36.7 C
Delhi
Thursday, April 18, 2024
spot_img
spot_img

ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਕੀਤਾ ਸਿੱਖ ਕੌਮ ਨਾਲ ਵਿਸਾਹਘਾਤ: ‘ਵਰਲਡ ਸਿੱਖ ਪਾਰਲੀਮੈਂਟ’

ਨਯੂ ਯਾਰਕ, 17 ਸਤੰਬਰ, 2020:
ਸਾਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੇ 328 ਤੋਂ ਵੱਧ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਤੱਥਾਂ ਨੂੰ ਸਾਜਿਸ਼ ਹੇਠ ਲੁਕਾਕੇ ,ਝੂਠ ਬੋਲ ਕੇ ਤੇ ਗੁੰਮਰਾਹ ਕਰਕੇ ਸਿੱਖ ਕੌਮ ਨਾਲ ਵਿਸ਼ਵਾਸ-ਘਾਤ ਕੀਤਾ ਹੈ।ਡਾ.ਇਸ਼ਰ ਸਿੰਘ ਦੀ ਅਧੂਰੀ ਤੇ ਪੱਖਪਾਤੀ ਜਾਂਚ ਨੂੰ ਵੱਡੇ ਪੱਧਰ ਤੇ ਸਿੱਖ ਕੌਮ ਨੇ ਨਕਾਰਿਆ ਹੈ ਕਿਉਕਿ ਰਿਸ ਵਿੱਚ ਪਹਿਲਾ ਤੋ ਮਿੱਧੇ ਪ੍ਰੋਗਰਾਮ ਅਧੀਨ ਕਮੇਟੀ ਦੇ ਪ੍ਰੰਬਧਕਾਂ ਤੇ ਬਾਦਲਕਿਆਂ ਨੂੰ ਜਾਂਚ ਦਾ ਹਿੱਸਾ ਨਹੀਂ ਬਣਾਇਆ ਗਿਆ ।

ਜੇਕਰ ਰਿਪੋਰਟ ਵਿੱਚ ਨਾਮਜ਼ਦ ਦੋਸ਼ੀ ਕਰਮਚਾਰੀਆਂ ਦੀ ਗੱਲ ਕਰੀਏ ਤਾਂ ਅੰਤ੍ਰਿੰਗ ਕਮੇਟੀ ਨੇ 27 ਅਗਸਤ ਦੀ ਮੀਟਿੰਗ ਵਿੱਚ ਇਨ੍ਹਾਂ ਕਰਮਚਾਰੀਆਂ ਦੇ ਖਿਲਾਫ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕਰਨ ਦਾ ਐਲਾਨ ਕੀਤਾ ਸੀ ਪਰ 6 ਸਤੰਬਰ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿੱਚ ਫੌਜਦਾਰੀ ਕਾਰਵਾਈ ਕਰਨ ਤੋਂ ਇਨਕਾਰ ਕਰਦਿਆਂ ਹੋਇਆਂ ਯੂ ਟਰਨ ਲੈ ਲਿਆ ਹੈ।ਜਿਸਦਾ ਮੁੱਖ ਕਾਰਣ ਪੁਲਸ ਅਤੇ ਅਦਾਲਤੀ ਪ੍ਰਕਿਰਿਆ ਦੌਰਾਨ ਕਮੇਟੀ ਪ੍ਰੰਬਧਕਾਂ ਤੇ ਸਿਆਸੀ ਦੋਸ਼ੀਆ ਦੇ ਚੇਹਰੇ ਬੇ-ਨਿਕਾਬ ਹੋਣ ਦੀ ਸੰਭਾਵਨਾ ਤੋ ਬਚਿਆਂ ਜਾ ਸਕੇ ।

ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿੱਪ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਹਾਰਾ ਲੈ ਕੇ ਕੁਫਰ ਬੋਲਿਆ ਜਾ ਰਿਹਾ ਹੈ । ਬਾਦਲ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਨੇ ਸਰੂਪਾਂ ਦੇ ਮਾਮਲੇ ਵਿੱਚ ਜੋ ਵੀ ਕਾਰਵਾਈ ਕੀਤੀ ਹੈ ਉਸ ਤੋਂ ਇਹ ਸਪਸ਼ਟ ਹੈ ਕਿ ਉਹ ਕੌਮ ਦੇ ਸਾਹਮਣੇ ਲਾਪਤਾ ਸਰੂਪਾਂ ਦਾ ਸੱਚ ਲਿਆਉਣ ਦੀ ਥਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੋਗੋਵਾਲ ਅਤੇ ਬਾਦਲਾਂ ਲਈ ਢਾਲ ਬਣਕੇ ਉਨ੍ਹਾ ਦੇ ਪਾਪਾ ਤੇ ਪਰਦਾ ਪਾਉਣ ਦਾ ਕੰਮ ਕੀਤਾ ਹੈ । ਜੋ ਕਿ ਅਪਣੇ ਆਪ ਵਿੱਚ ਗੁਰਮਤਿ ਦੇ ਸਿੰਧਾਤਾਂ ਤੋਂ ਢਿਗਿਆ ਵਰਤਾਰਾ ਹੈ।

ਸ਼੍ਰੋਮਣੀ ਕਮੇਟੀ ਪਾਵਨ ਸਰੂਪਾਂ ਦੇ ਮਾਮਲੇ ਨੂੰ ਇਕ ਵਿਭਾਗੀ ਅਤੇ ਇੰਤਜ਼ਾਮੀ ਖਰਾਬੀ ਦੇ ਰੂਪ ਵਿੱਚ ਦੇਖ ਰਹੀ ਹੈ ਜਦਕਿ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਤੰਤਰ ਵੱਲੋਂ ਧਰਮ ਨੂੰ ਵਪਾਰ ਅਤੇ ਸਿਆਸਤ ਲਈ ਵਰਤਣ ਦਾ ਅਤੇ ਸਿਰਫ ਬਾਦਲ ਪਰਿਵਾਰ ਦੇ ਹਿਤਾਂ ਦੀ ਰਾਖੀ ਕਰਨ ਦਾ ਹੈ ।

ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਬਾਦਲ ਪਰਿਵਾਰ ਅਤੇ ਆਪਣੇ ਨਿੱਜੀ ਹਿੱਤਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਸਿਧਾਂਤਾਂ ਨੂੰ ਛਿੱਕੇ ਤੇ ਟੰਗਿਆ ਹੈ । ਪਿਛਲੇ ਸਮੇਂ ਵਿੱਚ ਬਾਦਲਾਂ ਨੂੰ ਪੰਥ ਰਤਨ ਦੇਣਾ, ਸੌਦਾ ਸਾਧ ਨੂੰ ਮਾਫੀ ਦੇ ਕੇ ਵਾਪਸ ਲੈਣੀ ,ਮੂਲ ਨਾਨਕ ਸ਼ਾਹੀ ਕਲੈਡੰਰ ਦਾ ਭੋਗ ਪਾਉਣਾ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੇ ਪੰਜਾਬ ਵਿੱਚ ਹੁੰਦੀ ਬੇਅਦਬੀ ਨੂੰ ਦੇਖ ਕੇ ਬਾਦਲ ਪਰਿਵਾਰ ਦਾ ਹੀ ਹੱਕ ਪੂਰਣਾ ਆਦਿ ਕੁਝ ਉਦਾਹਰਣਾ ਸਭ ਦੇ ਸਾਹਮਣੇ ਹਨ ।

ਸਾਡਾ ਮੰਨਣਾ ਹੈ ਕਿ ਪਾਵਨ ਸਰੂਪਾਂ ਦੇ ਲਾਪਤਾ ਹੋਣ ਤੋਂ ਲੈ ਕੇ ਕਾਰਵਾਈ ਕਰਨ ਦੇ ਕੀਤਾ ਗਏ ਡਰਾਮੇ ਤੱਕ ਨੇ ਸਾਬਤ ਕਰ ਦਿੱਤਾ ਸ਼੍ਰੋਮਣੀ ਕਮੇਟੀ ਮੌਜੂਦਾ ਹਾਲਾਤ ਵਿੱਚ ਸਿੱਖ ਪੰਥ ਦੇ ਵਿਰੁੱਧ ਭੁਗਤ ਰਹੀ ਹੈ ਅਤੇ ਇਸ ਦੇ ਮੌਜੂਦਾ ਢਾਂਚੇ ਦਾ ਪੂਰੀ ਤਰ੍ਹਾਂ ਬਦਲ ਹੋਣਾ ਜ਼ਰੂਰੀ ਹੈ ।

ਸਾਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਕਰਨੀ ੳਤੇ ਪਾਵਨ ਸਰੂਪਾਂ ਨੂੰ ਅਭਿਲਾਸ਼ੀਆਂ ਤੱਕ ਪਹੁੰਚਾਉਣ ਦਾ ਕਾਰਜ ਬਹੁਤ ਹੀ ਅਹਿਮ ਕਾਰਜ ਹੈ । ਇਸ ਦੀ ਜਿੰਮੇਵਾਰੀ ਸੁਭਾਵਕ ਹੀ ਪੰਥ ਦੀ ਸਭ ਤੋਂ ਮਹੱਤਵਪੂਰਨ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਕੋਲ ਸੀ । ਪਰ ਜਿਸ ਤਰ੍ਹਾਂ ਪਾਵਨ ਸਰੂਪਾਂ ਦੀ ਛਪਾਈ ਤੋਂ ਲੈ ਕੇ ਰਿਕਾਰਡ ਵਿੱਚੋਂ ਸਰੂਪ ਘਟਣ ਦੀ ਮੌਜੂਦਾ ਮਸਲਾ ਹੋਇਆ ਹੈ, ਉਸ ਤੋਂ ਸਾਬਤ ਹੋ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਇਹ ਕਾਰਜ ਕਰਨ ਤੋਂ ਅਸਮਰੱਥ ਹੈ ।

ਜੇ ਅੱਜ ਸੰਗਤ ਸ਼੍ਰੋਮਣੀ ਕਮੇਟੀ ਨੂੰ ਪੰਥਕ ਹਿੱਤਾਂ ਲਈ ਕੰਮ ਕਰਦਾ ਦੇਖਣਾ ਚਾਹੁੰਦੀ ਹੈ ਤਾਂ ਇਸ ਸੰਸਥਾ ੳੁੱਤੋਂ ਬਾਦਲ ਪਰਿਵਾਰ ਦਾ ਗਲਬਾ ਲਾਹੁਣਾ ਅਤੇ ਸੁਆਰਥੀ, ਆਪਾ ਪ੍ਰਸਤ ਅਤੇ ਲਾਲਚੀ ਲੋਕਾਂ ਦਾ ਗਲਬਾ ਖਤਮ ਕਰਕੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਗੁਰਮਤਿ ਰਹਿਤ ਰਹਿਣੀ ਵਿੱਚ ਪਰਪੱਕ ਪੰਥਕ ਸੇਵਾਦਾਰਾਂ ਦੇ ਹੱਥ ਵਿੱਚ ਦੇਣਾ ਜਰੂਰੀ ਹੈ ।

ਅੱਜ ਸਮਾਂ ਆ ਗਿਆ ਹੈ ਕਿ ਸਮੂਹ ਸੰਗਤ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਨਿਜ਼ਾਮ ਨੂੰ ਪਰ੍ਹਾਂ ਕਰਨ ਲਈ ਦ੍ਰਿੜ ਯਤਨ ਕਰੇ । ਪਥ ਦੀ ਚੜ੍ਹਦੀ ਕਲਾ ਲਈ ਇਹ ਪਹਿਲਾ ਕਦਮ ਹੋਵੇਗਾ ।


ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾ


Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION