35.1 C
Delhi
Thursday, March 28, 2024
spot_img
spot_img

ਪ੍ਰੋ: ਆਰ.ਪੀ. ਤਿਵਾੜੀ ਨੇ ਸੈਂਟਰਲ ਯੂਨੀਵਰਸਿਟੀ ਪੰਜਾਬ ਦੇ ਤੀਜੇ ਉਪ ਕੁਲਪਤੀ ਵਜੋਂ ਅਹੁਦਾ ਸੰਭਾਲਿਆ

ਬਠਿੰਡਾ, 23 ਅਗਸਤ, 2020:

ਸੀਨੀਅਰ ਪ੍ਰੋਫੈਸਰ ਪ੍ਰੋ: ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਸ਼ਨੀਵਾਰ 22 ਅਗਸਤ 2020 ਨੂੰ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਤੀਜੇ ਵਾਈਸ-ਚਾਂਸਲਰ ਵਜੋਂ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ। ਭਾਰਤ ਦੇ ਸਤਿਕਾਰਯੋਗ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਯੂਨੀਵਰਸਿਟੀ ਦੇ ਵਿਜ਼ਿਟਰ ਵਜੋਂ ਪ੍ਰੋਫੈਸਰ ਆਰ ਪੀ ਤਿਵਾੜੀ ਨੂੰ ਕੇਂਦਰੀ ਯੂਨੀਵਰਸਿਟੀਜ਼ ਐਕਟ, 2009 ਦੇ ਨਿਯਮ -2 ਦੇ ਅਨੁਸਾਰ ਸੀਯੂਪੀਬੀ ਦਾ ਤੀਜਾ ਵਾਈਸ-ਚਾਂਸਲਰ ਨਿਯੁਕਤ ਕੀਤਾ ਹੈ।

ਸਿੱਖਿਆ ਮੰਤਰਾਲੇ ਵੱਲੋਂ ਸੀਯੂਪੀਬੀ ਰਜਿਸਟਰਾਰ 13 ਅਗਸਤ ਨੂੰ ਜਾਰੀ ਕੀਤੇ ਗਏ ਪੱਤਰ ਅਨੁਸਾਰ, ਵਾਈਸ-ਚਾਂਸਲਰ ਵਜੋਂ ਪ੍ਰੋ: ਤਿਵਾੜੀ ਦੀ ਸੇਵਾ ਦੀ ਮਿਆਦ ਉਹਨਾਂ ਦੇ ਅਹੁਦਾ ਸੰਭਾਲਣ ਦੀ ਤਰੀਕ ਤੋਂ ਪੰਜ ਸਾਲ ਦੀ ਹੋਵੇਗੀ, ਜਾਂ ਜਦੋਂ ਤਕ ਉਹ ਸੱਤਰ ਸਾਲ ਦੀ ਉਮਰ ਪ੍ਰਾਪਤ ਨਹੀਂ ਕਰ ਲੈਂਦੇ, ਜੋ ਵੀ ਪਹਿਲਾਂ ਹੋਵੇਗੀ।

ਪ੍ਰੋ. ਆਰ.ਕੇ. ਕੋਹਲੀ, ਸੀਯੂਪੀਬੀ ਦੇ ਦੂਜੇ ਕੁਲਪਤੀ, ਨੇ ਪ੍ਰੋ: ਤਿਵਾੜੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਫੈਕਲਟੀ ਮੈਂਬਰਾਂ ਦੀ ਹਾਜ਼ਰੀ ਵਿਚ ਨਵੇਂ ਵਾਈਸ-ਚਾਂਸਲਰ ਨੂੰ ਚਾਰਜ ਸੌਂਪਿਆ।

ਪ੍ਰੋ: ਆਰ ਪੀ ਤਿਵਾੜੀ ਦਾ ਛਤੀਸ ਸਾਲਾਂ ਤੋਂ ਵੱਧ ਦਾ ਪ੍ਰਭਾਵਸ਼ਾਲੀ ਅਕਾਦਮਿਕ ਅਤੇ ਪ੍ਰਬੰਧਕੀ ਤਜ਼ਰਬਾ ਹੈ। ਸੀ.ਯੂ.ਪੀ.ਬੀ. ਦੇ ਵਾਈਸ ਚਾਂਸਲਰ ਵਜੋਂ ਸ਼ਾਮਲ ਹੋਣ ਤੋਂ ਪਹਿਲਾਂ ਪ੍ਰੋ: ਤਿਵਾੜੀ ਡਾ ਹਰੀਸਿੰਘ ਗੌਰ ਵਿਸ਼ਵਵਿਦਿਆਲਿਆ, ਸਾਗਰ ਦੇ ਵਾਈਸ ਚਾਂਸਲਰ ਵਜੋਂ ਕੰਮ ਕਰ ਰਹੇ ਸਨ। ਉਹ ਮਿਜੋਰਮ ਯੂਨੀਵਰਸਿਟੀ ਵਿਚ ਡੀਨ, ਸਕੂਲ ਆਫ਼ ਅਰਥ ਸਾਇੰਸਜ਼ ਅਤੇ ਕੁਦਰਤੀ ਸਰੋਤ ਪ੍ਰਬੰਧਨ, ਅਤੇ ਜੀਓਲੋਜੀ ਵਿਭਾਗ ਦੇ ਮੁਖੀ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।

ਪ੍ਰੋ: ਤਿਵਾੜੀ ਨੇ ਗੁਹਾਟੀ ਯੂਨੀਵਰਸਿਟੀ ਤੋਂ ਜੀਓਲੌਜੀ (ਪਲੈਓਨਟੋਲੋਜੀ) ਵਿੱਚ ਪੀਐਚਡੀ ਕੀਤੀ। ਉਹਨਾਂ ਨੂੰ ਧਰਤੀ ਵਿਗਿਆਨ ਦੇ ਖੇਤਰ ਵਿੱਚ ਮੁਹਾਰਤ ਹਾਸਿਲ ਹੈ, ਜਿਸ ਵਿੱਚ ਪਾਲੇਓਨਟੋਲੋਜੀ ਐਂਡ ਸਟ੍ਰੈਟਿਗ੍ਰਾਫੀ, ਅਤੇ ਭੂਚਾਲ ਵਿਗਿਆਨ ਐਂਡ ਜੀਪੀਐਸ ਜਿਓਡੀਸੀ ਸ਼ਾਮਲ ਹਨ। ਇੰਡੀਅਨ ਸਟ੍ਰੈਟਿਗ੍ਰਾਫੀ ਅਤੇ ਪੈਲੇਓਨਟੋਲੋਜੀ ਵਿੱਚ ਮਹੱਤਵਪੂਰਣ ਯੋਗਦਾਨ ਲਈ ਜੀਓਲੋਜੀਕਲ ਸੁਸਾਇਟੀ ਆਫ਼ ਇੰਡੀਆ ਵੱਲੋਂ ਉੰਨ੍ਹਾਂਨੂੰ ਐਲ. ਰਾਮਾ ਰਾਓ ਜਨਮ ਸ਼ਤਾਬਦੀ ਅਵਾਰਡ (2012) ਨਾਲ ਸਨਮਾਨਤ ਕੀਤਾ ਗਿਆ ਸੀ।

ਪੰਜਾਬ ਦੀ ਧਰਤੀ ਤੇ ਪਹੁੰਚਦੇ ਹੀ, ਪ੍ਰੋ ਤਿਵਾੜੀ ਨੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਮੱਥਾ ਟੇਕਿਆ। ਦਫਤਰ ਵਿਚ ਸ਼ਾਮਲ ਹੋਣ ਤੋਂ ਪਹਿਲਾਂ, ਪ੍ਰੋ: ਆਰ ਪੀ ਤਿਵਾੜੀ ਨੇ ‘ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਅਤੇ ਜੈ ਅਨੁਸੰਧਾਨ’ ਦੀ ਭਾਵਨਾ ਨੂੰ ਉਤਸ਼ਾਹਤ ਕਰਨ ਲਈ ਪਿੰਡ ਘੁੱਦਾ, ਜ਼ਿਲ੍ਹਾ ਬਠਿੰਡਾ ਵਿਖੇ ਸਥਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਖੇ ਬਣੇ ਸੀਯੂਪੀਬੀ ਸਮਾਰਕ ਦਾ ਦੌਰਾ ਕੀਤਾ। ਸੀਯੂਪੀਬੀ ਦੇ ਵਾਈਸ-ਚਾਂਸਲਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪ੍ਰੋ: ਤਿਵਾੜੀ ਨੇ ‘ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ’ ਵਿਖੇ ਮੱਥਾ ਟੇਕਿਆ।

ਅਹੁਦਾ ਸੰਭਾਲਣ ਤੋਂ ਬਾਅਦ ਤੋਂ ਬਾਅਦ ਪ੍ਰੋ: ਆਰ ਪੀ ਤਿਵਾੜੀ ਨੇ ਸੀਯੂਪੀਬੀ ਫੈਕਲਟੀ ਅਤੇ ਸਟਾਫ ਮੈਂਬਰਾਂ ਨਾਲ ਗੱਲਬਾਤ ਕੀਤੀ। ਆਪਣੇ ਸੰਬੋਧਨ ਵਿਚ ਪ੍ਰੋ: ਤਿਵਾੜੀ ਨੇ ਜ਼ਿਕਰ ਕੀਤਾ ਕਿ ਅਸੀਂ ਗੈਰ-ਭੇਦਭਾਵ, ਏਕਤਾ, ਸਭ ਦੇ ਲਈ ਬਰਾਬਰ ਮੌਕੇ, ਅਤੇ ਸਿੱਖਿਆ ਦੀ ਸਰਵ ਵਿਆਪਕ ਪਹੁੰਚ ਦੇ ਬੁਨਿਆਦੀ ਸਿਧਾਂਤਾਂ ਦੀ ਪਾਲਣਾ ਕਰਦਿਆਂ ਸਿੱਖਿਆ ਨੂੰ ਸਾਰਿਆਂ ਤੱਕ ਪਹੁੰਚਯੋਗ ਬਣਾਉਣ ਲਈ ਮਿਲ ਕੇ ਕੰਮ ਕਰਾਂਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਅਧਿਆਪਨ ਅਤੇ ਖੋਜ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਤੇ ਸੀਯੂਪੀਬੀ ਨੂੰ ਦੇਸ਼ ਦੀ ਸਰਬੋਤਮ ਯੂਨੀਵਰਸਿਟੀਆਂ ਵਿਚੋਂ ਇਕ ਬਣਾਉਣ ਲਈ ਸਾਰੇ ਯਤਨ ਕੀਤੇ ਜਾਣਗੇ।

ਇਸ ਮੌਕੇ ਸ੍ਰੀ ਕੇ.ਪੀ.ਐਸ. ਮੁੰਦਰਾ, ਰਜਿਸਟਰਾਰ, ਪ੍ਰੋਫੈਸਰ ਵੀ.ਕੇ. ਗਰਗ, ਡੀਨ ਵਿਦਿਆਰਥੀ ਭਲਾਈ, ਪ੍ਰੋਫੈਸਰ ਆਰ.ਕੇ. ਵੁਸੀਰੀਕਾ, ਡੀਨ ਇੰਚਾਰਜ ਅਕਾਦਮਿਕ ਮਾਮਲੇ, ਪ੍ਰੋਫੈਸਰ ਅੰਜਨਾ ਮੁਨਸ਼ੀ, ਡੀਨ ਰਿਸਰਚ, ਅਤੇ ਸੀਨੀਅਰ ਫੈਕਲਟੀ ਅਤੇ ਸਟਾਫ਼ ਮੈਂਬਰ ਮੌਜੂਦ ਸਨ।Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION