26.7 C
Delhi
Thursday, April 25, 2024
spot_img
spot_img

ਪ੍ਰੇਮਪਾਲ ਸਿੰਘ ਖਾਲਸਾ (ਮਸਕਟ ਵਾਲੇ) ਦਾ ਵੱਖ-ਵੱਖ ਸੰਸਥਾਵਾਂ ਵਲੋਂ ਸਨਮਾਨ

ਜਲੰਧਰ, 11 ਜਨਵਰੀ, 2020 –

ਸਰਬੱਤ ਭਲਾ ਆਸ਼ਰਮ, ਮਕਸੂਦਾਂ ਵਿਖੇ ਸ: ਪ੍ਰੇਮਪਾਲ ਸਿੰਘ ਖਾਲਸਾ (ਮਸਕਟ ਵਾਲੇ) ਦਾ ਵਿਸ਼ੇਸ਼ ਸਨਮਾਨ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ (ਰਜਿ:) ਦੇ ਪ੍ਰਧਾਨ ਬੀਰ ਚੰਦ ਸੁਰੀਲਾ ਤੇ ਸਰਬੱਤ ਭਲਾ ਚੈਰੀਟੇਬਲ ਸੁਸਾਇਟੀ (ਰਜਿ:) ਭਾਰਤ ਅਤੇ ਯੂ. ਕੇ. ਦੇ ਚੇਅਰਮੈਨ ਬਾਬਾ ਜਗੀਰ ਸਿੰਘ ਤੇ ਹੋਰਨਾਂ ਮੈਂਬਰਾਂ ਵਲੋਂ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਸਮੇਂ ਸਨਮਾਨ ਚਿੰਨ ਦੇ ਕੇ ਕੀਤਾ ਗਿਆ।

ਕਾਕਾ ਪ੍ਰਗਟ ਸਿੰਘ ਨੂੰ ਵੀ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਜਗੀਰ ਸਿੰਘ ਨੇ ਕਿਹਾ ਕਿ ਸ: ਪ੍ਰੇਮਪਾਲ ਸਿੰਘ ਖਾਲਸਾ ਤੇ ਉਨ੍ਹਾਂ ਦੇ ਪਰਿਵਾਰ ਦਾ ਗੁਰੂ ਘਰ ਨਾਲ ਅਥਾਹ ਪਿਆਰ ਹੈ। ਉਹ ਮਸਕਟ ਦੀ ਧਰਤੀ ‘ਤੇ ਲੰਮੇ ਸਮੇਂ ਤੋਂ ਰਹਿ ਰਹੇ ਹਨ।

ਉਨ੍ਹਾਂ ਕਿਹਾ ਸਤਿਗੁਰਾਂ ਦੀ ਉਨ੍ਹਾਂ ‘ਤੇ ਏਨੀ ਕ੍ਰਿਪਾ ਹੈ ਕਿ ਉਹ 24 ਘੰਟੇ ਲੋੜਵੰਦਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ। ਪ੍ਰਧਾਨ ਬੀਰ ਚੰਦ ਸੁਰੀਲਾ ਨੇ ਵੀ ਉਨ੍ਹਾਂ ਦੇ ਜੀਵਨ, ਤੇ ਉਹ ਆਪਣੇ ਕਾਰੋਬਾਰ ‘ਚ ਸੰਘਰਸ਼ ਕਰਦੇ ਕਿਵੇਂ ਸਫਲ ਹੋਏ, ਬਾਰੇ ਚਾਨਣਾ ਪਾਇਆ।

ਇਸ ਮੌਕੇ ਉਨ੍ਹਾਂ ਦੇ ਨਾਲ ਸਰਪੰਚ ਮਹਿੰਦਰ ਲਾਲ ਰੰਧਾਵਾ ਮਸੰਦਾਂ, ਗੁਰੂ ਘਰ ਦੇ ਸਕੱਤਰ ਗਿਆਨ ਚੰਦ ਮੱਲ, ਰਾਮ ਸਿੰਘ ਸਾਬਕਾ ਜ਼ਿਲ੍ਹਾਂ ਸਮਾਜਿਕ ਸੁਰੱਖਿਆ ਅਫਸਰ, ਗੁਰਦਿਆਲ ਭੱਟੀ ਜ਼ਿਲ੍ਹਾਂ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਜਲੰਧਰ, ਅਵਤਾਰ ਸਿੰਘ ਗ੍ਰੰਥੀ, ਦਵਿੰਦਰ ਸੁਰੀਲਾ, ਜਤਿੰਦਰ ਜੋਧ ਸਿੰਘ ਤੇ ਮਨਮੋਹਣ ਸਿੰਘ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION