33.1 C
Delhi
Wednesday, April 24, 2024
spot_img
spot_img

ਪ੍ਰਣ ਕਰਦਾ ਹਾਂ ਕਿ ਆਪਣੇ ਬੱਚਿਆਂ ਦੇ ਵਿਆਹ ਤੋਂ ਪਹਿਲਾਂ ਉਨ੍ਹਾਂ ਦੇ ਥੈਲੀਸੀਮੀਆ ਟੈਸਟ ਜ਼ਰੂਰ ਕਰਵਾਵਾਂਗਾ: ਗੁਰਪ੍ਰੀਤ ਘੁੱਗੀ

ਯੈੱਸ ਪੰਜਾਬ
ਅੰਮ੍ਰਿਤਸਰ, 12 ਮਈ, 2022 –
ਅੱਜ ਥੈਲੇਸੀਮੀਆ ਦਿਵਸ ਮੌਕੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅਤੇ ਐਸ.ਜੀ.ਆਰ.ਡੀ. ਥੈਲੇਸੀਮੀਆ ਵੈਲਫੇਅਰ ਸੋਸਾਇਟੀ ਵੱਲੋਂ ਯੂਨੀਵਰਸਿਟੀ ਵਿਖੇ ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਇੱਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦੇਸ਼ ਇਸ ਬਿਮਾਰੀ ਪ੍ਰਤੀ ਸਮਾਜ ਦੇ ਹਰੇਕ ਵਰਗ ਨੂੰ ਸੁਚੇਤ ਕਰਨਾ, ਰੋਕਥਾਮ ਕਰਨੀ ਅਤੇ ਢੁਕਵੇਂ ਇਲਾਜ ਲਈ ਸਬੰਧਤ ਡਾਕਟਰਾਂ ਦੀ ਟੀਮ ਦੇ ਨਾਲ ਸੰਪਰਕ ਕਰਨਾ ਸੀ।

ਅੱਜ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਵਿਖੇ ਥੈਲੇਸੀਮੀਆ ਬਿਮਾਰੀ ਦੀ ਰੋਕਥਾਮ, ਇਲਾਜ ਅਤੇ ਇਸ ਪ੍ਰਤੀ ਜਾਣਕਾਰੀ ਨੂੰ ਵਿਸ਼ਾਲ ਪੱਧਰ ਤੇ ਲੋਕਾਂ ਤੱਕ ਪਹਚਾਉਣ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾ. ਗੁਰਸ਼ਰਨ ਸਿੰਘ ਨਾਰੰਗ, ਜੋ ਕਿ ਥੈਲੇਸੀਮੀਆ ਵਾਰਡ ਦੇ ਇੰਚਾਰਜ ਹਨ, ਨੇ ਵਿਸਥਾਰਪੁਰਵਕ ਇਸ ਬਿਮਾਰੀ ਦੇ ਉਪਰ ਚਰਚਾ ਕੀਤਾ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ਇਸ ਬਿਮਾਰੀ ਨਾਲ ਜੂਝਣ ਲਈ 6 ਬੈੱਡਾਂ ਦੀ ਇੱਕ ਅਤਿ-ਆਧੁਨਿਕ ਵਾਰਡ ਬਣਾਈ ਗਈ ਹੈ, ਜਿਥੇ ਬਹੁੱਤ ਹੀ ਯੋਗ ਡਾਕਟਰਾਂ ਦੀ ਟੀਮ ਸੰਸਥਾਂ ਦੇ ਉਦੇਸ਼ ਦੀ ਪੂਰਤੀ ਲਈ ਦਿਨ-ਰਾਤ ਮਿਹਨਤ ਕਰ ਰਹੀਂ ਹੈ। ਜਿੰਨ੍ਹਾ ਦੀ ਮਿਹਨਤ ਸਦਕਾ ਅੱਛੇ ਨਤੀਜੇ ਵੀ ਮਿਲ ਰਹੇ ਹਨ। ਹਰ ਮਹੀਨੇ ਤਕਰੀਬਨ 65 ਤੋਂ 70 ਥੈਲੇਸੀਮਕ ਮਰੀਜ਼ ਹਸਪਤਾਲ ਵਿਖੇ ਆਪਣਾ ਇਲਾਜ ਕਰਵਾਉਣ ਆਉਂਦੇ ਹਨ, ਜਿੰਨਾਂ ਵਿੱਚ 1 ਤੋਂ 18 ਸਾਲ ਦੇ ਬੱਚੇ ਵੀ ਸ਼ਾਮਲ ਹਨ।

ਇਸ ਮੌਕੇ ਮੁੱਖ ਮਹਿਮਾਨ ਸ੍ਰ. ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਥੈਲੇਸੀਮੀਆ ਬਿਮਾਰੀ ਜੋ ਕਿ ਵਿਸ਼ਵ ਭਰ ਵਿੱਚ ਪਾਈ ਜਾਂਦੀ ਹੈ ਅਤੇ ਲੋਕ ਇਸ ਤੋਂ ਅੰਨਜਾਨ ਹਨ। ਉਨ੍ਹਾਂ ਕਿਹਾ ਕਿ ਇਸ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਦੇਸ਼ ਪੱਧਰ ‘ਤੇ ਸਾਂਝੇ ਉਦਮ ਕਰਨ ਦੀ ਲੋੜ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਵਿੱਚ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਆਵੇ ਅਤੇ ਆਉਂਣ ਵਾਲੇ ਸਮੇਂ ‘ਚ ਇਸ ਦੇ ਵਾਧੇ ‘ਤੇ ਰੋਕਥਾਮ ਲੱਗ ਸਕੇ। ਉਨ੍ਹਾਂ ਨੇ ਖੁੱਦ ਅਤੇ ਸਮਾਗਮ ਵਿੱਚ ਮੌਜੂਦ ਵਿਅਕਤੀਆਂ ਨੂੰ ਇਸ ਪ੍ਰਣ ਕਰਨ ਲਈ ਕਿਹਾ ਕਿ ਵਿਆਹ ਤੋਂ ਪਹਿਲਾਂ ਥੈਲੇਸੀਮੀਆ ਦਾ ਟੈਸਟ ਜਰੂਰ ਕਰਵਾਇਆ ਜਾਵੇ ਤਾਂ ਕਿ ਸਾਡੀ ਆਉਂਣ ਵਾਲੀ ਸੰਤਾਨ ਨੂੰ ਇਸ ਦਾ ਸੰਤਾਪ ਨਾ ਭੋਗਣਾ ਪਵੇ। ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਪ੍ਰਬੰਧਨ ਦਾ ਥੈਲੇਸੀਮੀਆ ਦੇ ਮਰੀਜ਼ਾਂ ਲਈ ਨਿਰੰਤਰ ਸਹਾਇਤਾ ਲਈ ਧੰਨਵਾਦ ਕੀਤਾ, ਜੋ ਅਸਲ ਵਿੱਚ ਨਿਰਪੱਖ ਸਹਾਇਤਾ ਦੇ ਅਰਥਾਂ ਨੂੰ ਦਰਸਾਉਂਦਾ ਹੈ।

ਡਾ. ਦਲਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਸਮਾਗਮ ਦਾ ਮੁੱਖ ਉਦੇਸ਼ ਸਾਡੇ ਇੰਸਟੀਚਿਊਟ ਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਦੇ ਪਦ-ਕਲਮਾਂ ਚੱਲਦਿਆਂ ਲੋਕਾਂ ਦਾ ਜੀਵਨ ਪੱਧਰ ਬਿਹਤਰ ਬਣਾਉਣ ਅਤੇ ਸਮਾਜ ਵਿੱਚੋਂ ਬਿਮਾਰੀਆਂ ਖਤਮ ਕਰਨ ਦੇ ਟੀਚੇ ਵਾਲੇ ਕਈ ਪ੍ਰੋਜੈਕਟਾਂ ਵਿੱਚੋਂ ਇੱਕ ਨੂੰ ਅਗਾਂਹ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਨਿਊਨਤਮ ਤਕਨੀਕਾ, ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਮਾਹਿਰ ਡਾਕਟਰ ਦੀ ਨਿਰਸਵਾਰਥ ਯਤਨਾਂ ਲਈ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਥੈਲੇਸੀਮੀਆ ਦੇ ਮਰੀਜ਼ਾਂ ਦੇ ਜੀਵਨ ਪੱਧਰ ਵਿੱਚ ਬਹੁਤ ਸੁਧਾਰ ਹੋਇਆ ਹੈ।

ਡਾ. ਏ ਪੀ ਸਿੰਘ ਨੇ ਕਿਹਾ ਕਿ ਸਾਨੂੰ ਭਾਰਤ ਵਿੱਚ ਥੈਲੇਸੀਮੀਆ ਦੀ ਬਿਮਾਰੀ ਨਾਲ ਪੀੜ੍ਹਤ ਲੋਕਾਂ ਦੇ ਇਲਾਜ ਦੀਆਂ ਲੋੜਾਂ ਦੀ ਪੂਰਤੀ ਕਰਨ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION