24.1 C
Delhi
Thursday, April 25, 2024
spot_img
spot_img

ਪੀ.ਐਸ.ਪੀ.ਸੀ.ਐਲ. ਵੱਲੋਂ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ ਨੂੰ ਜੁਰਮਾਨਾ ਨੋਟਿਸ ਜਾਰੀ: ਏ.ਵੇਨੂੰ ਪ੍ਰਸਾਦ

ਯੈੱਸ ਪੰਜਾਬ
ਪਟਿਆਲਾ 4 ਜੁਲਾਈ , 2021 :
ਤਲਵੰਡੀ ਸਾਬੋ ਪਾਵਰ ਪਲਾਂਟ ਦੇ ਦੂਸਰੀ ਯੂਨਿਟ, ਰੋਪੜ ਥਰਮਲ ਪਲਾਂਟ ਅਤੇ ਭਾਖੜਾ ਹਾਈਡਰੋ ਪ੍ਰਾਜੈਕਟ ਤੋਂ ਹੇਠਲੇ ਪੱਧਰ ਦੇ ਬਿਜਲੀ ਉਤਪਾਦਨ ਦੇ ਅਚਾਨਕ ਘਟ ਹੋਣ ਕਾਰਨ ਰਾਜ ਵਿੱਚ 30 ਜੂਨ ਅਤੇ 1 ਜੁਲਾਈ ਨੂੰ ਬਿਜਲੀ ਸਪਲਾਈ ਵਿੱਚ ਅਚਾਨਕ ਵਿਘਨ ਪਿਆ।

ਪੀਐਸਪੀਸੀਐਲ ਦੇ ਸੀਐਮਡੀ ਸ਼੍ਰੀ ਏ. ਵੇਨੂੰ ਪ੍ਰਸਾਦ ਨੇ ਖੁਲਾਸਾ ਕੀਤਾ ਕਿ ਪੀਐਸਪੀਸੀਐਲ ਨੇ ਹੁਣ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ ਨੂੰ ਯੂਨਿਟ ਨੰਬਰ 3 ਦੀ ਸਮੇਂ ਸਿਰ ਉਪਲਬਧਤਾ ਨਾ ਕਰਾਉਣ ਲਈ ਜ਼ੁਰਮਾਨੇ ਦਾ ਨੋਟਿਸ ਜਾਰੀ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਬਾਰ ਬਾਰ ਟੀਐਸਪੀਐਲ ਨੂੰ ਨਿਰਦੇਸ਼ ਦੇ ਰਹੀ ਹੈ ਕਿ ਉਹ ਝੋਨੇ ਦੇ ਸੀਜ਼ਨ ਵਿੱਚ ਆਪਣੀਆਂ 3 ਯੂਨਿਟਸ ਦੀ ਪੂਰੀ ਉਪਲਬਧਤਾ ਨੂੰ ਯਕੀਨੀ ਬਣਾਉਣ ਜਿਸ ਵਿੱਚ ਯੂਨਿਟ ਨੰ. 3 ਜ਼ਬਰਦਸਤੀ ਬੰਦ ਹੋਣ ਦੇ ਬਾਵਜੂਦ ਟੀਐਸਪੀਐਲ ਅੱਜ ਤੱਕ ਅਜਿਹਾ ਕਰਨ ਵਿਚ ਅਸਫਲ ਰਹੀ ਹੈ, ਜਦੋਂ ਕਿ ਝੋਨੇ ਦਾ ਸੀਜ਼ਨ ਜੋਰਾਂ-ਸ਼ੋਰਾਂ ‘ਤੇ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਟੀਐਸਪੀਐਲ ਦੀ ਯੂਨਿਟ ਨੰ. 3, ਦੇ ਕਾਰਨ ਪੀਐਸਪੀਸੀਐਲ ਨੂੰ ਆਪਣੀ ਖੇਤੀਬਾੜੀ ਅਤੇ ਰਾਜ ਦੇ ਘਰੇਲੂ ਖਪਤਕਾਰਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਨੇ ਟੀਐਸਪੀਐਲ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਯੂਨਿਟ ਨੰ. 3 ਦੀ ਜਲਦੀ ਤੋਂ ਜਲਦੀ ਬਿਜਲੀ ਸਪਲਾਈ ਸ਼ੁਰੂ ਕਰੋ।

ਪੀਐਸਪੀਸੀਐਲ ਨੇ ਟੀਐਸਪੀਐਲ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਪੂਰੇ ਸਮਝੌਤੇ ਦੇ ਸਾਲ 2021-22 ਨੂੰ ਧਿਆਨ ਵਿੱਚ ਰੱਖਦਿਆਂ ਸਮਰੱਥਾ ਚਾਰਜਾਂ ਕਿਉਂ ਨਹੀਂ ਕਟਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਕਾਰਨ ਜੁਰਮਾਨਾ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਪੀ.ਐੱਸ.ਪੀ.ਸੀ.ਐਲ. ਨੇ ਇਸ ਮਕੈਨੀਕਲ ਨੁਕਸ ਦੇ ਬਾਵਜੂਦ ਪਿਛਲੇ 3 ਦਿਨਾਂ ਤੋਂ ਖੇਤੀ ਸੈਕਟਰ ਨੂੰ 8 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਹੈ।

ਘਰੇਲੂ ਸੈਕਟਰ ‘ਤੇ ਕੋਈ ਪਾਵਰ ਕੱਟ ਨਹੀਂ ਲਗਾਇਆ ਗਿਆ ਹੈ ਟੀਐਸਪੀਐਲ ਦੇ ਇਕ ਯੂਨਿਟ ਦੇ ਅਸਫਲ ਰਹਿਣ ਅਤੇ ਬਿਜਲੀ ਦੀ ਖਰੀਦ ਵਿਚ ਵਾਧਾ-ਖਰੀਦ (ਵੱਧ ਤੋਂ ਵੱਧ 7400 ਮੈਗਾਵਾਟ) ਵੱਧ ਤੋਂ ਵੱਧ ਸੀਮਾ ਤੱਕ ਪਹੁੰਚਣ ਕਾਰਨ ਟਰਾਂਸਮਿਸ਼ਨ ਕੋਰੀਡੋਰ ਉੱਤਰੀ ਖੇਤਰੀ ਲੋਡ ਡਿਸਪੈਚ ਸੈਂਟਰ (ਐਨਆਰਐਲਡੀਸੀ)ਦੀ ਤੋਂ ਵਧਾ ਕੇ ਅਤੇ ਕਈ ਪ੍ਰਬੰਧਕੀ ਉਪਾਅ ਕਾਰਨ ਸੰਭਵ ਹੋ ਗਈ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION