23.1 C
Delhi
Friday, March 29, 2024
spot_img
spot_img

ਪੁਲਿਸ ਤੇ ਹਮਲਾ ਕਰਨ ਵਾਲਿਆਂ ਦਾ ਨਿਹੰਗ ਸਿੰਘ ਦਲਾਂ ਨਾਲ ਕੋਈ ਸੰਬੰਧ ਨਹੀਂ: ਬਾਬਾ ਬਲਬੀਰ ਸਿੰਘ

ਪਟਿਆਲਾ, 12 ਅਪਰੈਲ, 2020:

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ,ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਅਤੇ ਬਾਬਾ ਗੱਜਣ ਸਿੰਘ ਬਾਬਾ ਬਕਾਲਾ ਨੇ ਸਬਜੀ ਮੰਡੀ ਪਟਿਆਲਾ ਵਿਖੇ ਦੇਸ਼ ਵਿਰੋਧੀ, ਬਦਮਾਸ਼, ਨਕਲੀਏ ਬਹੂ-ਰੂਪੀਏ ਬਿਰਤੀ ਵਾਲੇ ਲੋਕਾਂ ਵੱਲੋ ਪੁਲਿਸ ਅਧਿਕਾਰੀਆਂ ਅਤੇ ਮੰਡੀ ਬੋਰਡ ਦੇ ਮੁਲਾਜਮਾਂ ਉੱਪਰ ਹਮਲਾ ਕੀਤੇ ਜਾਣ ਵਾਲੀ ਦੁਖਦਾਈ ਅਫਸੋਸ ਜਨਕ ਤੇ ਮੰਦਭਾਗੀ ਘਟਨਾ ਦੀ ਸਖਤ ਸਬਦਾਂ ਵਿਚ ਨਿੰਦਾ ਕੀਤੀ ਹੈ।ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਤਰਾਂ ਦੇ ਹਮਲੇ ਕਰਨ ਵਾਲੇ ਨਿਹੰਗ ਸਿੰਘ ਹੋ ਹੀ ਨਹੀ ਸਕਦੇ।

ਨਿਹੰਗ ਸਿੰਘ ਅਕਾਲ ਪੁਰਖ ਦਾ ਸਾਜਿਆ ਹੋਇਆ ਖਾਲਸਾ ਹੈ ਇਹ ਕਿਸੇ ਤੇ ਅਣਆਏ ਹਮਲੇ ਬਾਰੇ ਸੋਚ ਵੀ ਨਹੀਂ ਸਕਦਾ। ਇਸ ਔਖੀ ਘੜੀ ਵਿਚ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਦੀ ਲੋੜ ਹੈ ਅਤੇ ਹਰੇਕ ਨੂੰ ਸਰਕਾਰੀ ਹਦਾਇਤਾਂ ਦਾ ਪਾਬੰਦ ਹੋਣਾ ਚਾਹੀਦਾ ਹੈ।

ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਬਿਮਾਰੀ ਨਾਲ ਸਮੁੱਚੇ ਸੰਸਾਰ ਵਿਚ ਅਤੇ ਖਾਸਕਰ ਸਾਡੇ ਦੇਸ਼ ਤੇ ਸੂਬੇ ਅੰਦਰ ਕਹਿਰ ਵਾਪਰ ਰਿਹਾ ਹੈ ਅਣਗਿਣਤ ਮੌਤਾਂ ਹੋ ਰਹੀਆਂ ਹਨ।ਇਸ ਸਮੇਂ ਪੁਲਿਸ, ਸਿਹਤ ਸੇਵਾਵਾਂ ਤੇ ਸਫਾਈ ਵਿਭਾਗ ਦੇ ਕਰਮਚਾਰੀਆਂ ਵੱਲੋ ਦਿਨ ਰਾਤ ਇੱਕ ਕਰਕੇ ਸਮਾਜ ਦੇ ਲੋਕਾਂ ਨੂੰ ਬਚਾਉਣ ਦੀ ਸੇਵਾ ਵਿਚ ਲੱਗੇ ਹੋਏ ਹਨ ।

ਉਨ੍ਹਾਂ ਉੱਪਰ ਸਿਰਫਿਰੇ ਲੋਕਾਂ ਵੱਲੋਂ ਹਮਲੇ ਅਤਿ ਨਿੰਦਣਯੋਗ, ਘਟੀਆ, ਅਫਸੋਸ ਜਨਕ ਤੇ ਮੰਦਭਾਗੇ ਹਨ।ਇਸ ਦੀ ਹਰ ਪਾਸੋ ਘੋਰ ਨਿੰਦਾ ਹੋਣੀ ਚਾਹੀਦੀ ਹੈ।ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਸੇਵਾ ਨਿਭਾ ਰਹੇ ਅਧਿਕਾਰੀਆਂ ਕਰਮਚਾਰੀਆਂ ਦੀ ਭਰਵੀਂ ਪ੍ਰਸੰਸਾ ਕਰਦਿਆਂ ਉਨ੍ਹਾਂ ਦੀ ਜੋਰਦਾਰ ਸ਼ਬਦਾਂ ਨਾਲ ਹੋਸਲਾ ਹਫਜਾਈ ਕੀਤੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਤਰਨਾ ਦਲਾਂ ਦੇ ਨਿਹੰਗ ਸਿੰਘਾਂ ਵੱਲੋ ਪੁਲਿਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਇਸ ਕਰੋਨਾ ਦੀ ਮਹਾਂਮਾਰੀ ਸਮੇਂ ਲੋੜਵੰਦ ਲੋਕਾਂ ਤੀਕ ਰਾਸ਼ਨ, ਲੰਗਰ ਵੰਡਣ ਤੇ ਪਹਿਚਾਉਣ ਦੀ ਨਿਰਸਵਾਰਥ ਅੱਗੇ ਹੋ ਕੇ ਸੇਵਾ ਕੀਤੀ ਹੈ। ਉਨ੍ਹਾਂ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਨਕਲੀਏ ਤੇ ਦੇਸ਼ ਵਿਰੋਧੀ ਲੋਕਾਂ ਦੀ ਇਸ ਘਟਨਾ ਨੇ ਸਿੱਖ ਕੌਮ ਤੇ ਖਾਸਕਰ ਨਿਹੰਗ ਸਿੰਘ ਜਥੇਬੰਦੀਆਂ ਦੇ ਅਕਸ ਨੂੰ ਖਰਾਬ ਕਰਨ ਦਾ ਜਤਨ ਕੀਤਾ ਹੈ।

ਇਹ ਅਖੌਤੀ ਲੋਕ ਕਿਸੇ ਵੀ ਨਿਹੰਗ ਜਥੇਬੰਦੀ ਨਾਲ ਸਬੰਧਤ ਨਹੀ ਹਨ। ਇਨਾਂ ਅਖੌਤੀ ਲੋਕਾਂ ਨੇ ਨਿਹੰਗ ਬਾਣੇ ਦਾ ਅਪਮਾਣ ਤੇ ਨਿਰਾਦਰ ਕੀਤਾ ਹੈ। ਇਨ੍ਹਾਂ ਦੀ ਇਸ ਘਟਨਾ ਨੇ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁਚਾਈ ਹੈ ।

ਇਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਹਨਾਂ ਲੋਕਾਂ ਕੋਲੋ ਵੱਡੀ ਮਾਤਰਾ ਵਿੱਚ ਨਜ਼ਾਇਜ ਹਥਿਆਰ, 35 ਲੱਖ ਦੀ ਨਕਦ ਰਾਸ਼ੀ ਅਤੇ ਵੀਵਰਜਿਤ ਸਾਜੋ ਸਮਾਨ ਜੋ ਫੜਿਆ ਗਿਆ ਹੈ।

ਉਸਦੀ ਅਤੇ ਇਨ੍ਹਾਂ ਲੋਕਾਂ ਦੀਆਂ ਗਤੀ ਵਿਧੀਆਂ ਅਤੇ ਪਿਛੋਕੜ ਦੀ ਡੂਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹਨਾਂ ਲੋਕਾਂ ਦੇ ਕਿਹੜੇ-ਕਿਹੜੇ ਲੋਕਾਂ ਨਾਲ ਸਬੰਧ ਹਨ ਤੇ ਇਹ ਕਿਨ੍ਹਾਂ ਦੇ ਹੱਥ ਠੋਕਾ ਹਨ। ਇਹ ਸਾਰੇ ਘਟਨਾ ਕ੍ਰਮ ਦਾ ਅਸਲ ਸੱਚ ਜੱਗ ਜਾਹਰ ਹੋਣਾ ਚਾਹੀਦਾ ਹੈ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION