28.1 C
Delhi
Friday, March 29, 2024
spot_img
spot_img

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2019 – ਪੰਜਾਬ ਚ ਸੈਰ-ਸਪਾਟਾ ਖੇਤਰ ਦੀਆਂ ਨੀਤੀਆਂ ਅਤੇ ਵਿਕਾਸ ਦੀ ਮਾਹਰਾਂ ਵਲੋਂ ਪ੍ਰਸੰਸਾ

ਐਸ.ਏ.ਐਸ. ਨਗਰ (ਮੁਹਾਲੀ), 6 ਦਸੰਬਰ, 2019:
ਪੰਜਾਬ ਵਿੱਚ ਪਿਛਲੇ ਦਹਾਕੇ ਦੌਰਾਨ ਘਰੇਲੂ ਤੇ ਅੰਤਰਰਾਸ਼ਟਰੀ ਸੈਲਾਨੀਆਂ ਦੀ ਆਮਦ ‘ਚ ਮਿਸਾਲੀ ਵਾਧਾ ਦਰਜ ਕੀਤਾ ਗਿਆ। ਸੂਬੇ ਵਿੱਚ ਸਾਲ 2009-2018 ਦੌਰਾਨ ਵਿਦੇਸ਼ੀ ਸੈਲਾਨੀਆਂ ਦੀ 30 ਫੀਸਦੀ ਅਤੇ ਘਰੇਲੂ ਸੈਲਾਨੀਆਂ ਦੀ 27 ਫੀਸਦੀ ਆਮਦ ਦੀ ਵਿਆਪਕ ਸੀ.ਏ.ਜੀ.ਆਰ(ਮਿਸ਼ਰਤ ਸਾਲਾਨਾ ਵਿਕਾਸ ਦਰ) ਦੇਖੀ ਗਈ।

ਵਰਲਡ ਬੁੱਕ ਆਫ ਰਿਕਾਰਡਜ਼(ਡਬਲਿਊ.ਬੀ.ਆਰ) ਵਲੋਂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਨੂੰ ਸੈਲਾਨੀਆਂ ਦੀ ਸਭ ਤੋਂ ਵੱਧ ਆਮਦ ਵਾਲੀ ਧਾਰਮਿਕ ਥਾਂ ਨਾਲ ਸਨਮਾਨਿਆ ਗਿਆ।

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ -2019 ਦੌਰਾਨ ‘ਪੰਜਾਬ ਵਿਚ ਸੈਰ ਸਪਾਟਾ: ਅਨਲੌਕਿੰਗ ਟੂਰਿਜ਼ਮ ਪੁਟੈਂਸ਼ਲ ਆਫ ਪੰਜਾਬ ‘ ਦੇ ਵਿਸ਼ੇ ‘ਤੇ ਕਰਵਾਏ ਗਏ ਸੈਸ਼ਨ ਦੌਰਾਨ ਕੁਝ ਅਜਿਹੇ ਤੱਥ ਸਾਹਮਣੇ ਆਏ। ਸੈਰ ਸਪਾਟਾ ਅਤੇ ਸਭਿਆਚਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਕਿਹਾ ਕਿ ਪੰਜਾਬ ਵਿਚ 2018 ਵਿਚ 1.2 ਮਿਲੀਅਨ ਵਿਦੇਸ਼ੀ ਸੈਲਾਨੀਆਂ ਅਤੇ 44.5 ਮਿਲੀਅਨ ਘਰੇਲੂ ਸੈਲਾਨੀਆਂ ਦੀ ਆਮਦ ਹੋਈ।

ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਪੰਜਾਬ ਆਪਣੇ ਅਮੀਰ ਧਾਰਮਿਕ ਸਥਾਨਾਂ, ਸਭਿਆਚਾਰਕ ਵਿਰਾਸਤ, ਰਵਾਇਤੀ ਮੇਲਿਆਂ ਅਤੇ ਤਿਉਹਾਰਾਂ, ਅਜਾਇਬ ਘਰਾਂ ਯਾਦਗਾਰਾਂ, ਪਕਵਾਨਾਂ, ਕਲਾ ਅਤੇ ਸ਼ਿਲਪਕਾਰੀ, ਫਾਰਮਾਂ ਅਤੇ ਈਕੋ-ਟੂਰਿਜ਼ਮ ਲਈ ਜਾਣਿਆ ਜਾਂਦਾ ਹੈ ।

ਸੈਸ਼ਨ ਦੌਰਾਨ, ਸੈਰ ਸਪਾਟਾ ਖੇਤਰ ਦੇ ਵੱਖ ਵੱਖ ਹਿੱਸਿਆਂ ਦੇ ਪੈਨਲਿਸਟਾਂ ਅਤੇ ਡੈਲੀਗੇਟਾਂ ਨੇ ਕਿਹਾ ਕਿ ਰਾਜ ਵਿਚ ਅਜੇ ਵੀ ਦੱਖਣੀ ਏਸ਼ੀਆ ਦਾ ਸੈਰ-ਸਪਾਟਾ ਕੇਂਦਰ ਬਣਨ ਲਈ ਕਾਫ਼ੀ ਸੰਭਾਵਨਾਵਾਂ ਮੌਜੂਦ ਹਨ।

ਇਸ ਸੈਸ਼ਨ ਦੌਰਾਨ ਹੋਟਲ ਅਤੇ ਪ੍ਰਾਹੁਣਚਾਰੀ, ਟ੍ਰੈਵਲ ਮੈਗਜ਼ੀਨਾਂ, ਮਨੋਰੰਜਨ ਅਤੇ ਟੂਰ ਐਸੋਸੀਏਸ਼ਨਾਂ ਦੇ ਸਾਰੇ ਭਾਈਵਾਲਾਂ ਨੂੰ ਇਕੋ ਮੰਚ ‘ਤੇ ਇਕੱਠੇ ਹੋਏ।

ਪੈਨਲਿਸਟਾਂ ਵਿੱਚ ਨਕੁਲ ਅਨੰਦ, ਕਾਰਜਕਾਰੀ ਡਾਇਰੈਕਟਰ, ਆਈਟੀਸੀ ਲਿਮਟਿਡ , ਜ਼ੂਬਿਨ ਸਕਸੈਨਾ, ਐਮਡੀ ਅਤੇ ਵੀਪੀ, ਓਪਰੇਸ਼ਨਜ਼, ਸਾਊਥ ਏਸ਼ੀਆ, ਰੈਡੀਸਨ ਹੋਟਲ ਗਰੁੱਪ, ਕਵਿੰਦਰ ਸਿੰਘ, ਐਮ.ਡੀ ਅਤੇ ਸੀ.ਈ.ਓ, ਮਹਿੰਦਰਾ ਹਾਲੀਡੇਜ਼ ਐਂਡ ਰਿਜੋਰਟਸ ਇੰਡੀਆ ਲਿਮਟਿਡ, ਸੇਸ਼ ਸ਼ਿਸ਼ਾਦਰੀ, ਡਾਇਰੈਕਟਰ, ਲੋਨਲੀ ਪਲੈਨਿਟ ਇੰਡੀਆ, ਅਸ਼ੀਸ਼ ਗੁਪਤਾ, ਸੀ.ਈ.ਓ, ਐਫ.ਏ.ਆਈ.ਟੀ.ਐਚ, ਸ਼ੈੱਫ ਮਨਜੀਤ ਸਿੰਘ ਗਿੱਲ, ਇੰਡੀਅਨ ਫੈਡਰੇਸ਼ਨ ਆਫ ਕੂਲੀਨਰੀ ਐਸੋਸੀਏਸ਼ਨਜ਼ (ਆਈਐਫਸੀਏ) ਦੇ ਪ੍ਰਧਾਨ ਅਤੇ ਦਿਨੇਸ਼ ਚੱਢਾ, ਵੀਪੀ – ਰੀਅਲ ਅਸਟੇਟ ਐਂਡ ਡਿਵੈਲਪਮੈਂਟ, ਇੰਡੀਅਨ ਹੋਟਲਜ਼ ਕੰਪਨੀ ਲਿਮਟਿਡ ਸ਼ਾਮਲ ਸਨ।

ਇਸ ਦੌਰਾਨ ਸੈਰ ਸਪਾਟਾ ਖੇਤਰ ਵਿਚ ਉਭਰ ਰਹੇ ਨਵੇਂ ਖੇਤਰ / ਥੀਮਜ਼ ਅਤੇ ਇਸ ਖੇਤਰ ਵਿਚ ਸੈਰ-ਸਪਾਟੇ ਨੂੰ ਵਧਾਉਣ ਵਿੱਚ ਪ੍ਰਾਹੁਣਚਾਰੀ ਵਿਭਾਗ ਦੀ ਭੂਮਿਕਾ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ।

ਸੁਨੀਤ ਕੋਛੜ, ਡਾਇਰੈਕਟਰ, ਖੰਨਾ ਪੇਪਰਜ਼ (ਪ੍ਰਾਹੁਣਚਾਰੀ ਵਿਭਾਗ), ਨੇ ਪੰਜਾਬ ‘ਚ ਪ੍ਰਾਹੁਣਚਾਰੀ ਖੇਤਰ ਵਿਚ ਇਕ ਯੂਨਿਟ ਸਥਾਪਤ ਕਰਨ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਅਰਜ਼ੀਆਂ ਦੀ ਸਮੇਂ-ਸੀਮਾ ਅਤੇ ਨਿਰਵਿਘਨ ਪ੍ਰਵਾਨਗੀ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION