28.1 C
Delhi
Friday, March 29, 2024
spot_img
spot_img

ਪੀ.ਸੀ.ਐਸ.ਅਧਿਕਾਰੀ ਬਰਜਿੰਦਰ ਸਿੰਘ ਸੁਲਤਾਨਪੁਰ ਲੋਧੀ ਵਿਚ ਈ-ਸਾਈਕਲ ’ਤੇ ਕਰ ਰਹੇ ਹਨ ਸਫ਼ਾਈ ’ਤੇ ਹੋਰ ਕਾਰਜਾਂ ਦੀ ਮੋਨੀਟਰਿੰਗ

ਯੈੱਸ ਪੰਜਾਬ
ਸੁਲਤਾਨਪੁਰ ਲੋਧੀ, 6 ਨਵੰਬਰ, 2019:

ਸੁਲਤਾਨਪੁਰ ਲੋਧੀ ਵਿਚ ਪਹੁੰਚਣ ਵਾਲੀਆਂ ਸੰਗਤਾਂ ਵੱਲੋਂ ਇਸ ਪਵਿੱਤਰ ਨਗਰੀ ਵਿਚ ਨਜ਼ਰ ਆ ਰਹੀ ਸਫ਼ਾਈ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

ਲੋਕਾਂ ਵੱਲੋਂ ਇਸ ਦੀ ਤੁਲਨਾ ਇਲਾਹਾਬਾਦ ਵਿਖੇ ਕੁੰਭ ਦੇ ਮੇਲੇ ਵਿਚ ਨਜ਼ਰ ਆਈ ਸਫ਼ਾਈ ਦੇ ਨਾਲ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਵਿਚ ਲੱਗੇ ਲੰਗਰਾਂ ਦੇ ਵਿਚ ਵੀ ਸਫ਼ਾਈ ਦੀ ਸਾਰੀ ਜ਼ਿੰਮੇਵਾਰੀ ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਨੇ ਚੁੱਕੀ ਹੈ।

ਇਹ ਵੀ ਵਰਨਣਯੋਗ ਹੈ ਕਿ ਇਸ ਸਫ਼ਾਈ ਲਈ ਚੰਡੀਗੜ੍ਹ ਵਿਖ਼ੇ ਬੈਠੇ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ, ਪ੍ਰਮੁੱਖ ਸਕੱਤਰ ਏ.ਵੇਨੂੰ ਪ੍ਰਸ਼ਾਦ, ਆਈ.ਏ.ਐਸ., ਪੀ.ਐਮ.ਆਈ.ਡੀ.ਸੀ. ਦੇ ਮੁੱਖ ਕਾਰਜਕਾਰੀ ਅਫ਼ਸਰ ਅਜੋਏ ਸ਼ਰਮਾ ਆਈ.ਏ.ਐਸ. ਅਤੇ ਡਾਇਰੈਕਟਰ ਸਥਾਨਕ ਸਰਕਾਰ ਕਰੁਨੇਸ਼ ਸ਼ਰਮਾ ਆਈ.ਏ.ਐਸ. ਦੀ ਚਾਰ ਮੈਂਬਰੀ ਟੀਮ ਵੱਲੋਂ ਉਲੀਕੀ ਗਈ ਰੂਪ ਰੇਖ਼ਾ ਅਨੁਸਾਰ ਕੀਤਾ ਜਾ ਰਿਹਾ ਹੈ।

ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ’ਤੇ ਇਸ ਕੰਮ ਨੂੰ ਅਮਲੀ ਜਾਮਾ ਪਹਿਨਾਉਣ ਦੀ ਜ਼ਿੰਮੇਵਾਰੀ ਪੀ.ਸੀ.ਐਸ.ਅਧਿਕਾਰੀ ਸ: ਬਰਜਿੰਦਰ ਸਿੰਘ, ਰੀਜਨਲ ਡਿਪਟੀ ਡਾਇਰੈਕਟਰ, ਸਥਾਨਕ ਸਰਕਾਰ, ਜਲੰਧਰ ਨੂੰ ਸੌਂਪਿਆ ਗਿਆ ਹੈ।

ਸ: ਬਰਜਿੰਦਰ ਸਿੰਘ ਵੱਲੋਂ ਤਿੰਨ ਸ਼ਿਫਟਾਂ ਵਿਚ ਕੰਮ ਕਰ ਰਹੇ ਲਗਪਗ 2500 ਸਫ਼ਾਈ ਸੇਵਕਾਂ ਦੀ ਮੋਨੀਟਰਿੰਗ ਈ ਸਾਈਕਲ ਰਾਹੀਂ ਸਫ਼ਰ ਕਰਕੇ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ 550ਵੇਂ ਪ੍ਰਕਾਸ਼ ਪੁੂਰਬ ਸਮਾਗਮਾਂ ਵਿਚ ਸ਼ਮੂਲੀਅਤ ਲਈ ਸੰਗਤਾਂ ਦੇ ਲੱਖਾਂ ਦੀ ਗਿਣਤੀ ਵਿਚ ਪਵਿੱਤਰ ਨਗਰੀ ਵਿਚ ਪਹੁੰਚਣ ਤੋਂ ਬਾਅਦ ਸਫ਼ਾਈ ਅਤੇ ਸਟਰੀਟ ਲਾਈਟ ਦੀ ਚੈਕਿੰਗ ਲਈ ਕਿਸੇ ਵਹੀਕਲ ’ਤੇ ਜਾਣ ਦੀ ਬਜਾਏ ਈ ਸਾਈਕਲ ਨੂੰ ਹੀ ਤਰਜੀਹ ਦੇ ਰਹੇ ਹਨ।

ਇੱਡੇ ਵੱਡੇ ਕਾਰਜ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਣ ਲਈ ਈ ਸਾਈਕਲ ਦੀ ਵਰਤੋਂ ਕਰਕੇ ਕੀਤੇ ਜਾ ਰਹੇ ਸ:ਬਰਜਿੰਦਰ ਸਿੰਘ ਦੇ ਯਤਨ ਨਤੀਜੇ ਵਿਖ਼ਾ ਰਹੇ ਹਨ ਅਤੇ ਸਾਫ਼ ਸਫ਼ਾਈ ਤੋਂ ਇਲਾਵਾ ਸੁਲਤਾਨਪੁਰ ਲੋਧੀ ਰਾਤ ਵੇਲੇ ਦੂਧੀਆ ਰੌਸ਼ਨੀ ਨਾਲ ਜਗਮਗ ਜਗਮਗ ਕਰ ਰਿਹਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION