30.6 C
Delhi
Thursday, April 25, 2024
spot_img
spot_img

ਪ੍ਰੋ. ਹਰਦੀਪ ਸਿੰਘ ਨੇ GNDU ਦੇ ਡੀਨ, ਅਕਾਦਮਿਕ ਮਾਮਲੇ ਅਤੇ ਪ੍ਰੋ. ਅਨੀਸ਼ ਦੁਆ ਨੇ ਡੀਨ ਵਿਦਿਆਰਥੀ ਭਲਾਈ ਵਜੋਂ ਅਹੁਦਾ ਸੰਭਾਲਿਆ

ਯੈੱਸ ਪੰਜਾਬ
ਅੰਮ੍ਰਿਤਸਰ, 1 ਅਪ੍ਰੈਲ, 2021 –
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋ. ਹਰਦੀਪ ਸਿੰਘ ਨੇ ਬਤੌਰ ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ ਵਜੋਂ, ਜ਼ੂਆਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਅਨੀਸ਼ ਦੁਆ ਨੇ ਬਤੌਰ ਵਜੋਂ ਡੀਨ ਵਿਦਿਆਰਥੀ ਭਲਾਈ ਅਤੇ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਬਤੌਰ ਵਾਈਸ ਚਾਂਸਲਰ ਆਫਿਸ ਦੇ ੳ ਐਸ ਡੀ ਵਜੋਂ ਅੱਜ ਆਪਣੇ ਅਹੁਦੇ ਸੰਭਾਲ ਲਏ ਹਨ । ਇਹਨਾਂ ਤੋਂ ਇਲਾਵਾ ਪ੍ਰੋ. ਅਤੁਲ ਖੰਨਾ ਡੀਨ ਅਲੂਮਨੀ ਐਸੋਸੀਏਸ਼ਨ, ਪੋ. ਜਯੋਤੀਸ਼ ਮਲਹੋਤਰਾ ਨੇ ਡੀਨ ਅਕਾਦਮਿਕ ਮਾਮਲੇ ਅਤੇ ਸਟੂਡੈਂਟ ਵੈਲਫੇਅਰ ਰਿਜਨਲ ਸੈਂਟਰ ਜਲੰਧਰ, ਪੋ੍ਰ. ਰਿਸ਼ੀ ਰਾਜ ਸ਼ਰਮਾ ਨੇ ਡੀਨ ਅਕਾਦਮਿਕ ਮਾਮਲੇ ਅਤੇ ਸਟੂਡੈਂਟ ਵੈਲਫੇਅਰ ਰਿਜਨਲ ਸੈਂਟਰ ਗੁਰਦਾਸਪੁਰ, ਪ੍ਰੋ. ਰੇਨੂੰ ਭਾਰਦਵਾਜ ਨੇ ਡਾਇਰੈਕਟਰ ਰਿਸਰਚ, ਪ੍ਰੋ. ਆਦਰਸ਼ ਪਾਲ ਵਿਜ ਨੇ ਡਾਇਰੈਕਟਰ ਯੂ.ਜੀ.ਸੀ-ਐਚ ਆਰ ਡੀ ਸੀ, ਪ੍ਰੌ ਹਰਦੀਪ ਸਿੰਘ ਗੁਜਰਾਲ ਨੇ ਡਾਇਰੈਕਟਰ ਸੀ ਈ ਪੀ, ਪ੍ਰੋ. ਅਸ਼ਵਨੀ ਲੂਥਰਾ ਨੇ ਡਾਇਰੈਕਟਰ ਆਈ ਕਿਊ ਏ ਸੀ, ਪ੍ਰੋ. ਸਰੌਜ ਬਾਲਾ ਨੇ ਡਾਇਰੈਕਟਰ ਡਿਪਾਰਟਮੈਂਟ ਆਫ ਲਾਈਫ ਲੌਂਗ ਲਰਨਿੰਗ, ਪੋ੍ਰ. ਬਲਮੀਤ ਸਿੰਘ ਨੇ ਪੋ੍ਰ. ਇੰਚਾਰਜ ਪਬਲੀਕਿਸ਼ੇਨ ਬਿਊਰੋ, ਪ੍ਰੋ. ਸੁਖਪ੍ਰੀਤ ਸਿੰਘ, ਪੋ੍ਰ. ਇੰਚਾਰਜ ਪਬਲਿਕ ਰਿਲੇਸ਼ਨ, ਪੋ੍ਰ. ਬਿਕਰਮਜੀਤ ਸਿੰਘ ਬਾਜਵਾ, ਪੋ੍ਰ. ਇੰਚਾਰਜ ਪਲੇਸਮੈਂਟ, ਪੋ੍ਰ. ਪ੍ਰੀਤ ਮੋਹਿੰਦਰ ਬੇਦੀ ਨੇ ਯੂ ਆਈ ਐਲ ਪੀ, ਪੋ੍ਰ. ਮਨੋਜ ਕੁਮਾਰ ਪੋ੍ਰ. ਇੰਚਾਰਜ ਪ੍ਰੀਖਿਆਵਾਂ, ਪੋ੍ਰ. ਕਰਨਜੀਤ ਕਾਹਲੋਂ ਨੇ ਸੈਂਟਰਲ ਟਾਈਮ ਟੇਬਲ ਗਰੇਡਿੰਗ ਸਿਸਟਮ, ਪੋ੍ਰ. ਪਲਵਿੰਦਰ ਸਿੰਘ ਕੋਆਰਡੀਨੇਟਰ ਸੈਂਟਰਲ ਫੈਕਲਟੀ, ਪੋ੍ਰ. ਸੰਦੀਪ ਸ਼ਰਮਾ ਚੀਫ ਇਨਫਾਰਮੇਸ਼ਨ ਸਕਿਊਰਟੀ ਅਫਸਰ ਅਤੇ ਡਾ ਰਾਜਬੀਰ ਭੱਟੀ ਨੇ ਬਤੌਰ ਡਿਪਟੀ ਡਾਇਰੈਕਟਰ ਯੂ.ਜੀ.ਸੀ-ਐਚ ਆਰ ਡੀ ਸੀ ਵਜੋਂ ਵੀ ਅੱਜ ਆਪਣੇ ਅਹੁਦੇ ਸੰਭਾਲ ਲਏ ਹਨ ।

ਪ੍ਰੋ. ਹਰਦੀਪ ਸਿੰਘ ਨੇ ਇਹ ਅਹੁਦਾ ਸਾਬਕਾ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਦੀ ਥਾਂ ਤੇ ਸੰਭਾਲਿਆ ਹੈ। ਉਹ ਇਸ ਤੋ ਪਹਿਲਾ ਡੀਨ ਵਿਦਿਆਰਥੀ ਭਲਾਈ ਸਨ।ਇਸੇ ਤਰਾਂ ਜ਼ੂਆਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਅਨੀਸ਼ ਦੁਆ ਨੇ ਬਤੌਰ ਡੀਨ ਵਿਦਿਆਰਥੀ ਭਲਾਈ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਇਸ ਸਮੇਂ ਡਾਇਰੈਕਟਰ ਈਵੈਂਟਸ ਹਾਸਪਿਟੈਲਟੀ ਦੀਆਂ ਸੇਵਾਵਾਂ ਨਿਭਾ ਰਹੇ ਹਨ ।

ਉਹਨਾਂ ਦੇ ਅਹੁਦਾ ਸਭਾਲਣ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪ੍ਰੋ. ਕਰਨਜੀਤ ਸਿੰਘ ਕਾਹਲੋਂ, ਸਾਬਕਾ ਡੀਨ, ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜਰ ਸਨ । ਜਿਨ੍ਹਾਂ ਵਲੋਂ ਨਵ-ਨਿਯੁਕਤ ਅਧਿਕਾਰੀਆਂ ਨੂੰ ਉਹਨਾਂ ਦੀ ਨਿਯੁਕਤੀ ਤੇ ਸਵਾਗਤ ਕੀਤਾ ਅਤੇ ਮੂੰਹ ਮਿੱਠਾ ਕਰਵਾਕੇ ਅਹੁਦੇ ਤੇ ਬਿਠਾਇਆ।ਸਾਰੇ ਨਵ-ਨਿਯੁਕਤ ਅਧਿਕਾਰੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦੁਆਇਆ ਕਿ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਕਾਸ ਦੀਆਂ ਬੁਲੰਦੀਆਂ ਤੇ ਲੈ ਕੇ ਜਾਣ ਲਈ ਤਨਦੇਹੀ ਨਾਲ ਕੰਮ ਕਰਨਗੇ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION