ਯੈੱਸ ਪੰਜਾਬ
ਨਵੀਂ ਦਿੱਲੀ, 14 ਅਪ੍ਰੈਲ, 2020:
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਅੰਦਰ ਚੱਲ ਰਹੇ ‘ਲੌਕ ਡਾਊਨ’ ਨੂੰ 3 ਮਈ ਤਕ ਵਧਾਉਣ ਦਾ ਐਲਾਨ ਕੀਤਾ ਹੈ।
ਉਹਨਾਂ ਕਿਹਾ ਕਿ ਅਗਲਾ ਇਕ ਹਫ਼ਤਾ ਇਸ ਨੂੰ ਲਾਗੂ ਕਰਨ ਲਈ ਹੋਰ ਕਰੜਾਈ ਵਰਤੀ ਜਾਏਗੀ ਅਤੇ ਹਰ ਸੂਬੇ ਵਿਚ ਇਸ ਨੂੰ ਲਾਗੂ ਕਰਨ ਦਾ ਮੁਲਾਂਕਣ ਕੀਤਾ ਜਾਵੇਗਾ।
ਜਿਹੜੇ ਖ਼ੇਤਰ ਇਸ ਅਗਨੀ ਪ੍ਰਖ਼ਿਆ ਵਿਚ ਸਫ਼ਲ ਹੋਣਗੇ ਅਤੇ ਆਪਣੇ ਇਲਾਕਿਆਂ ਵਿਚ ਹੌਟ ਸਪੌਟ ਨਹੀਂ ਬਣਨ ਦੇਣਗੇ ਉੱਥੇ 20 ਅਪ੍ਰੈਲ ਤੋਂ ਕੁਛ ਜ਼ਰੂਰੀ ਕੰਮਾਂ ਲਈ ਛੂਟ ਦਿੱਤੀ ਜਾ ਸਕਦੀ ਹੈ ਜਿਹੜੀ ਬਿਨਾਂ ਸ਼ਰਤ ਨਹੀਂ ਸਗੋਂ ਸ਼ਰਤਾਂ ਨਾਲ ਹੋਵੇਗੀ ਅਤੇ ਬਾਹਰ ਨਿਕਲਣ ਦੇ ਨਿਯਮ ਬਹੁਤ ਸਖ਼ਤ ਹੋਣਗੇ। ਉਹਨਾਂ ਕਿਹਾ ਕਿ ਜੇ ਇਸ ਦੀ ਉਲੰਘਣਾ ਹੋਵੇਗੀ ਤਾਂ ਇਹ ਪ੍ਰਵਾਨਗੀ ਵਾਪਿਸ ਲੈ ਲਈ ਜਾਵੇਗੀ। ਇਸ ਲਈ ਨਾ ਤਾਂਆਪ ਲਾਪਰਵਾਹੀ ਕਰੋ ਅਤੇ ਨਾ ਹੀ ਕਿਸੇ ਨੂੰ ਉਲੰਘਣਾ ਕਰਨ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਛੋਟਾਂ ਦੇਣ ਦਾ ਫ਼ੈਸਲਾ ਗਰੀਬ ਲੋਕਾਂ ਦੀ ਰੋਜ਼ੀ ਰੋਟੀ ਚੱਲਦੀ ਰੱਖਣ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਨੂੰ ਇਨ੍ਹਾਂ ਔਖ਼ੇ ਸਮਿਆਂ ਵਿਚ ਰਾਹਤ ਮਿਲ ਸਕੇ। ਉਹਨਾਂ ਕਿਹਾ ਕਿ ਇਹ ਵਾਢੀ ਦਾ ਸਮਾਂ ਵੀ ਹੈ ਅਤੇ ਇਸ ਦਾ ਵੀ ਖ਼ਿਆਲ ਰੱਖ਼ਿਆ ਜਾ ਰਿਹਾ ਹੈ।