34 C
Delhi
Thursday, April 18, 2024
spot_img
spot_img

ਪਾਕਿਸਤਾਨ ’ਚ 14 ਸਾਲਾ ਲੜਕੀ ਅਗਵਾ ਕਰਕੇ ਕੀਤਾ ਜਬਰੀ ਨਿਕਾਹ, ਭਾਰਤ ਮਾਮਲਾ ਕੌਮਾਂਤਰੀ ਮੰਚ ’ਤੇ ਚੁੱਕੇ: ਸਿਰਸਾ

ਨਵੀਂ ਦਿੱਲੀ, 28 ਫਰਵਰੀ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਖੈਰਪੁਰਾ ਕੁੰਭ ਤੋਂ ਇਕ 14 ਸਾਲਾ ਹਿੰਦੂ ਲੜਕੀ ਨੂੰ ਜਬਰੀ ਅਗਵਾ ਕਰ ਕੇ ਉਸਦਾ ਧਰਮ ਤਬਦੀਲ ਕਰ ਕੇ ਉਸਦਾ ਜਬਰੀ ਨਿਕਾਹ ਕਰਵਾ ਦਿੱਤਾ ਗਿਆ ਹੈ । ਉਹਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਿੰਦੂ ਤੇ ਸਿੱਖ ਲੜਕੀਆਂ ਨੂੰ ਅਗਵਾ ਕੀਤੇ ਜਾਣ ਦੀਆਂ ਘਟਨਾਵਾਂ ਰੋਜ਼ਾਨਾ ਪਾਕਿਸਤਾਨ ਵਿਚ ਵਾਪਰ ਰਹੀਆਂ ਹਨ ਤੇ ਇਹ ਮਾਮਲਾ ਕੌਮਾਂਤਰੀ ਪੱਧਰ ‘ਤੇ ਚੁੱਕਿਆ ਜਾਣਾ ਚਾਹੀਦਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ 14 ਸਾਲਾ ਸੁਲਤਾਨਾ ਤੁਮਰਾਨੀ ਨੂੰ ਖੈਰਪੁਰਾ ਕੁੰਭ ਤੋਂ ਅਗਵਾ ਕੀਤਾ ਤੇ ਫਿਰ ਧਰਮ ਤਬਦੀਲ ਕਰ ਕੇ ਨਿਕਾਹ ਕਰ ਦਿੱਤਾ ਗਿਆ। ਉਹ 10ਵੀਂ ਦੀ ਵਿਦਿਆਰਥਣ ਹੈ। ਉਹਨਾਂ ਕਿਹਾ ਕਿ ਉਸਦੇ ਮਾਤਾ ਪਿਤਾ ਬਹੁਤ ਪ੍ਰੇਸ਼ਾਨੀ ਵਾਲੀ ਹਾਲਤ ਵਿਚ ਹਨ ਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।

ਸ੍ਰੀ ਸਿਰਸਾ ਨੇ ਕਿਹਾ ਕਿ ਇਕ ਹੋਰ ਮਾਮਲੇ ਵਿਚ ਬੀ ਏ ਫਸਟ ਈਅਰ ਦੀ ਵਿਦਿਆਰਥਣ ਅੰਜਨੀ ਨੂੰ ਸਕਰ ਸਿੰਧ ਤੋਂ ਅਗਵਾ ਕਰ ਕੇ ਉਸਦਾ ਨਿਕਾਹ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਇਹ ਕਹਿ ਰਹੀ ਹੈ ਕਿ ਉੁਸਨੇ ਆਪਣੀ ਮਰਜ਼ੀ ਨਾਲ ਧਰਮ ਤਬਦੀਲ ਕੀਤਾ ਹੈ ਤੇ ਵਿਆਹ ਕਰਵਾਇਆ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਇਕ ਪਾਸੇ ਤਾਂ ਇਮਰਾਨ ਖਾਨ ਇਹ ਦਾਅਵੇ ਕਰਦੇ ਨਹੀਂ ਥੱਕਦੇ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਸੁਰੱਖਿਅਤ ਹਨ, ਦੂਜੇ ਪਾਸੇ ਰੋਜ਼ਾਨਾ ਹੀ ਦੋ ਤਿੰਨ ਲੜਕੀਆਂ ਅਗਵਾ ਕੀਤੀਆਂ ਜਾ ਰਹੀਆਂ ਹਨ ਜਿਹਨਾਂ ਵਿਚ ਬਹੁ ਗਿਣਤੀ ਨਾਬਾਲਗ ਬੱਚੀਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ।

ਉਹਨਾਂ ਨੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਵਿਚ ਵਾਪਰ ਰਹੇ ਇਸ ਜ਼ੁਲਮ ਵੱਲ ਧਿਆਨ ਦਿੱਤਾ ਜਾਵੇ ਤੇ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਜਾਣ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸੰਯੁਕਤ ਰਾਸ਼ਟਰ ਤੇ ਐਮਨੈਸਟੀ ਇੰਟਰਨੈਸ਼ਨਲ ਸਮੇਤ ਹੋਰ ਕੌਮਾਂਤਰੀ ਸੰਸਥਾਵਾਂ ਵਿਚ ਇਹ ਮਾਮਲਾ ਚੁੱਕਿਆ ਜਾਵੇ ਤੇ ਹਿੰਦੂ ਤੇ ਸਿੱਖ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION