34 C
Delhi
Friday, April 19, 2024
spot_img
spot_img

ਪੁਲਿਸ ਕਮਿਸ਼ਨਰ ਭੁੱਲਰ ਨੇ ਪੂਰੀ ਕੀਤੀ ਇੱਛਾ, ਫ਼ੇਸ ਬੁੱਕ ਲਾਈਵ ਦੌਰਾਨ ਮਾਂ ਨੇ ਕੀਤੀ ਸੀ ਬੇਟੇ ਦਾ ਜਨਮ ਦਿਨ ਮਨਾਉਣ ਦੀ ਅਪੀਲ

ਜਲੰਧਰ, 29 ਅਪ੍ਰੈਲ 2020:
ਇਕ ਹੋਰ ਲਾਮਿਸਾਲੀ ਕਾਰਜ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਅੱਠ ਸਾਲਾ ਲੜਕੇ ਹਰਸ਼ੀਲ ਗੁਜਰਾਲ ਦੀ ਮਾਂ ਵਲੋਂ ਫਲੈਗ ਮਾਰਚ ਦਾ ਫੇਸਬੁੱਕ ‘ਤੇ ਆ ਰਹੇ ਲਾਈਵ ਦੌਰਾਨ ਉਸ ਦੇ ਬੇਟੇ ਦਾ ਜਨਮ ਦਿਨ ਮਨਾਉਣ ਦੀ ਕੀਤੀ ਗਈ ਅਪੀਲ ਤਹਿਤ ਉਸ ਦੇ ਬੇਟੇ ਦਾ ਜਨਮ ਦਿਨ ਮਨਾ ਕੇ ਉਸ ਦੇ ਚਹਿਰੇ ‘ਤੇ ਖ਼ੁਸ਼ੀ ਲਿਆਂਦੀ।

ਮੰਗਲਵਾਰ ਦੀ ਦੇਰ ਸ਼ਾਮ ਨੂੰ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਬੀ.ਐਮ.ਸੀ.ਚੌਕ, ਜੋਤੀ ਚੌਕ, ਬਸਤੀ ਅੱਡਾ ਚੌਕ, ਫੁੱਟਬਾਲ ਚੌਕ, ਬਸਤੀ ਨੌ, ਬਸਤੀ ਗੁਜਾਂ, ਬਾਬੂ ਜਗਜੀਵਨ ਰਾਮ ਚੌਕ, ਬਬਰੀਕ ਚੌਕ, ਬਸਤੀ ਸ਼ੇਖ, ਮਾਡਲ ਹਾਊਸ, ਗੁਰੂ ਰਵਿਦਾਸ ਚੌਕ, ਵਡਾਲਾ ਚੌਕ, ਚੀਮਾ ਚੌਕ, ਅਰਬਨ ਅਸਟੇਟ ਅਤੇ ਹੋਰਨਾਂ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਜੋ ਕਿ ਫੇਸਬੁੱਕ ‘ਤੇ ਲਾਈਵ ਆ ਰਿਹਾ ਸੀ।

ਦੇਰ ਸ਼ਾਮ 8.10 ਵਜੇ ਸ੍ਰੀਮਤੀ ਮੋਨੀਸ਼ਾ ਗੁਜਰਾਲ ਵਾਸੀ ਹਰਬੰਸ ਨਗਰ ਵਲੋਂ ਫੇਸਬੁੱਕ ‘ਤੇ ਲਾਈਵ ਆ ਰਹੇ ਫਲੈਗ ਮਾਰਚ ਦੌਰਾਨ ਫੇਸਬੁੱਕ ਤੇ ਕੁਮੈਂਟ ਕਰਕੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਉਸ ਦਾ ਅੱਠ ਸਾਲਾ ਬੇਟਾ ਲਾਕਡਾਊਨ/ਕਰਫ਼ਿਊ ਦੌਰਾਲ ਉਸ ਦਾ ਜਨਮ ਦਿਨ ਨਾ ਮਨਾਉਣ ਕਰਕੇ ਬਹੁਤ ਬੁਰੀ ਤਰ੍ਹਾਂ ਰੋ ਰਿਹਾ ਹੈ । ਉਸ ਨੇ ਅਧਿਕਾਰੀਆਂ ਪਾਸੋਂ ਬੇਟੇ ਦਾ ਜਨਮ ਦਿਨ ਮਨਾਉਣ ਲਈ ਸਹਾਇਤਾ ਦੀ ਮੰਗ ਕੀਤੀ ਤਾਂ ਕਿ ਉਸ ਦਾ ਬੇਟਾ ਰੋਵੇ ਨਾ।

ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਕਮਿਸ਼ਨਰ ਵਲੋਂ ਖੁਦ ਪਰਿਵਾਰ ਨਾਲ ਗੱਲਬਾਤ ਕਰਕੇ ਵਧਾਈ ਦਿੱਤੀ ਗਈ। ਸ੍ਰੀ ਭੁੱਲਰ ਨੇ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਫਿਰ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਗੁਰਮੀਤ ਸਿੰਘ ਅਤੇ ਸਹਾਇਕ ਕਮਿਸ਼ਨਰ ਪੁਲਿਸ ਸ੍ਰੀ ਬਰਜਿੰਦਰ ਸਿੰਘ ਨੂੰ ਤੁਰੰਤ ਲੜਕੇ ਦੇ ਘਰ ਜਾ ਕੇ ਉਸ ਦਾ ਜਨਮ ਦਿਨ ਮਨਾਉਣ ਲਈ ਕਿਹਾ।

ਜਿਵੇਂ ਹੀ ਪੁਲਿਸ ਟੀਮ ਛੋਟੇ ਬੱਚੇ ਹਰਸ਼ੀਲ ਦੇ ਘਰ ਪਹੁੰਚੀ ਉਸ ਦਾ ਸਾਰਾ ਪਰਿਵਾਰ ਪਿਤਾ ਦੀਪਕ ਗੁਜਰਾਲ, ਮਾਂ ਮੋਨੀਸ਼ਾ ਗੁਜਰਾਲ, ਭਰਾ ਲਕਸ਼ ਗੁਜਰਾਲ, ਦਾਦਾ ਸੁਭਾਸ਼ ਗੁਜਰਾਲ ਅਤੇ ਦਾਦੀ ਸ਼ਸੀ ਬਾਲਾ ਹੈਰਾਨ ਰਹਿ ਗਏ। ਪੁਲਿਸ ਪਾਰਟੀ ਵਲੋਂ ਲੜਕੇ ਦਾ ਜਨਮ ਦਿਨ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮਨਾਇਆ ਗਿਆ ਅਤੇ ਭਰੋਸਾ ਦੁਆਇਆ ਕਿ ਕਮਿਸ਼ਨਰੇਟ ਪੁਲਿਸ ਸਮਾਜ ਦੀ ਪੂਰੇ ਮਿਸ਼ਨਰੀ ਭਾਵਨਾ ਨਾਲ ਸੇਵਾ ਕਰਨ ਲਈ ਵਚਨਬੱਧ ਹੈ।

ਇਸ ਮੌਕੇ ਮੋਨੀਸ਼ਾ ਗੁਜਰਾਲ ਵਲੋਂ ਕਮਿਸ਼ਨਰ ਪੁਲਿਸ ਦਾ ਕਰਫ਼ਿਊ ਦੇ ਬਾਵਜੂਦ ਵੀ ਉਸ ਦੇ ਬੇਟੇ ਦੇ ਜਨਮ ਦਿਨ ਨੂੰ ਯਾਦਗਾਰ ਦਿਨ ਬਣਾਉਣ ਲਈ ਧੰਨਵਾਦ ਕੀਤਾ ਗਿਆ।

ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਉਸ ਦੇ ਬੇਟੇ ਦਾ ਜਨਮ ਦਿਨ ਸ਼ਾਨਦਾਰ ਢੰਗ ਨਾਲ ਮਨਾਉਣਾ ਸਾਰੇ ਪਰਿਵਾਰ ਵਲੋਂ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਪੰਜਾਬ ਪੁਲਿਸ ਨੂੰ ਸਲਾਮ ਕਰਦਿਆਂ ਸ੍ਰੀਮਤੀ ਗੁਜਰਾਲ ਨੇ ਕਿਹਾ ਕਿ ਉਨ੍ਹਾਂ ਪਾਸ ਜਲੰਧਰ ਪੁਲਿਸ ਦੇ ਇਸ ਸਹਿਯੋਗ ਦਾ ਧੰਨਵਾਦ ਕਰਨ ਲਈ ਲਫ਼ਜ ਨਹੀਂ ਹਨ ਅਤੇ ਉਹ ਹਮੇਸ਼ਾਂ ਹੀ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਕੀਤੇ ਗਏ ਇਸ ਸਲਾਘਾਯੋਗ ਉਪਰਾਲੇ ਨੂੰ ਯਾਦ ਰੱਖਣਗੇ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION