27.1 C
Delhi
Thursday, April 18, 2024
spot_img
spot_img

ਪ੍ਰਸ਼ਾਸਨ ਦੀ ਕਾਰਵਾਈ ਸੜਕਾਂ ਦੇ ਨਜਾਇਜ ਕਬਜ਼ੇ ਛੁਡਾਉਣੇ, ਨਾ ਕਿ ਕਿਸੇ ਸੰਸਥਾ ਉੱਪਰ ਕਬਜ਼ਾ ਕਰਨਾ: ਤ੍ਰਿਪਤ ਬਾਜਵਾ

ਬਟਾਲਾ, 18 ਜਨਵਰੀ, 2020 –

ਪੰਜਾਬ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਅਤੇ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਹੈ ਕਿ ਪ੍ਰਸ਼ਾਸਨ ਵਲੋਂ ਟਰੈਫਿਕ ਸਮੱਸਿਆ ਦੇ ਹੱਲ ਲਈ ਜੀ.ਟੀ. ਰੋਡ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਨਾ ਕਿ ਬੇਰਿੰਗ ਕਾਲਜ ਦੀ।

ਅੱਜ ਬਟਾਲਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਕੁਝ ਲੋਕਾਂ ਵਲੋਂ ਸੜਕਾਂ ਉੱਪਰ ਨਜ਼ਾਇਜ ਕਬਜੇ ਕੀਤੇ ਗਏ ਹਨ ਜਿਸ ਕਾਰਨ ਸੜਕਾਂ ਦੀ ਚੌੜਾਈ ਘੱਟ ਹੋ ਗਈ ਹੈ। ਮੌਜੂਦਾ ਟਰੈਫਿਕ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਟਰੈਫਿਕ ਵਧਣ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਸੜਕ ਨੂੰ ਚੌੜਿਆਂ ਕੀਤਾ ਜਾ ਰਿਹਾ ਹੈ, ਜਿਸਦੀ ਨਿਸ਼ਾਨਦੇਹੀ ਹੋ ਰਹੀ ਹੈ।

ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਜਲੰਧਰ ਰੋਡ ਤੋਂ ਕਾਹਨੂੰਵਾਨ ਰੋਡ ਨਾਲ ਜੋੜਦੀ ਸੜਕ ਰੈਵੀਨਿਊ ਰਿਕਾਰਡ ਵਿੱਚ ਹੈ ਅਤੇ ਇਹ ਸੜਕ ਬੇਰਿੰਗ ਕਾਲਜ ਦੀ ਗਰਾਉਂਡ ਵਿਚੋਂ ਦੀ ਜਾਂਦੀ ਹੋਈ ਹੰਸਲੀ ਨਾਲੇ ਤੱਕ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਹੰਸਲੀ ਨਾਲੇ ਉੱਪਰ ਇੱਕ ਹੋਰ ਨਵਾਂ ਪੁੱਲ ਬਣਾ ਕੇ ਇਹ ਸੜਕ ਕਾਹਨੂੰਵਾਨ ਰੋਡ ਨਾਲ ਜੋੜੀ ਜਾਵੇਗੀ, ਜਿਸ ਨਾਲ ਜਲੰਧਰ ਰੋਡ ਦੀ ਟਰੈਫਿਕ ਸਮੱਸਿਆ ਦਾ ਹੱਲ ਹੋ ਸਕੇਗਾ।

ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਕਾਨੂੰਨ ਦੇ ਅਨੁਸਾਰ ਹੀ ਕੀਤਾ ਜਾਵੇਗਾ ਅਤੇ ਬੇਰਿੰਗ ਕਾਲਜ ਦੀ ਮੈਨੇਜਮੈਂਟ ਨੂੰ ਸਮਾਂ ਦਿੱਤਾ ਗਿਆ ਹੈ ਕਿ ਉਹ ਆਪਣੀ ਜ਼ਮੀਨ ਦੇ ਕਾਗਜ਼-ਪੱਤਰ ਦਿਖਾ ਸਕਣ। ਸ. ਬਾਜਵਾ ਨੇ ਕਿਹਾ ਕਿ ਸੜਕ ਚੌੜੀ ਹੋਣੀ ਅਤੇ ਜਲੰਧਰ ਰੋਡ ਦਾ ਕਾਹਨੂੰਵਾਨ ਰੋਡ ਨਾਲ ਮਿਲਣਾ ਲੋਕ ਹਿੱਤ ਦਾ ਫੈਸਲਾ ਹੈ ਅਤੇ ਇਸਦਾ ਵਿਰੋਧ ਕਰਨ ਦੀ ਬਜਾਏ ਇਸ ਵਿੱਚ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ।

ਸ. ਬਾਜਵਾ ਨੇ ਅਸ਼ਵਨੀ ਸੇਖੜੀ ਨੂੰ ਸਲਾਹ ਦਿੱਤੀ ਕਿ ਉਹ ਸੜਕ ਦੇ ਨਿਰਮਾਣ ਨੂੰ ਜਾਣਬੁੱਝ ਕੇ ਕਿਸੇ ਖਾਸ ਧਰਮ ਨਾਲ ਜੋੜ ਕੇ ਇਸ ਨੂੰ ਧਰਮਾਂ ਦੀ ਲੜ੍ਹਾਈ ਨਾ ਬਣਾਉਣ। ਉਨ੍ਹਾਂ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਸਾਰੇ ਹੀ ਉਨ੍ਹਾਂ ਦੇ ਆਪਣੇ ਹਨ। ਉਨ੍ਹਾਂ ਕਿਹਾ ਕਿ ਸੜਕ ਦੀ ਨਿਸ਼ਾਨਦੇਹੀ ਹੋਣ ਤੋਂ ਬਾਅਦ ਜਿਸ ਕਿਸੇ ਦਾ ਵੀ ਨਜ਼ਾਇਜ ਕਬਜ਼ਾ ਹੋਇਆ ਉਹ ਉਸਨੂੰ ਬੇਨਤੀ ਕਰਨਗੇ ਕਿ ਲੋਕ ਹਿੱਤ ਲਈ ਆਪਣਾ ਨਜ਼ਾਇਜ ਕਬਜ਼ਾ ਛੱਡ ਦੇਣ।

ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੁਝ ਆਗੂਆਂ ਵਲੋਂ ਬਾਰ-ਬਾਰ ਤਾਲਿਬਾਨੀ ਸੋਚ ਦਾ ਰੌਲਾ ਪਾਇਆ ਜਾਂਦਾ ਹੈ ਅਤੇ ਉਹ ਇਸ ਬਾਰੇ ਕਹਿਣਾ ਚਾਹੁੰਦੇ ਹਨ ਕਿ ਤਲਿਬਾਨੀ ਤਾਂ ਉਹ ਲੋਕ ਹਨ ਜੋ ਸ਼ਹਿਰ ਨੂੰ ਲੁੱਟਣਾ ਚਾਹੁੰਦੇ ਹਨ, ਪਰ ਅਸੀਂ ਅਜਿਹਾ ਨਹੀਂ ਕਰਨ ਦਿੱਤਾ।

ਉਨ੍ਹਾਂ ਕਿਹਾ ਕਿ ਬਟਾਲੇ ਦੇ ਲੋਕ ਜਾਣਦੇ ਹਨ ਕਿ ਤਲਿਬਾਨੀ ਤਾਂ ਉਹ ਲੋਕ ਹਨ ਜੋ ਵਿਕਾਸ ਵਿੱਚ ਰੋੜਾ ਬਣ ਰਹੇ ਹਨ। ਸ. ਬਾਜਵਾ ਨੇ ਕਿਹਾ ਸਾਰੇ ਬਟਾਲਾ ਵਾਸੀ ਸ਼ਹਿਰ ਵਿੱਚ ਤੇਜੀ ਨਾਲ ਹੋ ਰਹੇ ਵਿਕਾਸ ਤੋਂ ਜਾਣੂ ਹਨ ਅਤੇ ਕੈਪਟਨ ਸਰਕਾਰ ਨੇ ਪਿਛਲੇ ਇੱਕ ਸਾਲ ਵਿੱਚ ਏਨਾਂ ਵਿਕਾਸ ਕੀਤਾ ਹੈ ਜਿਨ੍ਹਾਂ ਸ਼ਾਇਦ ਦਹਾਕਿਆਂ ਵਿੱਚ ਨਹੀਂ ਹੋਇਆ।

ਸ. ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਡਿਊਟੀ ਬਟਾਲਾ ਸ਼ਹਿਰ ਦੇ ਹੋਰ ਰਹੇ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ ਲਗਾਈ ਹੈ ਅਤੇ ਉਹ ਆਪਣੀ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਕੋਲੋਂ ਵੀ ਇੱਕ ਨਿੱਕੇ ਪੈਸੇ ਦੇ ਰਵਾਂਦਾਰ ਨਹੀਂ ਹਨ।

ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਸ਼ਹਿਰ ਵਿੱਚ ਜੋ ਵੀ ਸੜਕਾਂ ਬਣੀਆਂ ਹਨ ਉਨ੍ਹਾਂ ਦਾ ਪਹਿਲਾਂ ਸੀਵਰੇਜ ਸਿਸਟਮ ਠੀਕ ਕੀਤਾ ਗਿਆ ਹੈ ਅਤੇ ਜਿਨ੍ਹਾਂ ਸੜਕਾਂ ਦੇ ਨਾਲ ਸੀਵਰੇਜ ਨਵਾਂ ਪੈਣ ਵਾਲਾ ਹੈ ਉਹ ਸੜਕਾਂ ਅਜੇ ਨਹੀਂ ਬਣ ਸਕੀਆਂ ਕਿਉਂਕਿ ਪਹਿਲਾਂ ਉਥੇ ਸੀਵਰੇਜ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤ ਯੋਜਨਾ ਦੇ ਟੈਂਡਰ ਲੱਗ ਚੁੱਕੇ ਹਨ ਅਤੇ ਜਲਦੀ ਹੀ ਸੀਵਰੇਜ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।

ਪ੍ਰੈੱਸ ਕਾਨਫਰੰਸ ਦੌਰਾਨ ਸ. ਬਾਜਵਾ ਦੇ ਨਾਲ ਚੇਅਰਮੈਨ ਸ੍ਰੀ ਕਸਤੂਰੀ ਲਾਲ ਸੇਠ, ਸੁਖਦੀਪ ਤੇਜਾ, ਗੌਤਮ ਸੇਠ ਗੁੱਡੂ, ਸਾਬਕਾ ਐੱਮ.ਸੀ. ਸੁਨੀਲ ਸਰੀਨ, ਯਸਪਾਲ ਚੌਹਾਨ, ਰਾਜਾ ਗੁਰਬਖਸ਼ ਸਿੰਘ, ਬੂਰਾ ਗਾਂਧੀ ਕੈਂਪ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION