ਅੱਜ-ਨਾਮਾ
ਪੁੱਠੇ ਕੰਮਾਂ ਤੋਂ ਕਦੇ ਨਹੀਂ ਰਹਿਣ ਭੜੂਏ,
ਮਿਲਿਆ ਮੌਕਾ ਤਾਂ ਚਾੜ੍ਹਦੇ ਚੰਦ ਮਿੱਤਰ।
ਦੀਵੇ ਬਾਲਦੇ ਵਕਤ ਕਈ ਸ਼ੋਹਦਿਆਂ ਵੀ,
ਪਟਾਕੇ ਛੱਡ ਵਧਾਇਆ ਸੀ ਗੰਦ ਮਿੱਤਰ।
ਆਗੂ ਭਾਜਪਾ ਦੀ ਕਰਦੀ ਫਾਇਰ ਹੈਸੀ,
ਰੌਲਾ ਪਿਆ ਤਾਂ ਖੁੱਲ੍ਹਣ ਨਾ ਦੰਦ ਮਿੱਤਰ।
ਕਰਦਾ ਸੀ ਗਾ ਸਟੰਟ ਇੱਕ ਹੋਰ ਸ਼ੋਹਦਾ,
ਸੜਨੋਂ ਬਚੀ ਹੈ ਜੀਵਨ ਦੀ ਤੰਦ ਮਿੱਤਰ।
ਉਗਲੀ ਅੱਗ ਉਸ ਮੂੰਹ ਵਿੱਚ ਤੇਲ ਲੈ ਕੇ,
ਪੈ ਗਈ ਆਪਣੀ ਦਾੜ੍ਹੀ ਨੂੰ ਅੱਗ ਮਿੱਤਰ।
ਪਿੱਛੋਂ ਕਰਿਆ ਇਲਾਜ ਆ ਡਾਕਟਰਾਂ ਨੇ,
ਮੂੰਹੋਂ ਨਿਕਲਦੀ ਬਾਹਰ ਸੀ ਝੱਗ ਮਿੱਤਰ।
-ਤੀਸ ਮਾਰ ਖਾਂ
ਅਪ੍ਰੈਲ 07, 2020
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ