੰਘ ਜਰਖੜ ਖੇਡ ਲੇਖਕ ਤੇ ਪ੍ਰਮੋਟਰ,ਦਵਿੰਦਰ ਦੀਦਾਰ, ਗੁਰਦਿਆਲ ਦਲਾਲ, ਰਣਜੀਤ ਫਰਵਾਲੀ, ਸੁਖਵਿੰਦਰ ਅੰਮ੍ਰਿਤ, ਚੰਨ ਅਮਰੀਕ, ਜਗਦੀਪ ਜੋਗਾ ਵਰਗੀਆਂ ਉੱਘੀਆਂ ਸ਼ਖਸੀਅਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਸਮਾਗਮ ‘ਚ ਸਮੁੱਚੇ ਭਾਈਚਾਰੇ ਨੂੰ ਸੱਦਾ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਸਮਾਗਮ ਐਤਵਾਰ 4 ਅਗਸਤ 2019 ਨੂੰ ਸ਼ਾਮ 2 ਤੋਂ 5 ਵਜੇ ਤੱਕ ਗਲਾਡਾ ਕਮਿਊਨਿਟੀ ਸੈਂਟਰ ਐਪਿੰਗ ਵਿੱਚ ਕਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਵੱਲੋਂ ਸਾਹਿਤਕ ਸ਼ਾਮ ਦੀ ਹਰ ਵਰ੍ਹੇ ਉਡੀਕ ਕੀਤੀ ਜਾਂਦੀ ਹੈ।
ਜਿਸ ਵਿਚ ਉੱਘੀਆਂ ਸ਼ਖਸੀਅਤਾਂ ਆਪਣੇ ਵਿਰਸੇ ਤੇ ਵਿਰਾਸਤ ਨੂੰ ਚੇਤੇ ਕਰਦਿਆਂ ਇਸ ਸਮਾਗਮ ਦੀ ਰੌਣਕ ਬਣਦੇ ਹਨ। ਇਸ ਮੌਕੇ ਬਿੱਕਰ ਬਾਈ, ਕੁਲਜੀਤ ਕੌਰ ਗਜ਼ਲ, ਮਧੂ ਤਨਹਾ, ਸੰਜੇ ਭੰਡਾਰੀ (ਊਰਜਾ ਫਾਊਂਡੇਸ਼ਨ) ਹੁਰਾਂ ਨੇ ਸਰੋਤਿਆਂ ਨੂੰ ਇਸ ਸਮਾਗਮ ‘ਚ ਹੁੰਮਹੁਮਾ ਕੇ ਪੁੱਜਣ ਲਈ ਸੱਦਾ ਦਿੱਤਾ।