33.1 C
Delhi
Wednesday, April 24, 2024
spot_img
spot_img

ਪਿਆ ਈ ਰੌਲਾ ਪੰਜਾਬ ਦੇ ਵਿੱਚ ਬਾਹਲਾ, ਘਪਲਾ ਬੀਜਾਂ ਦੀ ਸੇਲ ਵਿੱਚ ਹੋਈ ਜਾਵੇ

ਅੱਜ-ਨਾਮਾ

ਪਿਆ ਈ ਰੌਲਾ ਪੰਜਾਬ ਦੇ ਵਿੱਚ ਬਾਹਲਾ,
ਘਪਲਾ ਬੀਜਾਂ ਦੀ ਸੇਲ ਵਿੱਚ ਹੋਈ ਜਾਵੇ।

ਪੁਰਾਣਾ ਮਾਲ ਹੀ ਆਖ ਕੇ ਨਵਾਂ ਆਇਆ,
ਅੱਕ ਕੋਈ ਜੜ੍ਹੀਂ ਕਿਸਾਨਾਂ ਦੇ ਚੋਈ ਜਾਵੇ।

ਵੇਖੋ-ਵੇਖੀ ਕਿਰਸਾਨ ਕਈ ਲੈਣ ਆਉਂਦੇ,
ਜਿਹੜਾ ਲੈ ਲੈਂਦਾ, ਫਿਰ ਉਹ ਰੋਈ ਜਾਵੇ।

ਘਪਲਾ ਕਈਆਂ ਕਰੋੜਾਂ ਦਾ ਹੋ ਗਿਆ ਈ,
ਜਿਸ ਦੀ ਥਾਂਓਂ-ਥਾਂ ਹੋਈ ਬਦਖੋਈ ਜਾਵੇ।

ਖੁੱਲ੍ਹ ਗਿਆ ਭੇਦ ਤਾਂ ਸਾਰੇ ਹੈਰਾਨ ਰਹਿ ਗਏ,
ਡਾਕਾ ਕਾਕਾ ਕੋਈ ਮਾਰ ਗਿਆ ਸੁਣੀਂਦਾ ਈ।

ਅਫਸਰੀ ਧਾੜ ਨੂੰ ਰਿਹਾ ਉਹ ਟੁੱਕ ਪਾਉਂਦਾ,
ਵੱਡੇ-ਵੱਡਿਆਂ ਨੂੰ ਚਾਰ ਗਿਆ ਸੁਣੀਂਦਾ ਈ।

-ਤੀਸ ਮਾਰ ਖਾਂ
ਜੂਨ 2, 2020


ਇਸ ਨੂੰ ਵੀ ਪੜ੍ਹੋ:
ਵੱਡੀ ਖ਼ਬਰ: ਪੰਜਾਬ ਵਿਚ ਕੋਰੋਨਾ ਮੌਤਾਂ ਦੀ ਗਿਣਤੀ 45 ਤੋਂ ਘਟ ਕੇ 44 ਹੋਈ, ਪੜ੍ਹੋ ਕਿਵੇਂ ਹੋਇਆ ਇਹ ਕਮਾਲ!



ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION