34 C
Delhi
Tuesday, April 23, 2024
spot_img
spot_img

‘ਪਾਵਰ ਗੇਮ’ ’ਚ ਕੈਪਟਨ ਸਰਕਾਰ ਫ਼ੇਲ੍ਹ, ਵਾਅਦਾ ਸੀ ਨਸ਼ਾ ਤੇ ਬੋਰੋਜ਼ਗਾਰੀ ਦੇ ਖ਼ਾਤਮੇ ਦਾ ਖ਼ਤਮ ਕਰ ਦਿੱਤਾ ਬਿਜਲੀ, ਪਾਣੀ: ਅਵਿਨਾਸ਼ ਰਾਏ ਖੰਨਾ

ਯੈੱਸ ਪੰਜਾਬ
ਚੰਡੀਗੜ, 3 ਜੁਲਾਈ, 2021 –
ਪਾਵਰ ਗੇਮ ਵਿਚ ਕੈਪਟਨ ਸਰਕਾਰ ਪੂਰੀ ਤਰਾਂ ਫੇਲ, ਨਾ ਬਿਜਲੀ (ਪਾਵਰ) ਦੇ ਪਾ ਰਹੇ ਹਨ, ਨਾ ਸੱਤਾ (ਪਾਵਰ) ਸੰਭਾਲ ਪਾ ਰਹੇ ਹਨ, ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਦਾ।

ਉਨਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਅਤੇ ਬਿਜਲੀ ਦੋਵਾਂ ਦੀ ‘ਬੱਤੀ ਗੁੱਲ’ ਹੈ, ਕੈਪਟਨ ਅਮਰਿੰਦਰ ਸਿੰਘ ਨਾ ਤਾਂ ਸੱਤਾ ਸੰਭਾਲ ਪਾ ਰਹੇ ਹਨ, ਨਾ ਹੀ ਬਿਜਲੀ ਪਾਵਰ। ਅਣਐਲਾਨੇ ਬਿਜਲੀ ਕਟਾਂ ਨਾਲ ਪੰਜਾਬ ਵਿਚ ਤ੍ਰਾਹੀ-ਤ੍ਰਾਹੀ ਮਚੀ ਪਈ ਹੈ।

ਖੰਨਾ ਨੇ ਕਿਹਾ ਕਿ ਪੰਜਾਬ ਭਰ ਵਿੱਚ ਬਿਜਲੀ ਦੇ ਲੱਗ ਰਹੇ ਲੰਬੇ-ਲੰਬੇ ਬਿਜਲੀ ਦੇ ਕਟਾਂ ਦੇ ਕਾਰਨ ਜਿੱਥੇ ਹਰ ਵਰਗ ਪਰੇਸ਼ਾਨ ਹੈ, ਉਥੇ ਹੀ ਸਰਕਾਰੀ ਵਿਭਾਗਾਂ ਅਤੇ ਇੰਡਸਟਰੀ ਵਿੱਚ ਤਾਲਾਬੰਦੀ ਕਰਨਾ ਵੀ ਤੁਹਾਡੀ ਅਸਫਲਤਾ ਨੂੰ ਦਰਸ਼ਾਉਂਦਾ ਹੈ।

ਉਨਾਂ ਕਿਹਾ ਕਿ ਪੰਜਾਬ ਵਿੱਚ ਪਾਣੀ ਦੀ ਸਪਲਾਈ ਵੀ ਬਿਜਲੀ ’ਤੇ ਹੀ ਨਿਰਭਰ ਰਹਿੰਦੀ ਹੈ, ਅਜਿਹੇ ਵਿੱਚ ਤੁਹਾਡੀ ਗਲਤ ਨੀਤੀਆਂ ਦੇ ਕਾਰਨ ਪ੍ਰਚੰਡ ਗਰਮੀ ਵਿੱਚ ਪੰਜਾਬੀਆਂ ਦਾ ਬਿਜਲੀ-ਪਾਣੀ ਬੰਦ ਹੋ ਚੁੱਕਿਆ ਹੈ।

ਖੰਨਾ ਨੇ ਕਿਹਾ ਕਿ ਕੈਪਟਨ ਨੇ ਪੰਜਾਬ ਨਾਲ ਵਾਅਦਾ ਕੀਤਾ ਸੀ ਕਿ ਨਸ਼ਾ- ਬੇਰੋਜਗਾਰੀ ਸਭ ਖਤਮ ਕਰ ਦੇਵਾਂਗਾ, ਪਰ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਪੰਜਾਬੀਆਂ ਦਾ ਬਿਜਲੀ-ਪਾਣੀ ਹੀ ਬੰਦ ਕਰ ਕੇ ਰੱਖ ਦਿੱਤਾ ਹੈ।

ਉਨਾਂ ਕਿਹਾ ਕਿ ਪੰਜਾਬ ਭਰ ਵਿੱਚ ਹਰ ਗਲੀ-ਮੁਹੱਲੇ ਵਿੱਚ ਲੋਕ ਸੜਕਾਂ ’ਤੇ ਉਤਰ ਕੇ ਪੰਜਾਬ ਸਰਕਾਰ ਦੀ ਹਾਏ-ਤੌਬਾ ਕਰ ਰਹੇ ਹਨ, ਸੜਕਾਂ/ਹਾਈਵੇ ਜਾਮ ਕਰ ਰਹੇ ਹਨ, ਬਿਜਲੀ ਘਰ ਘੇਰ ਰਹੇ ਹਨ।

ਖੰਨਾ ਨੇ ਕੈਪਟਨ ਅਮਰਿੰਦਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਬਿਜਲੀ ਵਿਭਾਗ ਵੀ ਤੁਹਾਡੇ ਅਧੀਨ ਆਉਂਦਾ ਹੈ, ਅਜਿਹੇ ਵਿੱਚ ਪੰਜਾਬ ਵਿੱਚ ਡਾਮਾਡੋਲ ਹੋਏ ਬਿਜਲੀ ਇੰਫਰਾਸਟਰਕਚਰ ਨੂੰ ਦੁਰਸਤ ਕਰ ਕੇ ਪੰਜਾਬ ਵਾਸੀਆਂ ਨੂੰ ਰਾਹਤ ਦਿੱਤੀ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION