25.1 C
Delhi
Thursday, March 28, 2024
spot_img
spot_img

ਪੀ.ਟੀ.ਸੀ. ਨਿਊਜ਼ ਦੇ ਪੱਤਰਕਾਰ ’ਤੇ ਹਮਲਾ, ਅਗਵਾ ਕਰਕੇ ਕੀਤੀ ਕੁੱਟਮਾਰ, ਕਾਂਗਰਸੀ ਸਰਪੰਚ ’ਤੇ ਲੱਗਾ ਦੋਸ਼

ਯੈੱਸ ਪੰਜਾਬ
ਜਲੰਧਰ, 23 ਮਾਰਚ, 2020:

ਭੋਗਪੁਰ ਦੇ ਪਿੰਡ ਭਟਨੂਰਾ ਵਿੱਚ ਕਾਂਗਰਸੀ ਸਰਪੰਚ ਦੀ ਸ਼ਹਿ ਤੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ। ਇੱਥੇ ਸ਼ੁੱਕਰਵਾਰ ਦੇਰ ਸ਼ਾਮ ਕਾਂਗਰਸੀ ਸਰਪੰਚ ਸਰਬਜੀਤ ਸਿੰਘ ਦੇ ਗੁੰਡਿਆਂ ਵੱਲੋਂ ਪੀ ਟੀ ਸੀ ਨਿਊਜ਼ ਦੇ ਪੱਤਰਕਾਰ ਹੁਸਨ ਲਾਲ ਨੂੰ ਅਗਵਾ ਕਰਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੱਤਰਕਾਰ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉਥੋਂ ਨਿਕਲਣ ਵਿਚ ਸਫਲ ਹੋ ਗਿਆ ।

ਦੇਰ ਰਾਤ ਜ਼ਖਮੀ ਹਾਲਤ ਵਿੱਚ ਪੱਤਰਕਾਰ ਨੂੰ ਕਾਲਾ ਬੱਕਰਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ । ਪੱਤਰਕਾਰ ਨੇ ਦੱਸਿਆ ਕਿ ਕਾਂਗਰਸੀ ਸਰਪੰਚ ਸਰਬਜੀਤ ਅਤੇ ਉਸ ਦੇ ਗੁੰਡਿਆਂ ਵੱਲੋਂ ਕੁਝ ਦਿਨ ਪਹਿਲਾਂ ਭਟਨੂਰਾ ਪਿੰਡ ਦੇ ਹੀ ਇੱਕ ਪਰਿਵਾਰ ਦੀਆਂ ਔਰਤਾਂ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਉਸ ਪੀੜਤ ਪਰਿਵਾਰ ਦੀ ਖ਼ਬਰ ਕਰਨ ਲਈ ਹੀ ਉਹ ਆਪਣੇ ਕੈਮਰਾਮੈਨ ਸਾਥੀ ਨਾਲ ਭਟਨੂਰਾ ਪਹੁੰਚਿਆ ਸੀ।

ਉੱਥੇ ਕਾਂਗਰਸੀ ਸਰਪੰਚ ਦੇ ਗੁੰਡਿਆਂ ਵੱਲੋਂ ਉਸ ਨਾਲ ਗਾਲੀ ਗਲੋਚ ਕਰਕੇ ਜਾਤੀ ਸੂਚਕ ਸ਼ਬਦ ਬੋਲੇ ਗਏ ਅਤੇ ਉਸ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ । ਇਸ ਭਗਦੜ ਵਿੱਚ ਪੱਤਰਕਾਰ ਦੇ ਸਾਥੀ ਕੈਮਰਾਮੈਨ ਪਰਮਜੀਤ ਨੇ ਕਿਸੇ ਦੇ ਘਰ ਲੁਕ ਕੇ ਆਪਣੀ ਜਾਨ ਬਚਾਈ ਪਰ ਪੱਤਰਕਾਰ ਸੰਭਾਲ ਉਨ੍ਹਾਂ ਮੁੰਡਿਆਂ ਦੇ ਹੱਥ ਆ ਗਿਆ ।

ਹੁਸਨ ਲਾਲ ਨੇ ਦੱਸਿਆ ਕਿ ਉਸ ਨੂੰ ਕੁੱਟਦੇ ਹੋਏ ਉਹ ਗੁੰਡੇ ਮੋਟਰਸਾਈਕਲ ਤੇ ਅਗਵਾ ਕਰਕੇ ਲੈ ਗਏ ਅਤੇ ਅੱਗੇ ਲਿਜਾ ਕੇ ਦੁਬਾਰਾ ਉਸ ਨਾਲ ਕੁੱਟਮਾਰ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ । ਇਸ ਦੌਰਾਨ ਉਸ ਦਾ ਇਕ ਮੋਬਾਈਲ ਵੀ ਖੋਹ ਲਿਆ ਗਿਆ ਸਰਪੰਚ ਦੇ ਗੁੰਡਿਆਂ ਵੱਲੋਂ ਉਸ ਨੂੰ ਧਮਕਾਇਆ ਵੀ ਗਿਆ ਕਿ ਜੇਕਰ ਉਹ ਦੁਬਾਰਾ ਉਨ੍ਹਾਂ ਦੇ ਇਲਾਕੇ ਵਿੱਚ ਨਜ਼ਰ ਆਇਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ।

ਕੁਸਲਾ ਨੇ ਦੱਸਿਆ ਕਿ ਸਰਪੰਚ ਦੇ ਗੁੰਡਿਆਂ ਵੱਲੋਂ ਉਸ ਨੂੰ ਇਹ ਆਖ ਕੇ ਧਮਕਾਇਆ ਗਿਆ ਕਿ ਸੂਬੇ ਵਿਚ ਸਾਡੀ ਸਰਕਾਰ ਹੈ ਕੋਈ ਸਾਡਾ ਕੁਝ ਨਹੀਂ ਵਿਗਾੜ ਸਕਦਾ । ਜ਼ਖਮੀ ਹਾਲਤ ਚ ਫ਼ਸਲਾਂ ਲਈ ਕਿਹਾ ਕਿ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਸਰਪੰਚ ਸਰਬਜੀਤ ਤੇ ਉਸ ਦੇ ਗੁੰਡਿਆਂ ਤੋਂ ਜਾਨ ਦਾ ਖਤਰਾ ਹੈ ਪੀੜਤ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION