35.6 C
Delhi
Wednesday, April 24, 2024
spot_img
spot_img

ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋਇਆ ਨਸ਼ਾ ਤਸਕਰ ਨਵਜੋਤ ਸਿੰਘ ਨੰਨੂ ਸਾਥੀ ਸਮੇਤ ਗ੍ਰਿਫ਼ਤਾਰ: ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ

ਪਟਿਆਲਾ, 23 ਅਕਤੂਬਰ, 2019:
ਰਜਿੰਦਰਾ ਹਸਪਤਾਲ ਵਿਚੋਂ ਇਲਾਜ ਦੌਰਾਨ ਫ਼ਰਾਰ ਹੋਏ ਨਵਜੋਤ ਸਿੰਘ ਨੰਨੂ ਅਤੇ ਉਸਨੂੰ ਭਜਾਉਣ ਵਾਲੇ ਡਿੰਪਲ ਕੁਮਾਰ ਨੂੰ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ।

ਇਸ ਸਬੰਧੀ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਐਸ.ਪੀ. ਇੰਨਵੈਸ਼ਟੀਗੇਸ਼ਨ ਸ. ਹਰਮੀਤ ਸਿੰਘ ਹੁੰਦਲ ਅਤੇ ਡੀ.ਐਸ.ਪੀ. ਇੰਨਵੈਸ਼ਟੀਗੇਸ਼ਨ ਸ੍ਰੀ ਕ੍ਰਿਸ਼ਨ ਕੁਮਾਰ ਪੈਥੇ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਮਿਤੀ 07 ਸਤੰਬਰ 2019 ਨੂੰ ਰਜਿੰਦਰਾ ਹਸਪਤਾਲ ਵਿੱਚੋਂ ਇਲਾਜ ਦੌਰਾਨ ਫ਼ਰਾਰ ਹੋਏ ਨਵਜੋਤ ਸਿੰਘ ਨੰਨੂ ਪੁੱਤਰ ਬੁੱਧ ਰਾਮ ਵਾਸੀ ਵਾਸੀ ਮਕਾਨ ਨੰਬਰ 242 ਵਾਰਡ ਨੰਬਰ 11 ਬਾਜ਼ੀਗਰ ਬਸਤੀ ਧੂਰੀ ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਨੂੰ ਭਜਾਉਣ ਵਾਲਾ ਡਿੰਪਲ ਕੁਮਾਰ ਪੁੱਤਰ ਬਿਕਰ ਸਿੰਘ ਵਾਸੀ ਵਾਰਡ ਨੰਬਰ 17 ਬਾਜ਼ੀਗਰ ਬਸਤੀ ਧੂਰੀ ਜ਼ਿਲ੍ਹਾ ਸੰਗਰੂਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 16 ਜੁਲਾਈ 2019 ਨੂੰ ਥਾਣਾ ਬਖਸ਼ੀਵਾਲਾ ਦੇ ਖੇਤਰ ਵਿਚੋਂ ਨਵਜੋਤ ਸਿੰਘ ਨੰਨੂ ਨੂੰ ਮੋਟਰਸਾਇਕਲ ਯਾਹਮਾ ਪੀਬੀ-10 ਸੀ. ਜੈਡ-1270 ‘ਤੇ ਕਾਬੂ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਪਾਸੋਂ 100 ਗਰਾਮ ਹੈਰੋਇਨ ਤੇ 1030 ਨਸ਼ੀਲੀਆਂ ਗੋਲੀਆਂ, 03 ਲੱਖ 25 ਹਜ਼ਾਰ ਰੁਪਏ ਕਰੰਸੀ ਨੋਟ ਅਤੇ 19 ਤੋਲੇ ਸੋਨਾ ਜ਼ੇਵਰਾਤ ਬਰਾਮਦ ਕੀਤੇ ਗਏ ਸੀ|

ਜਿਸ ਦੇ ਖਿਲਾਫ ਮੁਕੱਦਮਾ ਨੰਬਰ 46 ਮਿਤੀ 16/07/2019 ਅ/ਧ 22, 21/61/85 ਐਨ.ਡੀ.ਪੀ.ਐਸ.ਐਕਟ ਥਾਣਾ ਬਖਸ਼ੀਵਾਲਾ ਦਰਜ ਕਰਕੇ ਤਫ਼ਤੀਸ਼ ਕੀਤੀ ਗਈ ਸੀ। ਤਫ਼ਤੀਸ਼ ਦੌਰਾਨ ਪਾਇਆ ਗਿਆ ਸੀ ਕਿ ਨਵਜੋਤ ਸਿੰਘ ਨੰਨੂ ਉਕਤ ਦੇ ਖਿਲਾਫ ਪਹਿਲਾ ਹੀ ਐਨ.ਡੀ.ਪੀ.ਐਸ. ਐਕਟ ਦੇ ਤਹਿਤ 5 ਮੁਕੱਦਮੇ ਦਰਜ ਸਨ ਜਿਸ ਨੇ ਇਸ ਡਰੱਗ ਦੇ ਧੰਦੇ ਤੋਂ ਲੱਖਾ ਰੁਪਏ ਕਮਾਏ ਹੋਏ ਸਨ।

ਜਿਸ ਦੇ ਬੈਂਕ ਖਾਤੇ ਅਤੇ ਇਸ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਵਿਚ ਕਰੀਬ 66 ਲੱਖ 75 ਹਜ਼ਾਰ ਰੁਪਏ ਜਮਾ ਹੋਣੇ ਪਾਏ ਸਨ ਅਤੇ ਕੁਝ ਪ੍ਰਾਪਰਟੀਆ ਵੀ ਸਾਹਮਣੇ ਆਈਆਂ ਸਨ ਜਿਨ੍ਹਾਂ ਨੂੰ ਜ਼ਾਬਤੇ ਅਨੁਸਾਰ (ਪੈਸੇ/ਪ੍ਰਾਪਰਟੀ) ਨੂੰ ਫਰੀਜ ਕੀਤਾ ਗਿਆ ਸੀ।

ਐਸ.ਐਸ.ਪੀ. ਨੇ ਦੱਸਿਆ ਕਿ ਨਵਜੋਤ ਸਿੰਘ ਨੰਨੂ ਜੋ ਕਿ ਮ:ਨੰ: 46/19 ਥਾਣਾ ਬਖਸ਼ੀਵਾਲਾ ਦੇ ਤਹਿਤ ਜੁਡੀਸ਼ੀਅਲ ਹਿਰਾਸਤ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਸੀ, ਜਿਸ ਦੇ ਛਾਤੀ ਵਿੱਚ ਦਰਦ ਹੋਣ ਕਰਕੇ ‘ਤੇ ਸਾਹ ਲੈਣ ਵਿੱਚ ਦਿੱਕਤ ਹੋਣ ਕਰਕੇ ਮਿਤੀ 06 ਸਤੰਬਰ 2019 ਨੂੰ ਐਮਰਜੈਂਸੀ ਰਜਿੰਦਰ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਾਇਆ ਗਿਆ ਸੀ|

ਜਿਸ ਦੀ ਨਿਗਰਾਨੀ ਲਈ ਹੌਲਦਾਰ ਜਸਵੰਤ ਸਿੰਘ ਨੰਬਰ 182/ਪਟਿਆਲਾ ਅਤੇ ਜੇਲ੍ਹ ਵਾਰਡਨ ਸੁਖਵਿੰਦਰ ਸਿੰਘ ਨੰਬਰ 710/ਜੇ ਨੂੰ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ 07 ਸਤੰਬਰ 2019 ਨੂੰ ਕਰੀਬ ਰਾਤ 09:30 ਪੀ.ਐਮ ‘ਤੇ ਨਵਜੋਤ ਸਿੰਘ ਨੰਨੂ ਜੋ ਕਿ ਰਜਿੰਦਰਾ ਹਸਪਤਾਲ ਵਿਚੋਂ ਫ਼ਰਾਰ ਹੋ ਗਿਆ ਸੀ।

ਜਿਸ ‘ਤੇ ਨਵਜੋਤ ਸਿੰਘ ਨੰਨੂ ਅਤੇ ਨਿਗਰਾਨੀ ਲਈ ਤਾਇਨਾਤ ਕੀਤੇ ਗਏ ਕਰਮਚਾਰੀਆਂ ਹੌਲਦਾਰ ਜਸਵੰਤ ਸਿੰਘ ਤੇ ਜੇਲ੍ਹ ਵਾਰਡਨ ਸੁਖਵਿੰਦਰ ਸਿੰਘ ਦੀ ਅਣਗਹਿਲੀ/ਲਾਪਰਵਾਹੀ ਜਾ ਮਿਲੀ ਭੁਗਤ ਕਾਰਨ ਇਨ੍ਹਾਂ ਖਿਲਾਫ ਮੁਕੱਦਮਾ ਨੰਬਰ 235 ਮਿਤੀ 08/09/2019 ਅ/ਧ 222,223,224,225,109 ਹਿੰ:ਦਿੰ: ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕੀਤਾ ਗਿਆ ਸੀ। ਜਿਸ ਵਿੱਚ ਹੌਲਦਾਰ ਜਸਵੰਤ ਸਿੰਘ ਤੇ ਜੇਲ ਵਾਰਡਨ ਸੁਖਵਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ।

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਵੱਲੋ ਅੱਜ 23 ਅਕਤੂਬਰ ਨੂੰ ਗੁਪਤ ਸੂਚਨਾ ਦੇ ਅਧਾਰ ‘ਤੇ ਨਵਜੋਤ ਸਿੰਘ ਨੰਨੂ ਪੁੱਤਰ ਬੁੱਧ ਰਾਮ ਵਾਸੀ ਮਕਾਨ ਨੰਬਰ 242 ਬਾਜੀਗਰ ਬਸਤੀ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਡਿੰਪਲ ਕੁਮਾਰ ਪੁੱਤਰ ਬਿਕਰ ਸਿੰਘ ਵਾਸੀ ਵਾਰਡ ਨੰਬਰ 17 ਬਾਜੀਗਰ ਬਸਤੀ ਧੂਰੀ ਜ਼ਿਲ੍ਹਾ ਸੰਗਰੂਰ ਨੂੰ ਬੱਸ ਅੱਡਾ ਪਿੰਡ ਧਬਲਾਨ ਤੋ ਕਰੋਲਾ ਕਾਰ ਨੰਬਰ ਡੀ.ਐਲ-3 ਸੀਬੀਡੀ-3013 ‘ਤੇ ਕਾਬੂ ਕਰਕੇ ਮ:ਨੰ: 235/19 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜਿੰਨ੍ਹਾ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ|

ਜਿਸ ਨੇ ਆਪਣੀ ਫਰਾਰੀ ਦਾ ਸਮਾ ਜਿਆਦਾ ਤਰ ਹਿਮਾਚਲ ਪ੍ਰਦੇਸ ਅਤੇ ਯੂ.ਪੀ ਦੇ ਧਾਰਮਿਕ ਅਸਥਾਨਾ ‘ਤੇ ਗੁਜਾਰਿਆਂ ਹੈ। ਐਸ.ਐਸ.ਪੀ ਨੇ ਦੱਸਿਆ ਕਿ ਜਿੰਨ੍ਹਾ ਨੂੰ 24 ਅਕਤੂਬਰ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਇਸ ਨੂੰ ਵੀ ਪੜ੍ਹੋ:
‘ਖ਼ਾਲਸਾ ਏਡ’ ਦੇ ਰਵੀ ਸਿੰਘ ਅਤੇ ‘ਸਿੱਖ ਰਿਲੀਫ਼’ ਦੇ ਬਲਬੀਰ ਸਿੰਘ ਬੈਂਸ ਨੂੰ ਭਾਈ ਘਨਈਆ ਅਵਾਰਡ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ   – ਇੱਥੇ ਕਲਿੱਕ ਕਰੋ

Ravi Singh Balbir Singh Bains

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION