ਅੱਜ-ਨਾਮਾ
ਪੁੱਛ ਲਿਆ ਇੱਕ ਅਕਾਲੀ ਇਹ ਦੂਸਰੇ ਨੂੰ,
ਕਿਹੜੀ ਤਰਫ ਨੂੰ ਕੀਤੀ ਆ ਧਾਈ ਭਾਈ।
ਜਲਾਲਾਬਾਦ ਦਾ ਲਿਆ ਫਿਰ ਨਾਂਅ ਉਸ ਨੇ,
ਕਹਿੰਦਾ ਚਿੱਠੀ ਆ ਬਾਦਲ ਨੇ ਪਾਈ ਭਾਈ।
ਉਸ ਨੇ ਕਿਹਾ ਕਿ ਪੁੱਜ ਜਾਉ ਫੌਜ ਸਾਰੀ,
ਕੀਤੀ ਕਾਂਗਰਸ ਵੀ ਬੜੀ ਚੜ੍ਹਾਈ ਭਾਈ।
ਇੱਜ਼ਤ ਪੰਥ ਦੀ ਲੱਗੀ ਪਈ ਦਾਅ ਉੱਪਰ,
ਬਣ ਗਈ ਅੰਤ ਦੀ ਤਿੱਖੀ ਲੜਾਈ ਭਾਈ।
ਦੂਸਰੇ ਆਖਿਆ ਓਧਰ ਲਿਆ ਸੱਦ ਸਾਨੂੰ,
ਫਿਰਦਾ ਆਪ ਹਰਿਆਣੇ ਦੇ ਵੱਲ ਬਾਦਲ।
ਜਦ ਵੀ ਮੁੜੇ ਤਾਂ ਦਾਖੇ ਦੇ ਵੱਲ ਆਉਂਦਾ,
ਜਲਾਲਾਬਾਦ ਦੀ ਕਰੇ ਨਹੀਂ ਗੱਲ ਬਾਦਲ।
-ਤੀਸ ਮਾਰ ਖਾਂ
ਅਕਤੂਬਰ 19, 2019