26.7 C
Delhi
Friday, April 19, 2024
spot_img
spot_img

ਪੈਟਰੋਲ ਪੰਪ ਮਾਲਕ ਨੇ ਹੋਟਲ ਦੇ ਕਮਰੇ ਵਿਚ ਕੀਤੀ ਖੁਦਕੁਸ਼ੀ, ਸਰਕਾਰ ਤੋਂ ਮੰਗੀ ਸੀ ‘ਆਤਮ ਹੱਤਿਆ’ ਦੀ ਆਗਿਆ

ਯੈੱਸ ਪੰਜਾਬ
ਚੰਡੀਗੜ੍ਹ, 24 ਜੁਲਾਈ, 2020:
ਮੋਹਾਲੀ ਦੇ ਪੈਟਰੋਲ ਪੰਪ ਮਾਲਕ ਵੱਲੋਂ ਪੰਚਕੂਲਾ ਦੇ ਇਕ ਹੋਟਲ ਵਿਚ ਖੁਦਕੁਸ਼ੀ ਕਰ ਲਈ ਗਈ ਹੈ।

ਮੋਹਾਲੀ ਦੇ ਚਾਵਲਾ ਫਿਲ਼ਿਗ ਸਟੇਸ਼ਨ ਦੇ ਮਾਲਕ ਗੁਰਕ੍ਰਿਪਾਲ ਸਿੰਘ ਚਾਵਲਾ ਵੱਲੋਂ ਇਹ ਕਦਮ ਇਕ ਹੋਟਲ ਦੇ ਇਕ ਕਮਰੇ ਵਿਚ ਚੁੱਕਿਆ ਗਿਆ। ਇਸ ਸੰਬੰਧੀ ਉਨ੍ਹਾਂ ਦੇ ਨਾਲ ਹੋਟਲ ਗਏ ਉਨ੍ਹਾਂ ਦੇ ਡਰਾਈਵਰ ਨੇ ਪੁਲਿਸ ਅਤੇ ਪਰਿਵਾਰ ਨੂੰ ਜਾਣਕਾਰੀ ਦਿੱਤੀ।

ਘਟਨਾ ਵੀਰਵਾਰ ਸ਼ਾਮ ਪੰਚਕੂਲਾ ਦੇ ਸੈਕਟਰ ਇਕ ਵਿਚ ਸਥਿਤ ਹੋਟਲ ਰੈੱਡ ਬਿਸ਼ਪ ਵਿਚ ਵਾਪਰੀ। ਉਨ੍ਹਾਂ ਨੇ ਹੋਟਲ ਦੇ ਕਮਰੇ ਵਿਚ ਪੱਖ਼ੇ ਨਾਲ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ।

ਹੋਟਲ ਦੇ ਸੂਤਰਾਂ ਅਨੁਸਾਰ ਸ: ਚਾਵਲਾ ਸ਼ਾਮ 7.40 ਵਜੇ ਹੋਟਲ ਪੁੱਜੇ ਅਤੇ ਉਨ੍ਹਾਂ ਨੇ ਕਮਰਾ ਲੈਂਦੇ ਹੋਏ ਆਪਣੇ ਕਰੈਡਿਟ ਕਾਰਡ ਨਾਲ ਅਦਾਇਗੀ ਕੀਤੀ। ਸ: ਚਾਵਲਾ ਆਪਣੀ ਕਾਰ ਵਿਚ ਆਪਣੇ ਡਰਾਈਵਰ ਨਾਲ ਹੋਟਲ ਪੁੱਜੇ ਸਨ। ਹੋਟਲ ਦੇ ਸੂਤਰਾਂ ਅਨੁਸਾਰ ਸ:ਚਾਵਲਾ ਦੇ ਡਰਾਈਵਰ ਨੂੰ ਵਾਰ ਵਾਰ ਪਰਿਵਾਰਕ ਮੈਂਬਰਾਂ ਦੇ ਫ਼ੋਨ ਵੀ ਆ ਰਹੇ ਸਨ ਪਰ ਸ: ਚਾਵਲਾ ਵੱਲੋਂ ਫ਼ੋਨ ਨਾ ਕੀਤੇ ਜਾਣ ਕਾਰਨ ਡਰਾਈਵਰ ਵੀ ਘਬਰਾਇਆ ਹੋਇਆ ਸੀ। ਜਦ ਉਹ ਕਾਫ਼ੀ ਸਮਾਂ ਆਪਣੇ ਕਮਰਾ ਨੰ: 2 ਵਿਚੋਂ ਬਾਹਰ ਨਹੀਂ ਆਏ ਅਤੇ ਡਰਾਈਵਰ ਦੀਆਂ ਕਾਲਾਂ ਵੀ ਨਹੀਂ ਚੁੱਕੀਆਂ ਤਾਂ ਡਰਾਈਵਰ ਅਤੇ ਹੋਟਲ ਕਰਮੀਆਂ ਨੇ ਦਰਵਾਜ਼ਾ ਖੋਲਿ੍ਹਆ ਜਿਸ ’ਤੇ ਸ: ਚਾਵਲਾ ਪੱਖੇ ਨਾਲ ਲਟਕਦੇ ਪਾਏ ਗਏ।

ਸ: ਚਾਵਲਾ ਨੂੰ ਤੁਰੰਤ ਸੈਕਟਰ 6 ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਦੱਸਿਆ ਜਾਂਦਾ ਹੈ ਕਿ ਲਗਪਗ 76 ਸਾਲਾ ਸ: ਚਾਵਲਾ ਦੇ ਮੋਹਾਲੀ ਵਿਚ 2 ਪੈਟਰੋਲ ਪੰਪ ਹੋਣ ਤੋਂ ਇਲਾਵਾ ਅੰਬਾਲਾ ਵਿਚ ਇਕ ਹੋਟਲ ਵੀ ਹੈ।

ਅਜੇ ਉਨ੍ਹਾਂ ਵੱਲੋਂ ਆਤਮਹੱਤਿਆ ਕੀਤੇ ਜਾਣ ਦੇ ਕਾਰਨ ਦਾ ਪਤਾ ਨਹੀਂ ਹੈ ਪਰ ਮੋਹਾਲੀ ਦੇ ਪੈਟਰੋਲ ਪੰਪ ਡੀਲਰਜ਼ ਨੇ ਉਨ੍ਹਾਂ ਦੀ ਆਤਮਹੱਤਿਆ ਨੂੰ ਪੰਜਾਬ ਅਤੇ ਚੰਡੀਗੜ੍ਹ ਵਿਚ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਦੇ ਫ਼ਰਕ ਕਰਕੇ ਚੰਡੀਗੜ੍ਹ ਵਿਚ ਤੇਲ ਸਸਤਾ ਅਤੇ ਪੰਜਾਬ ਵਿਚ ਮਹਿੰਗਾ ਹੋਣ ਕਾਰਨ ਪੰਜਾਬ-ਚੰਡੀਗੜ੍ਹ ਸਰਹੱਦ ’ਤੇ ਪੈਂਦੇ ਪੈਟਰੋਲ ਪੰਪ ਮਾਲਕਾਂ ਲਈ ਪੈਦਾ ਹੁੰਦੀ ਮੁਸ਼ਕਿਲ ਸਥਿਤੀ ਦਾ ਹਵਾਲਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸ: ਚਾਵਲਾ ਨੇ 2016 ਵਿਚ ਇਸੇ ਮੁੱਦੇ ’ਤੇ ਆਪਣੇ ਪੰਪ ਦੇ ਬਾਹਰ ਹੀ ਭੁੱਖ ਹੜਤਾਲ ਕੀਤੀ ਸੀ। ਉਹ ਇਸ ਮੁੱਦੇ ਲਈ ਲਗਾਤਾਰ ਸੰਘਰਸ਼ਸ਼ੀਲ ਸਨ ਅਤੇ ਉਨ੍ਹਾਂ ਨੇ 3 ਸਤੰਬਰ 2019 ਨੂੰ ਇਸੇ ਮੁੱਦੇ ’ਤੇ ਇਕ ਪੱਤਰਕਾਰ ਸੰਮੇਲਨ ਕਰਦਿਆਂ ਸਰਕਾਰ ਤੋਂ ਆਗਿਆ ਮੰਗੀ ਸੀ ਕਿ ਜੇ ਸਰਕਾਰ ਪੈਟਰੋਲ ਪੰਪ ਡੀਲਰਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕਰ ਸਕਦੀ ਤਾਂ ਉਨ੍ਹਾਂ ਨੂੰ ਖੁਦਕੁਸ਼ੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਨੇ ਬਕਾਇਦਾ ਇਸ ਬਾਰੇ ਪੱਤਰ ਪੰਜਾਬ ਅਤੇ ਚੰਡੀਗੜ੍ਹ ਸਰਕਾਰਾਂ ਨੂੰ ਲਿਖ਼ਣ ਦੀ ਗੱਲ ਆਖ਼ੀ ਸੀ।

ਪੁਲਿਸ ਸੂਤਰਾਂ ਨੇ ਦੱÎਸਿਆ ਕਿ ਮੌਕੇ ਤੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ ਜਿਸ ਵਿਚ ਸ: ਚਾਵਲਾ ਨੇ ਆਪਣੀ ਮੌਤ ਲਈ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ’ਤੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਕਰਕੇ ਉਹਨਾਂ ਦਾ ਕਾਰੋਬਾਰ ਘਾਟੇ ਵਿਚ ਜਾ ਰਿਹਾ ਸੀ ਅਤੇ ਉਹ ਪਰੇਸ਼ਾਨ ਸਨ।

ਪੁਲਿਸ ਦਾ ਵੀ ਕਹਿਣਾ ਹੈਕਿ ਪਰਿਵਾਰਕ ਮੈਂਬਰਾਂ ਨੇ ਵਿੱਤੀ ਘਾਟੇ ਕਾਰਨ ਪਰੇਸ਼ਾਨੀ ਨੂੰ ਹੀ ਇਸ ਮੰਦਭਾਗੀ ਘਟਨਾ ਦਾ ਕਾਰਨ ਦੱਸਿਆ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION