28.1 C
Delhi
Thursday, April 25, 2024
spot_img
spot_img

ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ 2019  ਭਾਰਤੀ ਅਰਥਚਾਰੇ ਨੂੰ ਹੁਲਾਰਾ ਦੇਵੇਗਾ: ਬਲਬੀਰ ਸਿੱਧੂ

ਐਸ.ਏ.ਐਸ. ਨਗਰ, 1 ਦਸੰਬਰ, 2019:

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਕਿਹਾ ਕਿ ‘ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ-2019’ ਕੌਮੀ ਤੇ ਕੌਮਾਂਤਰੀ ਸਨਅਤੀ ਘਰਾਣਿਆਂ ਤੋਂ ਵੱਡਾ ਨਿਵੇਸ਼ ਖਿੱਚੇਗਾ, ਜਿਸ ਨਾਲ ਮੌਜੂਦਾ ਸਮੇਂ ਨਿਵਾਣ ਵੱਲ ਜਾ ਰਹੇ ਭਾਰਤੀ ਅਰਥਚਾਰੇ ਨੂੰ ਹੁਲਾਰਾ ਮਿਲੇਗਾ।

ਇੱਥੇ ਅੱਜ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਕੈਬਨਿਟ ਮੰਤਰੀ ਤੇ ਮੁਹਾਲੀ ਤੋਂ ਵਿਧਾਇਕ ਸ. ਸਿੱਧੂ ਨੇ ਕਿਹਾ ਕਿ ਸਰਕਾਰੀ ਅੰਕੜਿਆਂ ਮੁਤਾਬਕ ਆਰਥਿਕ ਵਿਕਾਸ ਦਰ ਜੁਲਾਈ ਵਿੱਚ 4.5 ਫੀਸਦੀ ਹੈ, ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ ਦਰ 7.1 ਫੀਸਦੀ ਸੀ।

ਉਨਾਂ ਕਿਹਾ ਕਿ ਪੰਜਾਬ ਜਿਹੜਾ ਕਿ ਜ਼ਮੀਨ ਪੱਖੋਂ ਦੇਸ਼ ਦਾ ਸਿਰਫ਼ 1.5 ਫੀਸਦੀ ਬਣਦਾ ਹੈ, ਉਹ ਭਾਰਤ ਦੇ ਕੁੱਲ ਘਰੇਲੂ ਉਤਪਾਦਨ (ਜੀ.ਡੀ.ਪੀ.) ਵਿੱਚ 3 ਫੀਸਦੀ ਯੋਗਦਾਨ ਪਾ ਰਿਹਾ ਹੈ। ਉਨਾਂ ਕਿਹਾ ਕਿ ਰਾਜ ਵਿੱਚ ਦੋ ਲੱਖ ਛੋਟੀਆਂ, ਲਘੂ ਤੇ ਦਰਮਿਆਨੀਆਂ ਇਕਾਈਆਂ ਹਨ, ਜਿਹੜੀਆਂ ਰਾਜ ਨੂੰ ਮਜ਼ਬੂਤ ਸਨਅਤੀ ਆਧਾਰ ਦਿੰਦੀਆਂ ਹਨ।

ਉਨਾਂ ਕਿਹਾ ਕਿ ਪੰਜਾਬ ਦੀ ਕਾਰੋਬਾਰ ਪੱਖੀ ‘ਇੰਡਸਟਰੀਅਲ ਐਂਡ ਬਿਜ਼ਨਸ ਪਾਲਿਸੀ-2017’ ਵਿੱਚ ਮੈਨੂਫੈਕਚਰਿੰਗ ਵਿੱਚ ਨਵੇਂ ਪ੍ਰਾਜੈਕਟਾਂ ਅਤੇ ਮੌਜੂਦਾ ਪ੍ਰਾਜੈਕਟਾਂ ਦੇ ਵਿਸਤਾਰ ਦੇ ਨਾਲ ਨਾਲ ਸਾਰੀਆਂ ਵੱਡੀਆਂ ਸਨਅਤਾਂ, ਲਘੂ ਤੇ ਦਰਮਿਆਨੀਆਂ ਸਨਅਤਾਂ ਤੇ ਸਟਾਰਟਅੱਪਜ਼ ਲਈ ਰਿਆਇਤਾਂ ਦੇਣ ਦੀ ਪੇਸ਼ਕਸ਼ ਕਰਦੀ ਹੈ।

ਸ. ਸਿੱਧੂ ਨੇ ਕਿਹਾ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਵੱਖ ਵੱਖ ਕੰਪਨੀਆਂ ਨੇ ਰਾਜ ਵਿੱਚ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ।

ਉਨਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਐਗਰੋ ਤੇ ਫੂਡ ਪ੍ਰਾਸੈਸਿੰਗ ਵਿੱਚ 3523 ਕਰੋੜ, ਮੈਨੂਫੈਕਚਰਿੰਗ ਤੇ ਲਾਈਟ ਇੰਜਨੀਅਰਿੰਗ ਵਿੱਚ 8300 ਕਰੋੜ, ਕੈਮੀਕਲ ਤੇ ਪੈਟਰੋਕੈਮੀਕਲਜ਼ ਵਿੱਚ 22711, ਸਿੱਖਿਆ ਖੇਤਰ ਵਿੱਚ 5727 ਕਰੋੜ, ਨਵੀਂ ਤੇ ਨਵਿਆਉਣਯੋਗ ੳੂਰਜਾ ਖੇਤਰ ਵਿੱਚ 2116 ਕਰੋੜ ਅਤੇ 8027 ਕਰੋੜ ਰੁਪਏ ਦਾ ਨਿਵੇਸ਼ ਹੋਰ ਖੇਤਰਾਂ ਵਿੱਚ ਹੋਇਆ ਹੈ।

ਉਨਾਂ ਦੱਸਿਆ ਕਿ ਪੰਜਾਬ ਵਿੱਚ ਫੂਡ ਤੇ ਫੂਡ ਪ੍ਰਾਸੈਸਿੰਗ, ਫਾਰਮਾ, ਟੈਕਸਟਾਈਲ, ਐਗਰੀਕਲਚਰ ਮਸ਼ੀਨਰੀ ਤੇ ਆਈ.ਟੀ. ਅਤੇ ਸੂਚਨਾ ਤਕਨਾਲੋਜੀ ਨਾਲ ਸਬੰਧਤ ਸੇਵਾ ਖੇਤਰਾਂ ਵਿੱਚ ਨਿਵੇਸ਼ ਲਈ ਖੁੱਲੇ ਮੌਕੇ ਹਨ। ਉਨਾਂ ਕਿਹਾ ਕਿ ਸੂਬੇ ਵਿੱਚ ਰੇਲ ਆਵਾਜਾਈ ਦੀ ਘਣਤਾ ਪ੍ਰਤੀ ਹਜ਼ਾਰ ਕਿਲੋਮੀਟਰ ਪਿੱਛੇ 45 ਕਿਲੋਮੀਟਰ ਹੈ ਅਤੇ ਇੱਥੇ ਵਧੀਆ ਸੜਕਾਂ ਤੋਂ ਇਲਾਵਾ ਦੋ ਕੌਮਾਂਤਰੀ ਹਵਾਈ ਅੱਡੇ ਹਨ।

ਸਨਅਤਾਂ ਲਈ ਲਾਹੇਵੰਦ ਮਾਹੌਲ ਬਾਰੇ ਹੋਰ ਵੇਰਵੇ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਹਰੇਕ ਤਰਾਂ ਦੀਆਂ ਪ੍ਰਵਾਨਗੀਆਂ ਲਈ ਸਿੰਗਲ ਐਂਟਰੀ ਤੇ ਸਿੰਗਲ ਐਗਜ਼ਿਟ ਦੀ ਸਹੂਲਤ ਹੈ ਅਤੇ ਪ੍ਰਵਾਨਗੀਆਂ ਬਿਨਾਂ ਕਿਸੇ ਮਨੁੱਖੀ ਸੰਪਰਕ ਤੋਂ ਸਮਾਂਬੱਧ ਯਕੀਨੀ ਬਣਦੀਆਂ ਹਨ।

ਉਨਾਂ ਕਿਹਾ ਕਿ ਸੂਬੇ ਵਿੱਚ ਹੁਨਰਮੰਦ ਕਾਮਿਆਂ ਦੀ ਉਪਲਬਧਤਾ ਤੋਂ ਇਲਾਵਾ ਮਜ਼ਬੂਤ ਬੁਨਿਆਦੀ ਢਾਂਚਾ, ਕੋਈ ਟਰੱਕ ਯੂਨੀਅਨ ਨਹੀਂ, ਕੋਈ ਬੇਲੋੜੀਆਂ ਜਾਂਚਾਂ ਨਹੀਂ ਅਤੇ ਕਿਸੇ ਵੀ ਤਰਾਂ ਦੀ ਮਜ਼ਦੂਰਾਂ ਦੀ ਅਸੰਤੁਸ਼ਟੀ ਨਹੀਂ ਹੈ। ਉਨਾਂ ਅੱਗੇ ਦੱਸਿਆ ਕਿ ਸੂਬਾ ਸਰਕਾਰ ਨੇ ਪੰਜ ਸਾਲਾਂ ਦੇ ਸਮੇਂ ਵਿੱਚ ਮੁਲਾਜ਼ਮਾਂ ਨੂੰ 48 ਹਜ਼ਾਰ ਕਰੋੜ ਰੁਪਏ ਦੀ ਸਲਾਨਾ ਸਬਸਿਡੀ ਮੁਹੱਈਆ ਕੀਤੀ ਹੈ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸਨਅਤਾਂ ਲਈ ਨਿਵੇਸ਼ ਪੱਖੀ ਮਾਹੌਲ ਸਿਰਜਣ ਦੀਆਂ ਲਗਾਤਾਰ ਚੱਲ ਰਹੀਆਂ ਕੋਸ਼ਿਸ਼ਾਂ ਤਹਿਤ 5 ਤੇ 6 ਦਸੰਬਰ ਨੂੰ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ.) ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ ਕਰਵਾਈ ਜਾ ਰਹੀ ਹੈ, ਜਿਸ ਵਿੱਚ ਨਵੇਂ ਸ਼ੁਰੂ ਹੋ ਰਹੇ ਸਟਾਰਟਅੱਪਜ਼ ਲਈ ‘ਪੰਜਾਬ ਨੂੰ ਅਗਲੀ ਸਟਾਰਟਅੱਪ ਥਾਂ ਕਿਵੇਂ ਬਣਾਈਏ’ ਵਿਸ਼ੇ ਉਤੇ ਚਰਚਾ ਹੋਵੇਗੀ।

ਇਸ ਸੈਸ਼ਨ ਦੌਰਾਨ ਨੈਸਲੇ ਨਿਊਟ੍ਰੀਸ਼ਨ ਦੇ ਸਾਬਕਾ ਗਲੋਬਲ ਸੀ.ਈ.ਓ ਅਤੇ ਏ.ਓ.ਏ. ਦੇ ਸੀ.ਈ.ਓ. ਸ੍ਰੀ ਨੰਦੂ ਡੋਰਸਵਾਮੀ ਨੰਦਕਿਸ਼ੋਰ ਵੱਲੋਂ ਸੰਚਾਲਿਤ ਕੀਤੇ ਜਾਣ ਵਾਲੇ ਇਸ ਸਟਾਰਟਅੱਪ ਸ਼ੈਸ਼ਨ ਦੌਰਾਨ ਸਟਾਰਟਅੱਪ ਈਕੋਸਿਸਟਮ ਦੇ ਉੱਦਮੀ ਆਗੂ ਸ੍ਰੀ ਰਾਮਾਨਨ ਰਾਮਾਨਾਥਨ ਚੇਅਰਮੈਨ ਅਟਲ ਇਨੋਵੇਸ਼ਨ ਮਿਸ਼ਨ, ਸ੍ਰੀ ਤਰਨਜੀਤ ਭੰਮਰਾ ਫਾਊਂਡਰ ਏਜਨੈਕਸਟ ਟੈਕਨਾਲੋਜੀ, ਸ੍ਰੀ ਕੁਨਾਲ ਉਪਾਧਿਆ ਸੀ.ਈ.ਓ. ਭਾਰਤ ਫੰਡ ਅਤੇ ਸ੍ਰੀ ਅਕਸ਼ੈ ਸਾਂਗਵਾਨ ਡਾਇਰੈਕਟਰ ਸੋਨਾਲੀਕਾ ਟਰੈਕਟਰਜ਼ ਆਦਿ ਵੀ ਸ਼ਮੂਲੀਅਤ ਕਰਨਗੇ।

ਉਨਾਂ ਦੱਸਿਆ ਕਿ ਇਸ ਸੈਸ਼ਨ ਦੌਰਾਨ ਹੋਣ ਵਾਲੀ ਚਰਚਾ ਪੰਜਾਬ ਦੇ ਸਨਅਤੀਕਰਨ ਨੂੰ ਦਰਪੇਸ਼ ਚੁਣੌਤੀਆਂ ਦਾ ਨਵੀਨਤਮ ਤਕਨੀਕਾਂ ਜ਼ਰੀਏ ਟਾਕਰਾ ਕਰਨ ਲਈ ਸੰਭਾਵੀ ਖਾਕਾ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।

ਇਹ ਸੈਸ਼ਨ ਈਕੋ-ਸਿਸਟਮ ਸਟਾਰਅੱਪ ਦੇ ਸ਼ੁਰੂਆਤੀ ਦੌਰ, ਢਾਂਚਾ ਖੜਾ ਕਰਨ, ਪਾਇਲਟ ਤੇ ਸਕੇਿਗਅੱਪ ਪੜਾਵਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਨਿਭਾਈ ਜਾਣ ਵਾਲੀ ਭੂਮਿਕਾ ’ਤੇ ਕੇਂਦਰਤ ਰਹੇਗਾ। ਨਵੇਂ ਉੱਦਮਾਂ ਤੇ ਕਾਰੋਬਾਰਾਂ ਦੀ ਸ਼ੁਰੂਆਤ ਲਈ ਇਥੋਂ ਤਜਵੀਜ਼ ਕੀਤੀ ਜਾਣ ਵਾਲੀ ਸਲਾਹ ਅਤੇ ਨਿਕਲੇ ਨਤੀਜੇ ਪੰਜਾਬ ਸਰਕਾਰ ਵੱਲੋਂ ਮਦਦ ਕਰਨ ਲਈ ਅਪਣਾਏ ਜਾ ਸਕਣਗੇ।

ਉਨਾਂ ਦੱਸਿਆ ਕਿ ਇਹ ਨਿਵੇਸ਼ ਸੰਮੇਲਨ ਉਦਯੋਗਪਤੀਆਂ ਅਤੇ ਨਵੇਂ ਉੱਦਮੀਆਂ ਲਈ ਵਿਸ਼ਵ ਪੱਧਰੀ ਉਦਯੋਗਿਕ ਢਾਂਚੇ ਨਾਲ ਤਾਲਮੇਲ ਬਿਠਾਉਣ, ਬਾਕੀ ਭਾਗੀਦਾਰਾਂ ਨਾਲ ਚਰਚਾ ਕਰਨ ਅਤੇ ਪੰਜਾਬ ਵਿੱਚ ਆਪਣੇ ਨਵੇਂ ਸਟਾਰਟਅਪ ਤੇ ਸਨਅਤਾਂ ਆਸਾਨੀ ਨਾਲ ਸ਼ੁਰੂ ਕਰਨ ਬਾਰੇ ਵਿਚਾਰ ਵਟਾਂਦਰਾ ਕਰਨ ਦਾ ਇਕ ਮੰਚ ਤੇ ਵਿਸ਼ੇਸ਼ ਮੌਕਾ ਪ੍ਰਦਾਨ ਕਰੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION