26.7 C
Delhi
Thursday, April 25, 2024
spot_img
spot_img

ਪਾਕਿਸਤਾਨ ਵਿਚ ਸਿੱਖ ਲੜਕੀ ਦੇ ਜਬਰੀ ਧਰਮ ਪ੍ਰੀਵਰਤਨ ਦਾ ਵਿਰੋਧ ਕਰੇ ਕੌਮਾਂਤਰੀ ਮੁਸਲਿਮ ਭਾਈਚਾਰਾ: ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 1 ਸਤੰਬਰ, 2019:

ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਪਾਕਿਸਤਾਨ ਵਿਚ ਸਿੱਖ ਲੜਕੀ ਦੇ ਜਬਰੀ ਧਰਮ ਪਰਿਵਰਤਨ ਦੇ ਘਟਨਾਕ੍ਰਮ ਦੇ ਮੱਦੇ-ਨਜ਼ਰ ਕੌਮਾਂਤਰੀ ਮੁਸਲਿਮ ਭਾਈਚਾਰੇ ਵਲੋਂ ਵਿਰੋਧ ਦਰਜ ਕਰਾਉਣ ਦੀ ਮੰਗ ਕੀਤੀ ਹੈ।

ਕਿਉਂਕਿ ਇਸ ਮੌਕੇ ਕੌਮਾਂਤਰੀ ਪੱਧਰ’ਤੇ ਵਸਦੇ ਹਿੰਦੂ-ਸਿੱਖ ਭਾਈਚਾਰੇ ਵਿਚ ਭਾਰੀ ਰੋਸ ਦੀ ਲਹਿਰ ਹੈ ਤੇ ਇਸ ਲਹਿਰ ਨਾਲ ਮੁਸਲਿਮ ਭਾਈਚਾਰੇ ਵਲੋਂ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਜਾਣਾ ਚਾਹੀਦਾ ਹੈ। ਜਿਸ ਨਾਲ ਪਾਕਿਸਤਾਨ ਸਰਕਾਰ ਸਾਵਧਾਨ ਹੋ ਕੇ ਭਵਿੱਖ ਵਿਚ ਕੋਝੇ ਰੁਝਾਨ ਨੂੰ ਨੱਥ ਪਾ ਸਕਦੀ ਹੈ।

ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਘੱਟ-ਗਿਣਤੀਆਂ ਦਾ ਅਸੁਰੱਖਿਅਤ ਹੋਣਾ ਮਨੁੱਖਤਾ ਦਾ ਕਤਲ ਹੈ ਉਹ ਭਾਵੇਂ ਪਾਕਿਸਤਾਨ, ਭਾਰਤ ਅਤੇ ਕਿਸੇ ਹੋਰ ਖਿੱਤੇ ਵਿਚ ਹੋਵੇ।

ਉਹਨਾਂ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਯਾਦ ਹੈ ਕਿ ਪਿਛਲੇ ਦਿਨੀਂ ਸਿੱਖ ਕੌਮ ਕਿਵੇਂ ਕਸ਼ਮੀਰੀ ਵਿਦਿਆਰਥੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਉਹਨਾਂ ਦੇ ਨਾਲ ਖੜ੍ਹੀ ਹੋਈ ਸੀ। ਇਵੇਂ ਹੀ ਹਰ ਇਨਸਾਫ਼-ਪਸੰਦ ਨੂੰ ਪਾਕਿਸਤਾਨ ਵਿਚ ਘੱਟ-ਗਿਣਤੀਆਂ ਨਾਲ ਹੁੰਦੇ ਧੱਕੇ ਵਿਰੁੱਧ ਆਵਾਜ਼ ਬੁਲੰਦ ਕਰ ਕੇ ਅਮਾਨਵੀ ਤਾਕਤਾਂ ਨੂੰ ਪਛਾੜਨਾ ਚਾਹੀਦਾ ਹੈ।

ਪਿਛਲੇ ਕਈ ਦਹਾਕਿਆਂ ਤੋਂ ਪਾਕਿਸਤਾਨ ਦੇ ਵੱਖ-ਵੱਖ ਸੂਬਿਆਂ ਵਿਚ ਹਿੰਦੂ ਲੜਕੀਆਂ ਨੂੰ ਜਬਰੀ ਅਗਵਾ ਕਰਕੇ ਧਰਮ ਪਰਿਵਰਤਨ ਦੀਆਂ ਘਟਨਾਵਾਂ ਵਿਰੁੱਧ ਕੌਮਾਂਤਰੀ ਮੁਸਲਿਮ ਭਾਈਚਾਰੇ ਵਲੋਂ ਆਵਾਜ਼ ਉਠਾਈ ਜਾਣੀ ਚਾਹੀਦੀ ਸੀ ਤਾਂ ਕਿ ਹਰ ਧਰਮ ਤੇ ਨਸਲ ਦੇ ਲੋਕ ਆਜ਼ਾਦੀ ਦਾ ਨਿੱਘ ਮਾਣ ਸਕਣ।

ਹੱਦਾਂ-ਸਰਹੱਦਾਂ’ਤੇ ਤਣਾਅ ਦੇ ਬਾਵਜੂਦ ਕਿਸੇ ਵੀ ਦੇਸ਼ਾਂ ਅੰਦਰਲੇ ਨਾਗਰਿਕਾਂ ਨਾਲ ਸਰਕਾਰਾਂ ਵਲੋਂ ਵਿਤਕਰਾ ਤੇ ਦੁਰ-ਵਿਹਾਰ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਸਰਕਾਰਾਂ ਵਲੋਂ ਨੈਤਿਕਤਾ ਦਾ ਰਸਤਾ ਅਖ਼ਤਿਆਰ ਕਰਨਾ ਹੀ ਮਾਨਵਤਾ ਦੇ ਹਿਤ ਵਿਚ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION