37.8 C
Delhi
Thursday, April 25, 2024
spot_img
spot_img

ਪੀ.ਐੱਨ.ਜੀ. ਦੀ ਉਪਯੋਗਤਾ ਦਰਸਾਉਣ ਲਈ ਮੰਡੀ ਗੋਬਿੰਦਗੜ੍ਹ ਵਿੱਚ ਸਥਾਪਤ ਕੀਤੀਆਂ ਜਾਣਗੀਆਂ ਮਾਡਲ ਇਕਾਈਆਂ: ਪੰਨੂੰ

ਚੰਡੀਗੜ੍ਹ, 16 ਦਸੰਬਰ, 2019 –

ਪਾਇਪ ਨੈਚੁਰਲ ਗੈਸ (ਪੀ.ਐੱਨ.ਜੀ.) ਦੀ ਕੋਇਲੇ ਤੋਂ ਵਧੇਰੇ ਤਕਨੀਕੀ ਅਤੇ ਆਰਥਿਕ ਉਪਯੋਗਤਾ ਦਰਸਾਉਣ ਲਈ ਮੰਡੀ ਗੋਬਿੰਦਗੜ੍ਹ ਵਿੱਚ ਦੋ ਮਾਡਲ ਇਕਾਈਆਂ ਸਥਾਪਤ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ. ਕਾਹਨ ਸਿੰਘ ਪੰਨੂੰ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿੱਚ ਪੀ.ਐਨ.ਜੀ. ਗੈਸ ਪਾਇਪ ਲਾਇਨਜ਼ ਦੀ ਸਪਲਾਈ ਲਈ ਕ੍ਰਮਵਾਰ ਮੈਸਰਜ਼ ਆਈ.ਆਰ.ਐਮ. ਐਨਰਜੀ ਪ੍ਰਾਈਵੇਟ ਲਿ.ਅਤੇ ਮੈਸਰਜ਼ ਥਿੰਕ ਗੈਸ ਪ੍ਰਾਈਵੇਟ ਲਿ. ਵਲੋਂ ਪਾਇਪ ਲਾਈਨਾਂ ਵਿਛਾਈਆਂ ਗਈਆਂ ਹਨ ਪਰ ਉਦਯੋਗਾਂ ਵਿੱਚ ਤਕਨੀਕੀ ਜਾਣਕਾਰੀ ਦੀ ਘਾਟ ਹੋਣ ਕਾਰਨ ਸਨਅਤਕਾਰ ਕੋਲੇ ਦੀ ਥਾਂ ‘ਤੇ ਪੀ.ਐਨ.ਜੀ. ਦੀ ਵਰਤੋਂ ਕਰਨ ਤੋਂ ਝਿਜਕਦੇ ਹਨ।

ਇਸ ਖੇਤਰ ਵਿਚ ਪ੍ਰਦੂਸ਼ਣ ਦੀ ਰੋਕਥਾਮ ਲਈ ਫੌਰੀ ਕਦਮ ਚੁੱਕਣ ਦੀ ਲੋੜ ਦੇ ਮੱਦੇਨਜ਼ਰ ਦੋ ਮਾਡਲ ਇਕਾਈਆਂ ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਲੋਕ ਇਹਨਾਂ ਇਕਾਈਆਂ ਰਾਹੀਂ ਪੀ.ਐਨ.ਜੀ. ਦੀ ਵਰਤੋਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਉਹਨਾਂ ਅੱਗੇ ਦੱਸਿਆ ਕਿ ਇਹ ਯੂਨਿਟ ਸ਼ੁਰੂਆਤੀ ਰੁਕਾਵਟਾਂ ਨੂੰ ਖਤਮ ਕਰਕੇ ਸਨਅਤਕਾਰ ਕੋਲੇ ਦੀ ਥਾਂ ‘ਤੇ ਪੀ.ਐਨ.ਜੀ. ਦੀ ਵਰਤੋਂ ਦੀ ਸਹੂਲਤ ਪ੍ਰਦਾਨ ਕਰੇਗਾ।

ਸ. ਪੰਨੂੰ ਨੇ ਦੱਸਿਆ ਕਿ ਪੀ.ਐਨ.ਜੀ. ‘ਤੇ ਚੱਲਣ ਵਾਲੀਆਂ ਮਾਡਲ ਯੂਨਿਟਾਂ ਦੀ ਸਮੇਂ ਸਿਰ ਸਥਾਪਨਾ ਨੂੰ ਯਕੀਨੀ ਬਣਾਉਣ ਲਈ, ਵਾਤਾਵਰਣ ਅਤੇ ਮੌਸਮ ਤਬਦੀਲੀ ਵਿਭਾਗ ਦੇ ਡਾਇਰੈਕਟਰ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਖੇਤਰੀ ਦਫ਼ਤਰ ਫਤਹਿਗੜ੍ਹ ਸਾਹਿਬ ਦੇ ਮੈਂਬਰ ਅਤੇ ਕਨਵੀਨਰ ਵਜੋਂ, ਡਿਪਟੀ ਡਾਇਰੈਕਟਰ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ, ਚੰਡੀਗੜ੍ਹ, ਸੀਨੀਅਰ ਵਾਤਾਵਰਣ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਜ਼ੋਨਲ ਦਫਤਰ -2, ਪਟਿਆਲਾ, ਨੈਸ਼ਨਲ ਇੰਸਟੀਚਿਊਟ ਆਫ਼ ਸੈਕੰਡਰੀ ਸਟੀਲ (ਐਨ.ਆਈ.ਐਸ.ਐਸ.ਟੀ.), ਮੰਡੀ ਗੋਬਿੰਦਗੜ੍ਹ ਦਾ ਤਕਨੀਕੀ ਨੁਮਾਇੰਦਾ ਅਤੇ ਮੈਸਰਜ਼ ਆਈ.ਆਰ.ਐਮ. ਐਨਰਜੀ ਪ੍ਰਾਈਵੇਟ ਲਿ. ਦੇ ਪ੍ਰੋਜੈਕਟ ਹੈੱਡ ਮੈਂਬਰਾਂ ਵਜੋਂ ਸ਼ਾਮਲ ਹਨ।

ਸ. ਪੰਨੂੰ ਨੇ ਕਿਹਾ ਕਿ ਇਹ ਕਮੇਟੀ ਪੀ.ਐਨ.ਜੀ. ਨੂੰ ਸਫਲਤਾਪੂਰਵਕ ਚਲਾਉਣ ਲਈ ਦੇਸ਼ ਭਰ ਵਿਚ ਉਪਲਬਧ ਤਕਨਾਲੋਜੀ ਦੀ ਪੜਤਾਲ ਕਰੇਗੀ ਅਤੇ ਜੇ ਲੋੜ ਪਈ ਤਾਂ ਕਿਸੇ ਨਵੀਂ ਤਕਨੀਕ ਦੀ ਖੋਜ ਲਈ ਆਈ.ਆਈ.ਟੀ. ਰੋਪੜ ਦੀ ਮਾਹਰ ਟੀਮ ਤੋਂ ਤਕਨੀਕੀ ਸਹਾਇਤਾ ਲਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਲੋੜੀਂਦੀ ਤਕਨਾਲੌਜੀ ਪ੍ਰਾਪਤ ਕਰਨ ਤੋਂ ਬਾਅਦ ਕਮੇਟੀ 2 ਮਹੀਨਿਆਂ ਦੇ ਅੰਦਰ ਮਾਡਲ ਯੂਨਿਟਾਂ ਸਥਾਪਤ ਕਰਨ ਦਾ ਕੰਮ ਪੂਰਾ ਕਰੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION