35.8 C
Delhi
Friday, March 29, 2024
spot_img
spot_img

ਪੁੱਕਾ ਨੇ ਏਆਈਸੀਟੀਈ ਨੂੰ ਏਕੀਕ੍ਰਿਤ ਕੈਂਪਸ ਸੰਕਲਪ ਦੀ ਅਪੀਲ ਕੀਤੀ

ਮੁਹਾਲੀ 15 ਦਸੰਬਰ, 2019:
ਪੰਜਾਬ ਅਨਏਡਿਡ ਕਾਲੇਜਜ਼ ਐਸੋਸੀਏਸ਼ਨ (ਪੁੱਕਾ) ਦੇ ਵਫ਼ਦ ਨੇ ਪ੍ਰਧਾਨ ਡਾ ਅੰਸ਼ੂ ਕਟਾਰੀਆ ਦੀ ਅਗਵਾਈ ਵਿੱਚ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੇ ਵਾਈਸ ਚੇਅਰਮੈਨ ਪ੍ਰੋਫੈਸਰ ਐਮ ਪੀ ਪੂਨੀਆ ਨਾਲ ਮੁਲਾਕਾਤ ਕੀਤੀ।

ਵਫ਼ਦ ਨੇ ਏਆਈਸੀਟੀਈ ਦੁਆਰਾ ਦੇਸ਼ ਦੇ ਤਕਨੀਕੀ ਅਦਾਰਿਆਂ ਨੂੰ ਮਜ਼ਬੂਤ ਕਰਨ ਲਈ ਕੀਤੇ ਸੁਧਾਰਾਂ ਦੀ ਸ਼ਲਾਘਾ ਕੀਤੀ।

ਡਾ: ਅੰਸ਼ੂ ਕਟਾਰੀਆਂ ਨੇ ਬੋਲਦੇ ਹੋਏ ਕਿਹਾ ਕਿ ਏਆਈਸੀਟੀਈ ਨੂੰ ਏਕੀਕਿ੍ਰਤ ਕੈਂਪਸ ਸੰਕਲਪ ਦਾ ਦੁਬਾਰਾ ਆਰੰਭ ਕਰਨਾ ਚਾਹੀਦਾ ਹੈ ਜਿਸ ਵਿੱਚ ਕਾਲੇਜਿਸ ਨੂੰ ਆਮ ਸੁਵਿਧਾਵਾਂ ਜਿਵੇਂ ਕਿ ਆਮ ਜਮੀਨ, ਬਿਲਡਿੰਗ, ਲਾਈਬ੍ਰੇਰੀ ਸੈਂਟਰ ਸੁਵਿਧਾਵਾਂ, ਕੰਪਿਊਟਰ ਸੈਂਟਰ, ਖੇਲ ਦਾ ਮੈਦਾਨ, ਫੈਕਲਟੀ, ਡਾਇਰੇਕਟਰ ਆਦਿ ਦਾ ਉਪਯੋਗ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।

ਕਟਾਰੀਆ ਨੇ ਅੱਗੇ ਕਿਹਾ ਕਿ 8-10 ਸਾਲ ਪਹਿਲੇ ਵੀ ਇਹ ਸੰਕਲਪ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਸਮੇਂ ਵੀ ਰਿਸੋਰਸਿਸ ਨੂੰ ਬਚਾਉਣ ਦੇ ਲਈ ਇਸ ਸੰਕਲਪ ਨੂੰ ਦੁਬਾਰਾ ਸ਼ੁਰੂ ਕਰਨ ਦੀ ਜਰੂਰਤ ਹੈ।

ਪੁੱਕਾ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਅਮਿਤ ਸ਼ਰਮਾ ਨੇ ਮੰਗ ਕੀਤੀ ਕਿ ਕਾਲੇਜਿਸ ਵਿੱਚ ਵਿਲਯ, ਏਕੀਕਰਣ, ਅਧਿਗ੍ਰਹਣ ਦੀ ਆਗਿਆ ਹੋਣੀ ਚਾਹੀਦੀ ਹੈ। ਇਸ ਨਾਲ ਕਾਲੇਜਿਸ ਵਿੱਚ ਤਾਲਮੇਲ ਆਵੇਗਾ ਅਤੇ ਜੋ ਕਾਲੇਜਿਸ ਸਕਸ਼ਮ ਕੰਮ ਕਰਨ ਵਿੱਚ ਅਸਮਰਥ ਹਨ, ਉਹਨਾਂ ਨੂੰ ਇਸ ਨਾਲ ਲਾਭ ਹੋਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION